ਨਵੀਂ ਦਿੱਲੀ : ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਲਈ ਮੁਸੀਬਤ ਦੀ ਖਬਰ ਲੰਡਨ ਤੋਂ ਆਈ ਹੈ। ਲੰਡਨ ਦੀ ਇਕ ਅਦਾਲਤ ਨੇ ਉਨ੍ਹਾਂ ਨੂੰ ਚੀਨ ਦੇ 3 ਬੈਂਕਾਂ ਨੂੰ 717 ਮਿਲੀਅਨ ਡਾਲਰ (5000 ਕਰੋੜ ਤੋਂ ਜ਼ਿਆਦਾ) 21 ਦਿਨਾਂ ਦੇ ਅੰਦਰ ਚੁਕਾਉਣ ਦਾ ਹੁਕਮ ਦਿੱਤਾ ਹੈ। ਹਾਈਕੋਰਟ ਆਫ ਇੰਗਲੈਂਡ ਐਂਡ ਵੇਲਸ ਦੇ ਕਮਰਸ਼ਲ ਡਿਵੀਜ਼ਨ ਦੇ ਜਸਟਿਸ ਨੀਗੇਲ ਟੀਅਰੇ ਨੇ ਕਿਹਾ ਕਿ ਇਸ ਮਾਮਲੇ ਵਿਚ ਅਨਿਲ ਅੰਬਾਨੀ ਨੇ ਵਿਅਕਤੀਗਤ ਤੌਰ 'ਤੇ ਗਾਰੰਟੀ ਹੈ, ਜਿਸ ਕਾਰਨ ਉਨ੍ਹਾਂ ਨੂੰ ਰਕਮ ਚੁਕਾਉਣੀ ਹੋਵੇਗੀ। ਅਨਿਲ ਅੰਬਾਨੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਇਹ ਮਾਮਲਾ ਰਿਲਾਇੰਸ ਕਮਿਊਨੀਕੇਸ਼ਨ ਲਿਮੀਟਡ (ਆਰਕਾਮ) ਵੱਲੋਂ 2012 ਵਿਚ ਲਏ ਗਏ ਕਾਰਪੋਰੇਟ ਲੋਨ ਨਾਲ ਜੁੜਿਆ ਹੈ। ਬੁਲਾਰੇ ਦਾ ਕਹਿਣਾ ਹੈ ਕਿ ਇਸ ਲੋਨ ਲਈ ਅਨਿਲ ਅੰਬਾਨੀ ਨੇ ਪਰਸਨਲ ਗਾਰੰਟੀ ਦਿੱਤੀ ਸੀ।
ਇਨ੍ਹਾਂ ਬੈਂਕਾਂ ਨੂੰ ਕਰਨਾ ਹੈ ਭੁਗਤਾਨ
- ਇੰਡਸਟਰੀਅਲ ਐਂਡ ਕਮਰਸ਼ੀਅਲ ਬੈਂਕ ਆਫ ਚਾਈਨਾ (ਆਈ.ਸੀ.ਬੀ.ਸੀ.) ਦੀ ਮੁੰਬਈ ਸ਼ਾਖਾ
- ਚਾਈਨਾ ਡਿਵੈਲਪਮੈਂਟ ਬੈਂਕ
- ਐਕਸਪੋਰਟ-ਇੰਪੋਰਟ ਬੈਂਕ ਆਫ ਚਾਈਨਾ
ਫਰਵਰੀ ਵਿਚ ਦਿੱਤਾ ਸੀ 100 ਮਿਲੀਅਨ ਡਾਲਰ ਜਮ੍ਹਾਂ ਕਰਨ ਦਾ ਹੁਕਮ
ਲੰਡਨ ਦੀ ਅਦਾਲਤ ਨੇ ਇਸ ਸਾਲ ਫਰਵਰੀ ਵਿਚ ਅਨਿਲ ਅੰਬਾਨੀ ਨੂੰ 100 ਮਿਲੀਅਨ ਡਾਲਰ ਦੀ ਰਾਸ਼ੀ 6 ਹਫ਼ਤੇ ਦੇ ਅੰਦਰ ਭੁਗਤਾਨ ਕਰਨ ਦਾ ਹੁਕਮ ਦਿੱਤਾ ਸੀ। ਉਦੋਂ ਅਨਿਲ ਅੰਬਾਨੀ ਨੇ ਅਦਲਤ ਨੂੰ ਕਿਹਾ ਸੀ ਕਿ ਇਸ ਸਮੇਂ ਉਨ੍ਹਾਂ ਦੀ ਨੈਟਵਰਥ ਜੀਰੋ ਹੋ ਚੁੱਕੀ ਹੈ ਅਤੇ ਪਰਿਵਾਰ ਉਨ੍ਹਾਂ ਦੀ ਮਦਦ ਨਹੀਂ ਕਰ ਰਿਹਾ ਹੈ। ਅਜਿਹੇ ਵਿਚ ਉਹ 100 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਵਿਚ ਸਮਰੱਥ ਨਹੀਂ ਹੈ।
ਦਿਵਾਲਿਆ ਪ੍ਰਕਿਰਿਆ ਤੋਂ ਲੰਘ ਰਹੀ ਹੈ ਆਰਕਾਮ
ਆਰਕਾਮ 'ਤੇ ਕਰੀਬ 46 ਹਜ਼ਾਰ ਕਰੋੜ ਰੁਪਏ ਦਾ ਕਰਜ ਬਾਕੀ ਹੈ। ਅਨਿਲ ਅੰਬਾਨੀ ਦੇ ਬੁਲਾਰੇ ਨੇ ਕਿਹਾ ਕਿ ਲੰਡਨ ਕੋਰਟ ਦੇ ਹੁਕਮ ਮੁਤਾਬਕ, ਪਰਸਨਲ ਗਾਰੰਟੀ ਦੀ ਅੰਤਮ ਰਕਮ ਦਾ ਮੁਲਾਂਕਣ ਆਰਕਾਮ ਦੇ ਰੈਜੋਲਿਊਸ਼ਨ ਪਲਾਨ ਦੇ ਆਧਾਰ 'ਤੇ ਹੋਵੇਗਾ।
ਰੈਜੋਲਿਊਸ਼ਨ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਕਰਨਗੇ ਭੁਗਤਾਨ
ਬੁਲਾਰੇ ਨੇ ਕਿਹਾ ਕਿ ਇਕ ਵਾਰ ਆਰਕਾਮ ਦੇ ਰੈਜੋਲਿਊਸ਼ਨ ਦੀ ਪ੍ਰਕਿਰਿਆ ਪੂਰੀ ਹੋ ਜਾਵੇ, ਆਦੇਸ਼ਿਤ ਰਾਸ਼ੀ ਦਾ ਭੁਗਤਾਨ ਕਰ ਦਿੱਤਾ ਜਾਵੇਗਾ। ਬੁਲਾਰੇ ਨੇ ਕਿਹਾ ਕਿ ਆਰਕਾਮ ਦੇ ਕਰਜਦਾਤਾਵਾਂ ਵੱਲੋਂ ਮਨਜ਼ੂਰ ਕੀਤੇ ਗਏ ਰੈਜੋਲਿਊਨ ਪਲਾਨ ਮੁਤਾਬਕ ਇਸ ਕਥਿਤ ਪਰਸਨਲ ਗਾਰੰਟੀ ਦੀ ਰਕਮ ਕਰੀਬ 50 ਫੀਸਦੀ ਘੱਟ ਹੋ ਜਾਵੇਗੀ।
ਕਾਨੂੰਨੀ ਬਦਲ 'ਤੇ ਹੋ ਰਿਹੈ ਵਿਚਾਰ
ਅਨਿਲ ਅੰਬਾਨੀ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਲੰਡਨ ਦੀ ਕੋਰਟ ਦੇ ਫੈਸਲੇ ਨੂੰ ਲੈ ਕੇ ਕਾਨੂੰਨੀ ਬਦਲ 'ਤੇ ਵਿਚਾਰ ਕਰ ਰਹੇ ਹਾਂ।
ਇੰਡੋਨੇਸ਼ੀਆ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
NEXT STORY