ਲੰਡਨ- ਪੂਰਬੀ ਲੰਡਨ ਵਿਚ ਸਕੂਲੀ ਬੱਚਿਆਂ ਨਾਲ ਭਰੀ ਇੱਕ ਬੱਸ ਨੂੰ ਅੱਗ ਦੀ ਘਟਨਾ ਸਾਹਮਣੇ ਆਈ ਹੈ। ਬੱਸ ਸ਼ੁੱਕਰਵਾਰ ਸਵੇਰੇ ਕਰੀਬ 8.15 ਵਜੇ ਹੈਕਨੀ ਵਿਚ ਬੱਚਿਆਂ ਨੂੰ ਸਕੂਲ ਲਿਜਾ ਰਹੀ ਸੀ, ਉਦੋਂ ਉਸ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨਾਲ 6 ਹੋਰ ਵਾਹਨ ਨੁਕਸਾਨੇ ਗਏ। ਹਾਲਾਂਕਿ ਜਿਵੇਂ ਹੀ ਬੱਸ ਨੂੰ ਅੱਗ ਲੱਗੀ ਉਸ ਵਿਚ ਸਵਾਰ ਸਾਰੇ ਬੱਚਿਆ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਇਹ ਵੀ ਪੜ੍ਹੋ: ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਕਪੂਰਥਲਾ ਦੇ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ
ਹੈਕਨੀ ਕੌਂਸਲ ਨੇ ਟਵਿੱਟਰ 'ਤੇ ਲਿਖਿਆ, 'ਸਾਰੇ ਬੱਚਿਆਂ ਨੂੰ ਬਿਨਾਂ ਕਿਸੇ ਸੱਟ ਦੇ ਬਾਹਰ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਸਕੂਲ ਪਹੁੰਚਾਉਣ ਲਈ ਦੂਜੀ ਬੱਸ ਦਾ ਪ੍ਰਬੰਧ ਕੀਤਾ ਗਿਆ। ਇਸ ਹਾਦਸੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹੈਕਨੀ ਕੌਂਸਲ ਨੇ ਮੌਕੇ 'ਤੇ ਤੁਰੰਤ ਪਹੁੰਚਣ ਲਈ ਪੁਲਸ ਅਤੇ ਫਾਇਰ ਸਰਵਿਸ ਦਾ ਧੰਨਵਾਦ ਕੀਤਾ।' ਫਾਇਰ ਸਰਵਿਸ ਨੇ ਦੱਸਿਆ ਕਿ ਅੱਗ ਨਾਲ ਆਲੇ-ਦੁਆਲੇ ਦੀਆਂ ਕਈ ਜਾਇਦਾਦਾਂ ਦਾ ਇੱਕ ਛੋਟਾ ਜਿਹਾ ਹਿੱਸਾ ਵੀ ਨੁਕਸਾਨਿਆ ਗਿਆ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ 30 ਸੀਟਰ ਬੱਸ ਅੱਗ ਦੀਆਂ ਲਪਟਾਂ ਵਿਚ ਘਿਰੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ: ਕੀ UK ਤੋਂ ਬਾਅਦ ਹੁਣ US 'ਚ ਵੀ ਭਾਰਤੀ ਦਾ ਚੱਲੇਗਾ ਸਿੱਕਾ? ਨਿੱਕੀ ਹੇਲੀ ਲੜ ਸਕਦੀ ਹੈ 2024 ਦੀਆਂ ਰਾਸ਼ਟਰਪਤੀ ਚੋਣਾਂ
ਹੁਣ ਤੁਹਾਡੇ ਸਾਥੀ ਨੂੰ ਨਹੀਂ ਮਿਲੇਗਾ ਸ਼ਿਕਾਇਤ ਦਾ ਮੌਕਾ, ਅਪਣਾਓ ਇਹ ਘਰੇਲੂ ਤੇ ਦੇਸੀ ਨੁਸਖ਼ੇ
NEXT STORY