ਕੀਵ - ਯੂਕ੍ਰੇਨ ਦੇ ਜਨਰਲ ਸਟਾਫ ਨੇ ਦਾਅਵਾ ਕੀਤਾ ਕਿ ਉਸਨੇ ਲੰਬੀ ਦੂਰੀ ਤੱਕ ਮਾਰ ਕਰਨ ’ਤ ਸਮਰੱਥ ਡਰੋਨ ਨਾਲ ਰੂਸ ਦੇ ਵੋਲਗੋਗ੍ਰਾਦ ਖੇਤਰ ’ਚ ਸਥਿਤ ਪ੍ਰਮੁੱਖ ਤੇਲ ਰਿਫਾਈਨਰੀ ਨੂੰ ਨਿਸ਼ਾਨਾ ਬਣਾਇਆ ਹੈ। ਯੂਕ੍ਰੇਨ ਮੁਤਾਬਕ ਬੀਤੇ 3 ਮਹੀਨਿਆਂ ’ਚ ਇਸ ਤੇਲ ਰਿਫਾਈਨਰੀ ’ਤੇ ਉਸਦਾ ਦੂਜਾ ਹਮਲਾ ਹੈ।
ਰੂਸ ਦੇ ਅਧਿਕਾਰੀਆਂ ਨੇ ਅਜੇ ਤੱਕ ਹਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ। ਹਾਲਾਂਕਿ ਸਥਾਨਕ ਗਵਰਨਰ ਨੇ ਕਿਹਾ ਕਿ ਡਰੋਨ ਹਮਲੇ ਕਾਰਨ ਖੇਤਰ ’ਚ ਸਥਿਤ ਇਕ ਉਦਯੋਗਿਕ ਪਲਾਂਟ ’ਚ ਅੱਗ ਲੱਗ ਗਈ। ਯੂਕ੍ਰੇਨ ਦੇ ਜਨਰਲ ਸਟਾਫ ਨੇ ਇਕ ਬਿਆਨ ’ਚ ਕਿਹਾ ਕਿ ਹਮਲਾ ਬੁੱਧਵਾਰ ਕੀਤਾ ਗਿਆ ਸੀ । ਉਸ ਮੁਤਾਬਕ ਇਹ ਰਿਫਾਈਨਰੀ ਰੂਸ ਦੇ ਦੱਖਣੀ ਸੰਘੀ ਜ਼ਿਲੇ ’ਚ ਈਂਧਣ ਅਤੇ ਲੁਬਰੀਕੈਂਟਸ ਦਾ ਸਭ ਤੋਂ ਵੱਡਾ ਉਤਪਾਦਕ ਹੈ।
ਯੂਕ੍ਰੇਨ ਨੇ ਦਾਅਵਾ ਕੀਤਾ ਕਿ ਉਕਤ ਰਿਫਾਈਨਰੀ ਸਾਲਾਨਾ 1.5 ਕਰੋੜ ਟਨ ਤੋਂ ਵੱਧ ਕੱਚੇ ਤੇਲ ਦੀ ਪ੍ਰੋਸੈਸਿੰਗ ਕਰਦੀ ਹੈ, ਜੋ ਰੂਸ ਦੀ ਕੁੱਲ ਰਿਫਾਈਨਿੰਗ ਸਮਰੱਥਾ ਦਾ ਲੱਗਭਗ 5.6 ਫੀਸਦੀ ਹੈ। ਜਨਰਲ ਸਟਾਫ ਦੇ ਬਿਆਨ ਮੁਤਾਬਕ ਯੂਕ੍ਰੇਨ ਦੀ ਫੌਜ ਨੇ ਰੂਸ ਦੇ ਕਬਜ਼ੇ ਵਾਲੇ ਕਰੀਮੀਆ ਪ੍ਰਾਇਦੀਪ ’ਤੇ ਤਿੰਨ ਈਂਧਣ ਅਤੇ ਲੁਬਰੀਕੈਂਟ ਅਤੇ ਪੂਰਬੀ ਦੋਨੇਤਸਕ ਦੇ ਕਬਜ਼ੇ ਵਾਲੇ ਖੇਤਰ ’ਚ ਰੂਸ ਦੇ ਸ਼ਾਹਿਦ ਡਰੋਨ ਅੱਡੇ ’ਤੇ ਵੀ ਹਮਲਾ ਕੀਤਾ।
ਗਵਰਨਰ ਸਰਗੇਈ ਸਿਟਨੀਕੋਵ ਨੇ ਦੱਸਿਆ ਕਿ ਮਾਸਕੋ ਦੇ ਉੱਤਰ-ਪੂਰਬ ’ਚ ਕੋਸਟ੍ਰੋਮਾ ਖੇਤਰ ’ਚ ਇਕ ਯੂਕ੍ਰੇਨੀ ਹਵਾਈ ਹਮਲੇ ਨੇ ਅਗਿਆਤ ‘ਊਰਜਾ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ’ ਨੂੰ ਨਿਸ਼ਾਨਾ ਬਣਾਇਆ।
ਅਮਰੀਕਾ 'ਚ ਹਵਾਈ ਸਫ਼ਰ 'ਤੇ ਵੱਡਾ ਸੰਕਟ! Shutdown ਕਾਰਨ 40 ਪ੍ਰਮੁੱਖ ਏਅਰਪੋਰਟਾਂ 'ਤੇ ਉਡਾਣਾਂ ਰੱਦ
NEXT STORY