ਲੰਡਨ (ਏਜੰਸੀ)- ਇਕ ਪਾਸੇ ਭਾਰਤ ਦੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਖਿਲਾਫ ਲੰਡਨ ਦੀ ਕੋਰਟ ਵਿਚ ਸੁਣਵਾਈ ਚੱਲ ਰਹੀ ਹੈ, ਦੂਜੇ ਪਾਸੇ ਕੇਸ ਦੀ ਜਾਂਚ ਕਰ ਰਹੇ ਈ.ਡੀ. ਦੇ ਜੁਆਇੰਟ ਡਾਇਰੈਕਟਰ ਦਾ ਤਕਨੀਕੀ ਕਾਰਨਾਂ ਕਾਰਨ ਤਬਾਦਲਾ ਹੋ ਗਿਆ। ਉਹ ਫਿਲਹਾਲ ਸੁਣਵਾਈ ਲਈ ਲੰਡਨ ਗਏ ਹੋਏ ਹਨ। ਨੀਰਵ ਮੋਦੀ ਖਿਲਾਫ ਲੰਡਨ ਦੇ ਵੈਸਟਮਿੰਸਟਰ ਮੈਜਿਸਟ੍ਰੇਟ ਕੋਰਟ ਵਿਚ ਸੁਣਵਾਈ ਚੱਲ ਰਹੀ ਹੈ। ਕੋਰਟ ਵਿਚ ਭਾਰਤੀ ਅਧਿਕਾਰੀਆਂ ਵਲੋਂ ਇਸਤਗਾਸਾ ਧਿਰ ਦੀ ਨੁਮਾਇੰਦਗੀ ਕਰਨ ਵਾਲੇ ਟੀਬੀ ਕੈਡਮੈਨ ਨੇ ਕਿਹਾ ਕਿ ਜੇਕਰ ਸੁਣਵਾਈ ਦੌਰਾਨ ਨੀਰਵ ਮੋਦੀ ਨੂੰ ਜ਼ਮਾਨਤ ਮਿਲਦੀ ਹੈ ਤਾਂ ਅਸੀਂ ਇਸ ਦੇ ਖਿਲਾਫ ਹਾਈ ਕੋਰਟ ਵਿਚ ਅਪੀਲ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਉਸ ਨੂੰ (ਨੀਰਵ ਮੋਦੀ ਨੂੰ) ਜੇਲ ਵਿਚ ਰੱਖਣ ਲਈ ਸਭ ਕੁਝ ਕਰਨਗੇ।
ਓਧਰ ਈ.ਡੀ. ਦੇ ਜੁਆਇੰਟ ਡਾਇਰੈਕਟਰ ਸਤਿਆਬ੍ਰਤ ਕੁਮਾਰ ਦਾ ਸ਼ੁੱਕਰਵਾਰ ਤਕਨੀਕੀ ਕਾਰਨਾਂ ਕਾਰਨ ਟਰਾਂਸਫਰ ਕਰ ਦਿੱਤਾ ਗਿਆ ਹੈ। ਦਰਅਸਲ, ਈ.ਡੀ. ਵਿਚ ਉਨ੍ਹਾਂ ਦੀ ਪ੍ਰਤੀਨਿਯੁਕਤੀ ਦੇ ਪੰਜ ਸਾਲ ਪੂਰੇ ਹੋ ਚੁੱਕੇ ਹਨ। ਉਹ ਭਾਰਤ ਦੇ ਭਗੌੜੇ ਕਾਰੋਬਾਰੀ ਨੀਰਵ ਮੋਦੀ, ਵਿਜੇ ਮਾਲਿਆ ਅਤੇ ਕੋਲ ਸਕੈਮ ਵਰਗੇ ਕਈ ਮਹੱਤਵਪੂਰਨ ਮਾਮਲਿਆਂ ਦੀ ਜਾਂਚ ਕਰ ਰਹੇ ਹਨ। ਲੰਡਨ ਵਿਚ ਨੀਰਵ ਮੋਦੀ ਖਿਲਾਫ ਚੱਲ ਰਹੀ ਸੁਣਵਾਈ ਲਈ ਫਿਲਹਾਲ ਉਹ ਲੰਡਨ ਦੀ ਵੈਸਟਮਿੰਸਟਰ ਕੋਰਟ ਵਿਚ ਮੌਜੂਦ ਹਨ।
ਤੁਰਕੀ 'ਚ ਇਮਾਰਤ ਨੂੰ ਲੱਗੀ ਅੱਗ, 5 ਮਰੇ 11 ਜ਼ਖਮੀ
NEXT STORY