ਅੰਕਾਰਾ (ਏਜੰਸੀ)- ਤੁਰਕੀ ਦੀ ਰਾਜਧਾਨੀ ਅੰਕਾਰਾ ਦੀ ਇਕ ਇਮਾਰਤ ਵਿਚ ਅੱਗ ਲੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਝੁਲਸ ਗਏ। ਅੰਕਾਰਾ ਦੇ ਗਵਰਨਰ ਵਸਿਪ ਸਾਹੀਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਅੱਗ ਇਸਕਿਟਲਰ ਏਟਾ ਇੰਡਸਟ੍ਰੀਅਲ ਹਾਊਸਿੰਗ ਐਸਟੇਟ ਵਿਚ ਇਕ ਤਿੰਨ ਮੰਜ਼ਿਲਾ ਇਮਾਰਤ ਵਿਚ ਲੱਗੀ, ਜਿਥੇ ਜ਼ਿਆਦਾਤਰ ਅਫਗਾਨ ਨਾਗਰਿਕ ਰਹਿੰਦੇ ਸਨ। ਇਸ ਨੂੰ ਇਕ ਗੋਦਾਮ ਦੇ ਰੂਪ ਵਿਚ ਇਸਤੇਮਾਲ ਕੀਤਾ ਜਾਂਦਾ ਸੀ ਜਿਥੇ ਕਾਗਜ਼ਾਂ ਨੂੰ ਇਕੱਠਾ ਕਰਕੇ ਰੱਖਿਆ ਜਾਂਦਾ ਸੀ। ਅੱਗ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਮੁਲਾਜ਼ਮ ਅਤੇ ਐਂਬੂਲੈਂਸ ਘਟਨਾ ਵਾਲੀ ਥਾਂ ਨੇੜੇ ਪਹੁੰਚ ਗਏ। ਫਾਇਰ ਬ੍ਰਿਗੇਡ ਨੇ ਹੁਣ ਅੱਗ 'ਤੇ ਕਾਬੂ ਪਾ ਲਿਆ ਹੈ। ਸਹੀਨ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਨੇ ਖਦਸ਼ਾ ਜਤਾਇਆ ਕਿ ਗੋਦਾਮ ਵਿਚ ਰੱਖੇ ਕਾਗਜ਼ਾਂ ਵਿਚ ਅੱਗ ਲੱਗਣ ਕਾਰਨ ਅੱਗ ਭੜਕ ਗਈ ਹੋਵੇਗੀ।
ਅਜ਼ਹਰ ਮਾਮਲੇ 'ਤੇ ਬੋਲਿਆ ਚੀਨ, ਕਾਰਵਾਈ ਅੱਤਵਾਦੀਆਂ ਨੂੰ ਪਨਾਹ ਦੇਣ ਬਰਾਬਰ ਨਹੀਂ
NEXT STORY