ਲੰਡਨ: ਜੰਮੂ-ਕਸ਼ਮੀਰ 'ਚ ਧਾਰਾ 370 ਅਤੇ 35ਏ ਨੂੰ ਖਤਮ ਕਰਨ ਦੇ ਭਾਰਤ ਦੇ ਫੈਸਲੇ ਦੇ ਬਾਅਦ 'ਜਵਾਬੀ ਕਾਰਵਾਈ' 'ਚ ਪਾਕਿਸਤਾਨ ਸਰਕਾਰ ਅਤੇ ਫੌਜ ਪ੍ਰਮੁੱਖ ਅਚਾਨਕ ਹੀ ਪਾਕਿਸਤਾਨ ਅਧਿਕਾਰਤ ਕਸ਼ਮੀਰ ਦੇ ਗਿਲਗਿਤ-ਬਾਲਟੀਸਤਾਨ ਨੂੰ ਦੇਸ਼ ਦਾ ਪੰਜਵਾਂ ਪ੍ਰਾਂਤ ਘੋਸ਼ਿਤ ਕਰਨ 'ਤੇ ਤੁਲੇ ਹੋਏ ਹਨ। ਪਾਕਿਸਤਾਨ ਦੇ ਇਸ ਕਦਮ ਦੇ ਪਿੱਛੇ ਚੀਨ ਦਾ ਹੱਥ ਮੰਨਿਆ ਜਾ ਰਿਹਾ ਹੈ। ਦਿ ਯੂਰੇਪੀਅਨ ਫਾਊਡੇਸ਼ਨ ਫਾਰ ਸਾਊਥ ਏਸ਼ੀਅਨ ਸਟਡੀਜ਼ (EFSAS) ਦਾ ਦਾਅਵਾ ਹੈ ਕਿ ਗਿਲਗਿਤ-ਬਾਲਟੀਸਤਾਨ ਨੂੰ ਹੁਣ ਪਾਕਿਸਤਾਨ ਦਾ ਪ੍ਰਾਂਤ ਬਣਾਏ ਜਾਣ ਦੀ ਯੋਜਨਾ ਭਾਰਤ ਦੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਕੇਂਦਰ ਸ਼ਾਸਿਤ ਸੂਬਾ ਬਣਾਏ ਜਾਣ ਦੇ ਬਾਅਦ ਚੀਨ ਨੇ ਹੀ ਬਣਾਈ ਹੈ।

ਯੂਰਪੀ ਥਿੰਕ ਟੈਂਕ ਨੇ ਆਪਣੀ ਟਿੱਪਣੀ 'ਚ ਕਾ ਕਿ ਇਸ ਫੈਸਲੇ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਧਾਰਾ 370 ਅਤੇ 35ਏ ਨੂੰ ਰੱਦ ਕਰਨ ਦੇ ਕਦਮਾਂ ਦੇ ਲਈ ਪ੍ਰਤੀਕਿਰਿਆ ਦੇ ਰੂਪ 'ਚ ਦੇਖਿਆ ਜਾ ਸਕਦਾ ਹੈ। ਥਿੰਕ ਟੈਂਕ ਨੇ ਕਿਹਾ ਕਿ ਗਿਲਗਿਤ ਬਾਲਿਟਸਤਾਨ ਨੂੰ ਹੱੜਪਣ ਦਾ ਫੈਸਲਾ ਕੇਲਵ ਰਾਵਲਪਿੰਡੀ 'ਚ ਹੋ ਸਕਦਾ ਹੈ। ਇਸਲਾਮਾਬਾਦ 'ਚ ਨਹੀਂ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਚੀਨ ਨੂੰ ਖ਼ੁਸ਼ ਕਰਨ ਲਈ ਇਮਰਾਨ ਸਰਕਾਰ ਕਿਸੇ ਵੀ ਦਿਨ ਇਸ ਦੀ ਘੋਸ਼ਣਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਚੀਨ ਨੇ ਗਿਲਗਿਤ ਬਾਲਟੀਸਤਾਨ 'ਤੇ ਕਬਜ਼ਾ ਕਰਨ ਲਈ ਮਜ਼ਬੂਰ ਕੀਤਾ ਹੈ ਕਿਉਂਕਿ ਉਹ ਅਰਬਾਂ ਡਾਲਰ ਦੀ ਆਪਣੀ ਜ਼ਰੂਰੀ CPEC ਪਰਿਯੋਜਨਾ ਨੂੰ ਹਰ ਹਾਲ 'ਚ ਪੂਰਾ ਕਰਨਾ ਚਾਹੁੰਦਾ ਹੈ ਜਦਕਿ ਇਸ ਖੇਤਰ ਦੇ ਲੋਕ ਇਸ ਦਾ ਵਿਰੋਧ ਕਰ ਰਹੇ ਹਨ।

ਥਿੰਕ ਟੈਕ ਦੇ ਮੁਤਾਬਕ ਭਾਰਤ ਅਤੇ ਅਮਰੀਕਾ ਪਾਕਿਸਤਾਨ ਨੇ ਇਕ ਕਦਮ ਨੂੰ ਲੱਦਾਖ ਦਾ ਬਦਲਾ ਲੈਣ ਦੇ ਲਈ ਚੀਨ ਦੇ ਪ੍ਰਭਾਵ 'ਚ ਚੁੱਕਿਆ ਗਿਆ ਕਦਮ ਮੰਨ ਰਹੇ ਹਨ। ਪਾਕਿਸਤਾਨੀ ਇਮਰਾਨ ਖਾਨ ਦੇ ਪਿਛਲੇ ਅਕਤੂਬਰ ਮਹੀਨੇ 'ਚ ਹੋਏ ਪੇਇਚਿੰਗ ਦੌਰੇ ਦੇ ਬਾਅਦ ਹੁਣ ਤੱਕ ਚੀਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਕਈ ਵਾਰ ਇਸਲਾਮਬਾਦ ਦੀ ਆੜ 'ਚ ਕਸ਼ਮੀਰ ਨਾਲ ਧਾਰਾ 370 ਨੂੰ ਖਤਮ ਕਰਨ ਦਾ ਮੁੱਦਾ ਚੁੱਕਿਆ ਹੈ। ਇਸ ਫੈਸਲੇ 'ਤੇ ਭਾਰਤ ਆਪਣੀ ਸਖਤ ਨਾਰਾਜ਼ਗੀ ਜ਼ਾਹਿਰ ਕਰ ਚੁੱਕਾ ਹੈ।

ਇੰਨਾ ਹੀ ਨਹੀਂ ਪੂਰਬੀ ਲੱਦਾਖ 'ਚ ਭਾਰਤ ਅਤੇ ਚੀਨ 'ਚ ਖਿੱਚੋਤਾਣੀ ਚੱਲ ਰਹੀ ਹੈ ਅਤੇ ਦੋਵੇਂ ਹੀ ਦੇਸ਼ਾਂ ਨੇ ਹਜ਼ਾਰਾਂ ਦੀ ਤਦਾਦ 'ਚ ਆਪਣੇ ਸੈਨਿਕ ਉੱਥੇ ਤਾਇਨਾਤ ਕਰ ਰੱਖੇ ਹਨ। ਦੱਸ ਦੇਈਏ ਕਿ ਲੱਦਾਖ ਅਤੇ ਗਿਲਗਿਤ-ਬਾਲਟੀਸਤਾਨ ਆਪਸ 'ਚ ਸਟੇ ਹੋਏ ਹਨ ਅਤੇ ਸਿਆਚੀਨ ਗਲੇਸ਼ੀਅਰ ਇਨ੍ਹਾਂ ਦੋਵਾਂ ਨੂੰ ਹੀ ਵੱਖ ਕਰਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਗਿਲਗਿਤ ਬਾਲਟੀਸਤਾਨ ਦੇ ਦਰਜੇ ਨੂੰ ਨੂੰ ਬਦਲਣ ਦੇ ਪਾਕਿਸਤਾਨੀ ਕਦਮ ਨਾਲ ਭਾਰਤ ਦਾ ਇਹ ਸ਼ੱਕ ਵੱਧ ਜਾਵੇਗਾ ਅਤੇ ਉਸ ਨੂੰ ਪਹਾੜਾਂ 'ਤੇ ਪਾਕਿਸਤਾਨ ਅਤੇ ਚੀਨ ਦੇ ਖਿਲਾਫ ਟੂ-ਫਰੰਟ ਵਾਰ ਲੜਨਾ ਹੋਵੇਗਾ।
ਚੀਨ ਨੇ ਉਜਾੜਿਆ ਪਾਕਿਸਤਾਨੀ ਵਿਅਕਤੀ ਦਾ ਪਰਿਵਾਰ, ਪਤਨੀ ਤੇ ਪੁੱਤ ਨੂੰ ਲਿਆ ਹਿਰਾਸਤ 'ਚ
NEXT STORY