ਲੰਡਨ (ਬਿਊਰੋ): ਦੁਨੀਆ ਭਰ ਦੇ ਵਿਗਿਆਨੀ ਜਾਨਲੇਵਾ ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿਚ ਲੱਗੇ ਹੋਏ ਹਨ। ਇਸੇ ਕੋਸ਼ਿਸ਼ ਦੇ ਤਹਿਤ ਲੰਡਨ ਦੇ ਵ੍ਹਾਈਟਚੈਪਲ ਵਿਚ ਸਥਿਤ ਵਿਗਿਆਨੀਆਂ ਨੇ ਕੋਰੋਨਾਵਾਇਰਸ ਦਾ ਵੈਕਸੀਨ ਮਤਲਬ ਟੀਕਾ ਬਣਾਉਣ ਲਈ 24 ਲੋਕਾਂ ਨੂੰ ਬੁਲਾਇਆ ਹੈ। ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਜੋ ਇਸ ਪਰੀਖਣ ਵਿਚ ਆ ਕੇ ਟੀਕੇ ਦਾ ਟੈਸਟ ਆਪਣੇ 'ਤੇ ਕਰਾਏਗਾ, ਉਸ ਨੂੰ 3500 ਪੌਂਡ ਮਤਲਬ 339,228 ਰੁਪਏ ਮਿਲਣਗੇ ਪਰ ਇਸ ਲਈ ਤੁਹਾਨੂੰ ਪਹਿਲਾਂ ਕੋਰੋਨਾਵਾਇਰਸ ਨਾਲ ਇਨਫੈਕਟਿਡ ਹੋਣਾ ਪਵੇਗਾ।
ਡੇਲੀ ਮੇਲ ਅਖਬਾਰ ਦੇ ਮੁਤਾਬਕ ਲੰਡਨ ਦੇ ਵ੍ਹਾਈਟਚੈਪਲ ਸਥਿਤ ਦੀ ਕਵੀਨ ਮੇਰੀ ਬਾਇਓਐਂਟਰਪ੍ਰਾਈਜ਼ ਇਨੋਵੇਸ਼ਨ ਸੈਂਟਰ ਦੇ ਵਿਗਿਆਨੀ ਆਪਣੇ ਇਸ ਪਰੀਖਣ ਲਈ 24 ਲੋਕਾਂ ਨੂੰ ਭਰਤੀ ਕਰ ਰਹੇ ਹਨ। ਇਹਨਾਂ 24 ਲੋਕਾਂ 'ਤੇ ਕੋਰੋਨਾਵਾਇਰਸ ਦੇ ਵੈਕਸੀਨ ਮਤਲਬ ਟੀਕੇ ਦੀ ਟੈਸਟਿੰਗ ਕੀਤੀ ਜਾਵੇਗੀ। ਜਿਸ ਟੀਕੇ ਦਾ ਪਰੀਖਣ ਇਹਨਾਂ 24 ਲੋਕਾਂ 'ਤੇ ਕੀਤਾ ਜਾਵੇਗਾ ਉਸ ਵਿਚ ਸਾਰਸ ਬੀਮਾਰੀ ਦੀ ਦਵਾਈ ਵੀ ਮਿਲੀ ਹੈ ਪਰ ਖਾਸ ਗੱਲ ਇਹ ਹੈ ਕਿ ਇਸ ਪਰੀਖਣ ਵਿਚ ਸ਼ਾਮਲ ਹੋਣ ਦੇ ਤੁਰੰਤ ਬਾਅਦ ਤੁਹਾਡੇ ਸਰੀਰ ਵਿਚ ਕੋਰੋਨਾਵਾਇਰਸ ਦਾ ਕਮਜ਼ੋਰ ਸਟ੍ਰੇਨ ਪਾਇਆ ਜਾਵੇਗਾ। ਇਸ ਦੇ ਬਾਅਦ ਉਸ ਦੇ ਵਧਣ ਦਾ ਇੰਤਜ਼ਾਰ ਕੀਤਾ ਜਾਵੇਗਾ ਫਿਰ ਜਾ ਕੇ ਟੀਕਾ ਲਗਾਇਆ ਜਾਵੇਗਾ।
ਇਸ ਪਰੀਖਣ ਦੌਰਾਨ ਐੱਚਵੀਵੋ ਕੰਪਨੀ ਵੱਲੋਂ ਬਣਾਈ ਗਈ ਦਵਾਈ ਵਰਤੀ ਜਾਵੇਗੀ। ਪਰੀਖਣ ਲਈ ਬੁਲਾਏ ਗਏ 24 ਲੋਕਾਂ ਨੂੰ 14 ਦਿਨਾਂ ਦੇ ਲਈ ਕਵਾਰੰਟੀਨ ਕਰ ਦਿੱਤਾ ਜਾਵੇਗਾ। ਇਹਨਾਂ ਦੋ ਹਫਤਿਆਂ ਵਿਚ ਵਿਗਿਆਨੀ ਇਹ ਦੇਖਣਗੇ ਕਿ ਇਹਨਾਂ 24 ਲੋਕਾਂ 'ਤੇ ਦਵਾਈ ਦਾ ਅਸਰ ਕਿਵੇਂ ਹੋ ਰਿਹਾ ਹੈ। ਇਹ ਕੋਰੋਨਾਵਾਇਰਸ 'ਤੇ ਅਸਰ ਕਰ ਰਹੀ ਹੈ ਜਾਂ ਨਹੀਂ। ਉੱਧਰ ਯੂਰਪੀਅਨ ਦੇਸ਼ਾਂ ਦੀਆਂ 35 ਕੰਪਨੀਆਂ ਕੋਰੋਨਾਵਾਇਰਸ ਦੀ ਦਵਾਈ ਲੱਭਣ ਵਿਚ ਲੱਗੀਆਂ ਹੋਈਆਂ ਹਨ।
ਪੜ੍ਹੋ ਇਹ ਅਹਿਮ ਖਬਰ - ਮੈਲਬੌਰਨ 'ਚ ਵਾਪਰੇ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਸਣੇ ਦੋ ਰਿਸ਼ਤੇਦਾਰਾਂ ਦੀ ਮੌਤ
ਯੂਨਾਈਟਿਡ ਕਿੰਗਡਮ ਦੀ ਸਰਕਾਰ ਨੇ ਤਾਂ ਕੋਰੋਨਾਵਾਇਰਸ ਦੀ ਦਵਾਈ ਲੱਭਣ ਲਈ 440 ਕਰੋੜ ਰੁਪਏ ਜਾਰੀ ਕੀਤੇ ਹਨ। ਹੁਣ ਤੱਕ ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਕਾਰਨ ਕੁੱਲ 117,447 ਲੋਕ ਇਨਫੈਕਟਿਡ ਹੋ ਚੁੱਕੇ ਹਨ। ਇਹਨਾਂ ਵਿਚੋਂ ਚੀਨ ਵਿਚ 80,478 ਲੋਕ ਇਨਫੈਕਟਿਡ ਹਨ। ਚੀਨ ਵਿਚ ਇਸ ਵਾਇਰਸ ਨਾਲ ਹੁਣ ਤੱਕ 3,158 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਦੁਨੀਆ ਭਰ ਵਿਚ 4,292 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਤੋਂ ਬਾਅਦ ਇਟਲੀ ਦੂਜੇ ਨੰਬਰ 'ਤੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ ਇੱਥੇ 10,149 ਲੋਕ ਇਨਫੈਕਟਿਡ ਹਨ ਜਦਕਿ 631 ਲੋਕਾਂ ਦੀ ਮੌਤ ਹੋ ਚੁੱਕੀ ਹੈ।ਭਾਰਤ ਵਿਚ ਵੀ ਇਸ ਵਾਇਰਸ ਸਬੰਧੀ 60 ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਕੋਵਿਡ -19 : ਬ੍ਰਿਟੇਨ 'ਚ 6 ਲੋਕਾਂ ਦੀ ਮੌਤ, ਸਿਹਤ ਮੰਤਰੀ ਵੀ ਆਈ ਲਪੇਟ 'ਚ
NEXT STORY