ਲੰਡਨ (ਏਜੰਸੀ)- ਪੀ.ਐਨ.ਬੀ. ਘੁਟਾਲੇ ਸਬੰਧੀ ਅੱਜ ਸੁਣਵਾਈ ਦੌਰਾਨ ਕੋਰਟ ਨੇ ਨੀਰਵ ਮੋਦੀ ਨੂੰ ਵੱਡਾ ਝਟਕਾ ਦਿੰਦਿਆਂ ਉਸ ਨੂੰ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਇਹ ਫੈਸਲਾ ਲੰਡਨ ਦੀ ਵੈਸਟਮਿੰਸਟਰ ਕੋਰਟ ਵਲੋਂ ਸੁਣਾਇਆ ਗਿਆ। ਕੋਰਟ ਨੇ ਉਸ ਦੀ ਜ਼ਮਾਨਤ ਅਰਜ਼ੀ ਨੂੰ ਨਾਮਨਜ਼ੂਰ ਕਰ ਦਿੱਤਾ ਅਤੇ ਹੁਣ ਮੋਦੀ ਨੂੰ 26 ਅਪ੍ਰੈਲ ਤੱਕ ਜੇਲ ਵਿਚ ਰਹਿਣਾ ਪਵੇਗਾ। ਦੱਸ ਦਈਏ ਕਿ ਨੀਰਵ ਮੋਦੀ ਨੂੰ ਅੱਜ ਵੈਸਟਮਿੰਸਟਰ ਕੋਰਟ ਵਿਚ ਪੇਸ਼ ਕੀਤਾ ਗਿਆ। ਨੀਰਵ ਮੋਦੀ ਵਲੋਂ ਵਕੀਲ ਆਨੰਦ ਦੁਬੇ ਨੇ ਕੋਰਟ ਵਿਚ ਪੱਖ ਰੱਖਿਆ।
ਮਾਮਲੇ ਦੀ ਸੁਣਵਾਈ ਕਰਦੇ ਹੋਏ ਜੱਜ ਨੇ ਨੀਰਵ ਮੋਦੀ ਨੂੰ ਬਿਨਾਂ ਸ਼ਰਤ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਜੱਜ ਨੇ ਕਿਹਾ ਕਿ ਬੈਂਕ ਨੂੰ ਕਾਫੀ ਨੁਕਸਾਨ ਹੋਇਆ ਹੈ। ਸਬੂਤਾਂ ਨੂੰ ਤਬਾਹ ਕੀਤਾ ਗਿਆ ਹੈ। ਜੱਜ ਨੇ ਕਿਹਾ ਕਿ ਮੇਰੇ ਵਿਚਾਰ ਵਿਚ ਇਹ ਧੋਖਾਧੜੀ ਦਾ ਬਹੁਤ ਹੀ ਅਸਾਧਾਰਨ ਮਾਮਲਾ ਹੈ।
ਸੁਰੱਖਿਆ ਪ੍ਰੀਸ਼ਦ 'ਚ ਅੱਤਵਾਦੀ ਫੰਡਿੰਗ ਰੋਕਣ ਦਾ ਪ੍ਰਸਤਾਵ ਪਾਸ, ਭਾਰਤ ਨੇ ਕੀਤਾ ਸਵਾਗਤ
NEXT STORY