ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੀ ਫਸਟ ਮਿਨਿਸਟਰ ਨਿਕੋਲਾ ਸਟਰਜਨ ਨੇ ਐਬਰਡੀਨ ਸ਼ਹਿਰ ਦੀ ਤਾਲਾਬੰਦੀ ਸੰਬੰਧੀ ਨਵੇਂ ਐਲਾਨ ਕੀਤੇ ਹਨ। ਜ਼ਿਕਰਯੋਗ ਹੈ ਕਿ ਐਬਰਡੀਨ 'ਚ ਰਾਤੋ-ਰਾਤ 54 ਨਵੇਂ ਕੇਸ ਦਰਜ ਹੋਏ ਹਨ। ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਨਿਕੋਲਾ ਸਟਰਜਨ ਵੱਲੋਂ ਐਬਰਡੀਨ ਵਿਖੇ ਸਥਾਨਕ ਤਾਲਾਬੰਦੀ ਦੇ ਹੁਕਮ ਸੁਣਾਏ ਹਨ। ਉਨ੍ਹਾਂ ਸ਼ਹਿਰ ਦੇ ਸਮੂਹ ਪੱਬ ਤੇ ਰੈਸਟੋਰੈਟਾਂ ਨੂੰ ਸ਼ਾਮ 5 ਵਜੇ ਤੋਂ ਬਾਅਦ ਬੰਦ ਕਰਨ ਲਈ ਕਿਹਾ ਹੈ। ਪੰਜ ਮੀਲ ਤੱਕ ਦੇ ਦਾਇਰੇ ਅੰਦਰ ਰਹਿਣ ਵਾਲਾ ਨਿਯਮ ਮੁੜ ਲਾਗੂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਲੋਕਾਂ ਦੇ ਇਕ-ਦੂਜੇ ਦੇ ਘਰ ਜਾਣ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਲੋਕਾਂ ਨੂੰ ਵੀ ਐਬਰਡੀਨ ਵੱਲ ਸਫਰ ਕਰਨ ਤੋਂ ਮਨ੍ਹਾਂ ਕੀਤਾ ਜਾ ਰਿਹਾ ਹੈ। ਨੌਕਰੀ-ਪੇਸ਼ਾ ਲੋਕਾਂ ਨੂੰ ਪੰਜ ਮੀਲ ਵਾਲੀ ਸ਼ਰਤ ਤੋਂ ਮੁਹਲਤ ਮਿਲੇਗੀ। ਸਥਾਨਕ ਤਾਲਾਬੰਦੀ ਫਿਲਹਾਲ ਸੱਤ ਦਿਨਾਂ ਲਈ ਹੈ ਪਰ ਲੰਮਾ ਸਮਾਂ ਵੀ ਹੋ ਸਕਦੀ ਹੈ।
ਕੌਂਸਲ ਜਨਰਲ ਆਫ ਇੰਡੀਆ ਐਡਿਨਬਰਾ ਸ਼੍ਰੀ ਹਿਤੇਸ਼ ਰਾਜਪਾਲ ਹਿੰਦੂ ਮੰਦਰ ਗਲਾਸਗੋ ਹੋਏ ਨਤਮਸਤਕ
NEXT STORY