ਇੰਗਲੈਂਡ- ਆਗਾਮੀ ਆਮ ਚੋਣਾਂ ਨੂੰ ਲੈ ਕੇ ਇੰਗਲੈਂਡ 'ਚ ਲਗਾਤਾਰ ਖਿੱਚੋਤਾਣ ਬਣੀ ਹੋਈ ਹੈ। ਇਸ ਦੌਰਾਨ ਸਲੋਹ ਤੋਂ ਲੇਬਰ ਪਾਰਟੀ ਦੇ ਇਕਲੌਤੇ ਸਿੱਖ ਐੱਮ.ਪੀ. ਤਨਮਨਜੀਤ ਸਿੰਘ ਢੇਸੀ ਨੂੰ ਨੇ ਪਾਰਟੀ ਵਿਰੋਧੀਆਂ ਨੂੰ ਨਕਾਰਨ ਲਈ ਵੱਡਾ ਸ਼ਕਤੀ ਪ੍ਰਦਰਸ਼ਨ ਕਰ ਕੇ ਹਲਕੇ ਵਿੱਚ ਸਿਆਸੀ ਹਲਚਲ ਤੇਜ਼ ਕਰ ਦਿੱਤੀ ਹੈ।
ਇਸ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ 'ਚ ਸਮਰਥਕਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ। ਆਮ ਲੋਕਾਂ ਤੋਂ ਇਲਾਵਾ ਲੰਡਨ ਦੇ ਮੇਅਰ ਸਾਦਿਕ ਖ਼ਾਨ ਵੀ ਖੁੱਲ੍ਹ ਕੇ ਉਨ੍ਹਾਂ ਦੇ ਸਮਰਥਨ 'ਚ ਆ ਗਏ ਹਨ। ਉਨ੍ਹਾਂ ਢੇਸੀ ਦੇ ਸਮਰਥਨ 'ਚ ਨੇ ਟਵੀਟ ਕਰ ਲਿਖਿਆ, ''ਤਨਮਨ ਢੇਸੀ ਦੇ ਸਾਂਸਦ ਬਣਨ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ ਲੋਕਾਂ ਦੇ ਹੱਕ 'ਚ ਆਵਾਜ਼ ਉਠਾਈ ਹੈ ਤੇ ਸਾਥੀਆਂ ਦਾ ਵੀ ਉਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਾਥ ਨਿਭਾਇਆ ਹੈ।''
ਉਨ੍ਹਾਂ ਨੇ ਢੇਸੀ ਦੇ ਪ੍ਰਦਰਸ਼ਨ 'ਚ ਸ਼ਾਮਲ ਹੋਣ ਬਾਰੇ ਲਿਖਿਆ, ''ਇੱਥੇ ਸਲੋਹ 'ਚ ਆ ਕੇ ਉਨ੍ਹਾਂ ਦੇ ਸਮਰਥਕਾਂ ਦਾ ਉਨ੍ਹਾਂ ਪ੍ਰਤੀ ਉਤਸ਼ਾਹ ਦੇਖ ਕੇ ਬਹੁਤ ਖੁਸ਼ ਹਾਂ।''

ਇਸ ਤੋਂ ਇਲਾਵਾ ਫੈਲਦਮ ਤੋਂ ਸਾਂਸਦ ਸੀਮਾ ਮਲਹੋਤਰਾ ਨੇ ਵੀ ਢੇਸੀ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਲਿਖਿਆ, ''ਢੇਸੀ ਨੂੰ ਮੁੜ ਸਾਂਸਦ ਚੁਣੇ ਜਾਣ ਲਈ ਆਵਾਜ਼ ਉਠਾਉਣਾ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਦੇ ਸਮਰਥਨ 'ਚ ਵੱਡੀ ਗਿਣਤੀ 'ਚ ਸਲੋਹ ਤੋਂ ਸਮਰਥਕਾਂ ਨੂੰ ਦੇਖ ਕੇ ਕਾਫ਼ੀ ਖੁਸ਼ ਹਾਂ।''

ਇਸ ਦੌਰਾਨ ਤਨਮਨਜੀਤ ਢੇਸੀ ਨੇ ਵੀ ਟਵੀਟ ਕਰ ਪ੍ਰਦਰਸ਼ਨ 'ਚ ਸ਼ਾਮਲ ਹੋਏ ਹਜ਼ਾਰਾਂ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਲਿਖਿਆ, '' ਹਜ਼ਾਰ ਤੋਂ ਵੀ ਵੱਧ ਲੋਕਾਂ ਦਾ ਸਾਡੇ ਪ੍ਰਦਰਸ਼ਨ 'ਚ ਸ਼ਾਮਲ ਹੋਣ ਲਈ ਤਹਿ ਦਿਲੋਂ ਧੰਨਵਾਦ। ਮੈਂ ਆਪਣੇ ਦੋਸਤਾਂ ਸਾਦਿਕ ਖ਼ਾਨ, ਜੌਨ ਮੈਕਡੌਨਲ, ਸੀਮਾ ਮਲਹੋਤਰਾ ਤੇ ਵਾਾਜਿਦ ਖ਼ਾਨ ਦੇ ਸਮਰਥਨ ਤੇ ਉਨ੍ਹਾਂ ਦੇ ਵਿਚਾਰਾਂ ਲਈ ਕਰਜ਼ਦਾਰ ਰਹਾਂਗਾ। ਉਨ੍ਹਾਂ ਦੀਆਂ ਸਪੀਚਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਆਖ਼ਿਰ ਕਿਉਂ ਸਲੋਹ ਨੂੰ ਲੇਬਰ ਪਾਰਟੀ ਦੇ ਸਾਂਸਦ ਦੀ ਲੋੜ ਹੈ।''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਕਿਸਤਾਨ : ਮਕਬੂਜ਼ਾ ਕਸ਼ਮੀਰ 'ਚ ਨਦੀ 'ਚ ਡਿੱਗੀ ਜੀਪ, 6 ਲੋਕਾਂ ਦੀ ਮੌਤ
NEXT STORY