ਲੰਡਨ ( ਰਾਜਵੀਰ ਸਮਰਾ)- ਲੰਡਨ ਹੀਥਰੋ ਹਵਾਈ ਅੱਡੇ ਤੋਂ ਇਕ ਬੈਂਕ ਦੀ ਵੈਨ 'ਚੋਂ 70 ਲੱਖ ਪੌਂਡ ਦੀ ਰਾਸ਼ੀ ਨਾਲ ਭਰੀ ਵੈਨ ਨੂੰ ਅਗਵਾ ਕਰਨ ਦੇ ਦੋਸ਼ਾਂ ਤਹਿਤ ਕਿੰਗਸਟਨ ਕਰਾਊਨ ਕੋਰਟ 'ਚ ਸਲੋਹ ਵਾਸੀ ਦੋ ਵਿਅਕਤੀਆਂ 31 ਸਾਲਾ ਮੁਹੰਮਦ ਸਦੀਕ ਅਤੇ 40 ਸਾਲਾ ਰਣਜੀਤ ਸਿੰਘ ਖ਼ਿਲਾਫ਼ ਮੁਕੱਦਮਾ ਸ਼ੁਰੂ ਹੋਇਆ ਹੈ। 14 ਮਾਰਚ ਨੂੰ ਸਵੇਰੇ 8:30 ਵਜੇ ਇਨ੍ਹਾਂ ਦੋਵਾਂ ਨੇ ਬ੍ਰਿਟਿਸ਼ ਏਅਰਵੇਜ਼ ਦੇ ਕਾਰਗੋ ਡੀਪੂ ਤੋਂ 70 ਲੱਖ ਪੌਂਡ ਦੀ ਰਾਸ਼ੀ ਨਾਲ ਭਰੀ ਵੈਨ ਚੁੱਕੀ ਸੀ। ਸਵਿਸ ਬੈਂਕ ਤੋਂ ਆਈ ਇਹ ਧਨ ਰਾਸ਼ੀ ਬੈਂਕ ਆਫ਼ ਆਇਰਲੈਂਡ ਨੂੰ ਪਹੁੰਚਾਉਣੀ ਸੀ। ਲੁਮਿਜ ਇੰਟਰਨੈਸ਼ਨਲ ਟਰੱਕ ਡਲਿਵਰੀ ਵਲੋਂ ਭੇਜੀ ਗਈ ਇਸ ਵੈਨ ਵਿਚ 28 ਬੋਰੀਆਂ ਕੈਡਿਟ ਸੁਇਸ ਤੋਂ ਚੁੱਕ ਕੇ ਰਸਤੇ ਵਿਚ ਹੀ ਲੁੱਟ ਖਸੁੱਟ ਕੀਤੀ ਗਈ। ਅਦਾਲਤ 'ਚ ਦੱਸਿਆ ਗਿਆ ਕਿ ਜਦੋਂ ਰਣਜੀਤ ਸਿੰਘ ਵੈਨ 'ਚੋਂ ਬਾਹਰ ਨਿਕਲ ਕੇ ਪਖਾਨੇ ਗਿਆ, ਤਾਂ ਵਾਪਸ ਆਉਣ ਸਮੇਂ ਸਦੀਕ ਨੋਟਾਂ ਨਾਲ ਭਰੀ ਵੈਨ ਲੈ ਕੇ ਜਾ ਚੁਕਾ ਸੀ। ਰਣਜੀਤ ਸਿੰਘ ਨੇ ਇਸ ਮੌਕੇ 20 ਮਿੰਟ ਤੱਕ ਸੰਕਟ ਘੜੀ ਨਹੀਂ ਵਜਾਈ। ਇਕ ਹੋਰ ਵੈਨ ਚਲਾ ਰਹੇ ਕਰਮਚਾਰੀ ਨੂੰ ਉਸ ਨੇ ਘਟਨਾ ਬਾਰੇ ਦੱਸਿਆ ਤਾਂ ਸੰਕਟ ਘੜੀ ਵਜਾਈ ਗਈ ਅਤੇ ਪੁਲਸ ਵਲੋਂ ਪਿੱਛਾ ਕਰਨ 'ਤੇ ਅਗਵਾ ਹੋਈ ਵੈਨ ਫੈਲਥਮ ਨੇੜੇ ਇਕ ਸੁੰਨਸਾਨ ਸੜਕ 'ਤੇ ਖੜ੍ਹੀ ਮਿਲੀ। 11:15 ਵਜੇ ਇਕ ਜੋੜੇ ਨੇ ਵੇਖਿਆ ਕਿ ਸਦੀਕ ਨੂੰ ਮੋਟੀ ਤਾਰ ਨਾਲ ਹੱਥ ਪੈਰ ਬੰਨ ਸੜਕ ਕੰਢੇ ਸੁੱਟਿਆ ਹੋਇਆ ਸੀ ਅਤੇ ਉਹ ਮਦਦ ਲਈ ਪੁਕਾਰ ਰਿਹਾ ਸੀ। ਪੁਲਸ ਦੇ ਪਹੁੰਚਣ ਤੋਂ ਪਹਿਲਾਂ 70 ਲੱਖ ਪੌਂਡ ਗਾਇਬ ਹੋ ਚੁਕਾ ਸੀ। ਇਸ ਘਟਨਾ ਵਿਚ ਰਫ਼ਕਤ ਹੁਸੈਨ ਧਨ ਲੁੱਟਣ ਦਾ ਦੋਸ਼ ਮੰਨ ਚੁੱਕਾ ਹੈ।ਇੰਨ੍ਹੀ ਵੱਡੀ ਲੁਟ ਖਸੁਟ ਦੀ ਇਹ ਵਾਰਦਤ ਬਰਤਾਨੀਆ ਦੇ ਇਤਿਹਾਸ 'ਚ ਹੋਈਆ ਮੁਖ ਵਾਰਦਾਤਾ 'ਚੋਂ ਇਕ ਸਮਝੀ ਜਾਦੀ ਹੈ।
ਭਾਰਤ ਦੀ ਪਛਾਣ ਆਈ.ਟੀ ਤੇ ਪਾਕਿ ਦੀ ਪਛਾਣ ਅੱਤਵਾਦ ਦੇ ਰੂਪ 'ਚ : ਸੁਸ਼ਮਾ ਸਵਰਾਜ
NEXT STORY