ਲੰਡਨ (ਬਿਊਰੋ)— ਲੰਡਨ ਵਿਚ ਹੋਣ ਵਾਲੀ ਨੀਲਾਮੀ ਵਿਚ ਇਸ ਵਾਰ ਕਸ਼ਮੀਰ ਦੇ ਆਖਰੀ ਸ਼ਾਸਕ ਮਹਾਰਾਜਾ ਹਰੀ ਸਿੰਘ ਵੱਲੋਂ ਖਰੀਦੀ ਗਈ ਵਿੰਟੇਜ ਸਪੋਰਟਸ ਕਾਰ ਆਕਰਸ਼ਣ ਦਾ ਕੇਂਦਰ ਬਣੇਗੀ। ਸਾਲ 1924 ਵੋਕਸਹਾਲ 30-98 ਓਈ ਵੇਲੋਕਸ ਟੋਰਰ ਮਾਡਲ (1924 Vauxhall 30-98 OE Velox Tourer) ਦੀ ਬ੍ਰਿਟਿਸ਼ ਸਪੋਰਟਸ ਕਾਰ ਵਿੰਟੇਜ ਦੁਨੀਆ ਦੀਆਂ ਬਿਹਤਰੀਨ ਕਾਰਾਂ ਵਿਚੋਂ ਇਕ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ 2 ਦਸੰਬਰ ਨੂੰ ਇਸ ਲਈ 3.11 ਤੋਂ 3.68 ਕਰੋੜ ਰੁਪਏ ਤੱਕ ਦੀ ਬੋਲੀ ਲੱਗ ਸਕਦੀ ਹੈ। ਇਹ ਕਾਰ ਭਾਰਤ ਵਿਚ ਕਈ ਲੋਕਾਂ ਕੋਲੋਂ ਹੁੰਦੀ ਹੋਈ ਪਾਕਿਸਤਾਨ, ਅਮਰੀਕਾ ਅਤੇ ਬ੍ਰਿਟੇਨ ਦੇ ਵਿੰਟੇਜ ਕਾਰ ਪ੍ਰੇਮਿਆਂ ਤੱਕ ਪਹੁੰਚੀ ਹੈ। ਇਨ੍ਹਾਂ ਵਿਚ ਵਿੰਟੇਜ ਸਪੋਰਟਸ ਕਾਰ ਕਲੱਬ ਦੇ ਸਾਬਕਾ ਪ੍ਰਧਾਨ ਜੌਰਜ ਡੇਨੀਅਲ ਅਤੇ ਐੱਡ ਰਾਏ ਵੀ ਸ਼ਾਮਲ ਰਹੇ ਹਨ।
ਨੀਲਾਮੀ ਸਥਲ ਬੋਨਹਮਜ਼ ਦੇ ਵਿਭਾਗ ਡਾਇਰੈਕਟਰ ਸ਼ਲਟੋ ਗਿਲਬਰਟਸਨ ਨੇ ਕਿਹਾ,''ਵਿਸ਼ੇਸ਼ ਐਲੂਮੀਨੀਅਮ ਬੌਡੀ ਵਾਲੀ ਇਹ ਕਾਰ ਉਪਲਬਧ ਕਾਰਾਂ ਦੇ ਵਿਚ ਵਿਲੱਖਣ ਉਦਾਹਰਣ ਹੈ। ਇਸ ਦਾ ਦਿਲਚਸਪ ਇਤਿਹਾਸ ਇਸ ਦੀ ਮਹੱਤਤਾ ਬਿਆਨ ਕਰਦਾ ਹੈ। ਅਸੀਂ ਇਸ ਨੂੰ ਬਾਂਡ ਸਟ੍ਰੀਟ ਸੇਲ ਵਿਚ ਪੇਸ਼ ਕਰਾਂਗੇ।'' ਮਹਾਰਾਜਾ ਹਰੀ ਸਿੰਘ ਜੰਮੂ-ਕਸ਼ਮੀਰ ਵਿਚ ਕਈ ਸੁਧਾਰਾਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਕਈ ਅਣਮਨੁੱਖੀ ਨਿਯਮਾਂ ਨੂੰ ਖਤਮ ਕੀਤਾ, ਮੁੱਢਲੀ ਸਿੱਖਿਆ ਨੂੰ ਲਾਜ਼ਮੀ ਕੀਤਾ, ਬਾਲ ਵਿਆਹ 'ਤੇ ਰੋਕ ਲਗਾਈ ਅਤੇ ਸਾਰੀਆਂ ਜਾਤੀਆਂ ਦੇ ਲੋਕਾਂ ਲਈ ਮੰਦਰ ਵਿਚ ਦਾਖਲ ਹੋਣ ਦਾ ਰਸਤਾ ਖੋਲ੍ਹਿਆ।
ਅਮਰੀਕਾ 'ਚ ਨਦੀ ਕੰਢੇ ਮਿਲੀਆਂ ਸਾਊਦੀ ਦੀਆਂ 2 ਲਾਪਤਾ ਭੈਣਾਂ ਦੀਆਂ ਲਾਸ਼ਾਂ
NEXT STORY