ਲੰਡਨ— ਅੱਜ ਤੱਕ ਤੁਸੀਂ ਕਈ ਰੈਸਤਰਾਂ 'ਚ ਖਾਣਾ ਖਾਦਾ ਹੋਵੇਗਾ, ਜਿਥੇ ਕਿ ਤੁਸੀਂ ਆਪਣੇ ਪਰਿਵਾਰ ਨਾਲ ਖਾਣੇ ਦਾ ਅਨੰਦ ਮਾਣਿਆ ਹੋਵੇਗਾ। ਪਰੰਤੂ ਕੀ ਹੋਵੇ ਜਦੋਂ ਤੁਹਾਨੂੰ ਕੋਈ ਕਹੇ ਤੁਹਾਨੂੰ ਰੈਸਤਰਾਂ 'ਚ ਐਂਟਰੀ ਤਾਂ ਹੀ ਮਿਲੇਗੀ ਜੇਕਰ ਤੁਸੀਂ ਨਿਊਡ ਹੋ ਕੇ ਆਓ। ਸੁਣ ਕੇ ਪਹਿਲੀ ਵਾਰ 'ਚ ਯਕੀਨ ਨਹੀਂ ਹੁੰਦਾ ਪਰ ਇਹ ਸੱਚ ਹੈ। ਲੰਡਨ 'ਚ ਇਕ ਅਜਿਹਾ ਰੈਸਤਰਾਂ ਹੈ, ਜਿਸ 'ਚ ਜੇਕਰ ਤੁਸੀਂ ਐਂਟਰੀ ਲੈਣੀ ਹੈ ਤਾਂ ਤੁਹਾਨੂੰ ਨਿਊਡ ਹੋਣਾ ਪਵੇਗਾ।
ਲੰਡਨ ਦੇ ਇਸ ਰੈਸਤਰਾਂ ਦਾ ਨਾਂ ਹੈ ਬੁਨਯਾਦੀ। ਇਸ ਰੈਸਤਰਾਂ ਦੇ ਨਿਊਡ ਰੂਲ ਤੋਂ ਵੀ ਹੈਰਾਨ ਕਰਨ ਵਾਲੀ ਗੱਲ ਹੈ ਇਸ ਰੈਸਤਰਾਂ ਦੀ ਵੇਟਿੰਗ ਲਿਸਟ। ਦੱਸਣਯੋਗ ਹੈ ਕਿ ਇਸ ਰੈਸਤਰਾਂ 'ਚ ਐਂਟਰੀ ਲੈਣ ਲਈ ਅਜੇ ਤੱਕ 10 ਹਜ਼ਾਰ ਦੇ ਕਰੀਬ ਲੋਕ ਵੇਟਿੰਗ ਕਰ ਰਹੇ ਹਨ। ਇਸ ਰੈਸਤਰਾਂ ਦੇ 2 ਹਿੱਸੇ ਹਨ ਇਕ 'ਪਿਓਰ' ਤੇ ਦੂਜਾ ਆਮ। ਪਿਓਰ ਰੈਸਤਰਾਂ 'ਚ ਨਿਊਡ ਨਿਯਮ ਹੈ ਤੇ ਦੂਜਾ ਹਿੱਸਾ ਆਮ ਵਾਂਗ ਚੱਲਦਾ ਹੈ।
ਜੇਕਰ ਇਥੇ ਖਾਣੇ ਦੀ ਗੱਲ ਕੀਤੀ ਜਾਵੇ ਤਾਂ ਇਥੇ ਗਾਹਕਾਂ ਨੂੰ ਹੈਂਡਮੇਡ ਕਲੇ ਕ੍ਰਾਕਰੀ ਤੇ ਏਡਿਲਬ ਕਟਲਰੀ 'ਚ ਲਕੜੀ 'ਤੇ ਬਣਾਇਆ ਖਾਣਾ ਪਰੋਸਿਆ ਜਾਂਦਾ ਹੈ। ਨੈਚੁਰਲ ਥੀਮ ਹੋਣ ਕਾਰਨ ਇਥੇ ਕੈਂਡਲ ਲਾਈਟ ਡਿਨਰ ਦੀ ਕਨੌਪੀ ਵੀ ਮੌਜੂਦ ਹੈ। ਇਥੇ ਖਾਣਾ ਪਰੋਸਣ ਵਾਲੇ ਲੋਕ ਵੀ ਨਿਊਡ ਹੀ ਹੁੰਦੇ ਹਨ।
ਫੈਡਰਲ ਕੋਰਟ ਨੇ ਟਰੰਪ ਖਿਲਾਫ ਪੋਰਨ ਸਟਾਰ ਡੈਨੀਅਲਸ ਦਾ ਮੁਕੱਦਮਾ ਕੀਤਾ ਖਾਰਿਜ
NEXT STORY