ਵੈੱਬ ਡੈਸਕ : ਸੀਰੀਆ ਦੀ ਰਾਜਧਾਨੀ ਦਮਿਸ਼ਕ 'ਚ ਸੀਰੀਅਨ ਸੈਂਟਰਲ ਬੈਂਕ 'ਤੇ ਬਾਗੀਆਂ ਅਤੇ ਸਥਾਨਕ ਨਾਗਰਿਕਾਂ ਨੇ ਧਾਵਾ ਬੋਲ ਦਿੱਤਾ ਅਤੇ ਉੱਥੋਂ ਲੱਖਾਂ ਡਾਲਰ ਲੁੱਟਣ ਦੀ ਖਬਰ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਵਿਦਰੋਹੀਆਂ ਨੇ ਸ਼ਹਿਰ 'ਤੇ ਕਬਜ਼ਾ ਕਰ ਲਿਆ ਅਤੇ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਸ਼ਾਸਨ ਨੂੰ ਪਲਟਾ ਦਿੱਤਾ। ਵਿਦਰੋਹੀਆਂ ਨੇ ਦਮਿਸ਼ਕ ਵਿਚ ਸੀਰੀਅਨ ਸੈਂਟਰਲ ਬੈਂਕ 'ਤੇ ਹਮਲਾ ਕੀਤਾ ਅਤੇ ਕਥਿਤ ਤੌਰ 'ਤੇ ਅਸਦ ਪਰਿਵਾਰ ਅਤੇ ਉਸ ਦੇ ਸਹਿਯੋਗੀਆਂ ਨਾਲ ਸਬੰਧਤ ਬੈਂਕ ਦੀਆਂ ਤਿਜੋਰੀਆਂ ਨੂੰ ਨਿਸ਼ਾਨਾ ਬਣਾਇਆ। ਬੈਂਕ ਦੇ ਖਜ਼ਾਨੇ 'ਚੋਂ ਵੱਡੀ ਮਾਤਰਾ 'ਚ ਨਕਦੀ ਅਤੇ ਕੀਮਤੀ ਦਸਤਾਵੇਜ਼ ਲੈ ਗਏ।
ਬਾਗੀਆਂ ਨੇ ਕੇਂਦਰੀ ਬੈਂਕ ਨੂੰ ਆਰਥਿਕ ਨਿਯੰਤਰਣ ਅਤੇ ਜਨਤਾ ਦੇ ਭਰੋਸੇ ਦੇ ਪ੍ਰਤੀਕ ਵਜੋਂ ਦੇਖਿਆ ਅਤੇ ਇਸ ਉੱਤੇ ਕਬਜ਼ਾ ਕਰਕੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਘਟਨਾ ਵਿੱਚ ਸ਼ਾਮਲ ਬਾਗੀ ਸਮੂਹਾਂ ਦਾ ਕਹਿਣਾ ਹੈ ਕਿ ਇਹ ਪੈਸਾ ਜਨਤਾ ਦਾ ਹੈ ਅਤੇ ਅਸਦ ਸ਼ਾਸਨ ਦੁਆਰਾ ਗੈਰ-ਕਾਨੂੰਨੀ ਢੰਗ ਨਾਲ ਇਕੱਠਾ ਕੀਤਾ ਗਿਆ ਸੀ। ਇਸ ਘਟਨਾ ਵਿੱਚ ਕੁਝ ਸਥਾਨਕ ਨਾਗਰਿਕ ਵੀ ਸ਼ਾਮਲ ਹੋਏ, ਜੋ ਲੁੱਟ ਦੌਰਾਨ ਬੈਂਕ ਦੇ ਅੰਦਰ ਵੜ ਗਏ। ਸੀਰੀਆਈ ਫੌਜ ਅਤੇ ਸਰਕਾਰੀ ਅਧਿਕਾਰੀਆਂ ਵੱਲੋਂ ਇਸ ਘਟਨਾ 'ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਸਦ ਸਰਕਾਰ ਦੇ ਪਤਨ ਤੋਂ ਬਾਅਦ ਦਮਿਸ਼ਕ ਵਿਚ ਸਰਕਾਰੀ ਤੰਤਰ ਪੂਰੀ ਤਰ੍ਹਾਂ ਨਾਲ ਅਸਥਿਰ ਹੋ ਗਿਆ ਹੈ।
ਬੁਰਕੀਨਾ ਫਾਸੋ ਦੇ ਫੌਜੀ ਸ਼ਾਸਨ ਨੇ ਨਵੇਂ ਪ੍ਰਧਾਨ ਮੰਤਰੀ ਦੀ ਕੀਤੀ ਨਿਯੁਕਤੀ
NEXT STORY