ਵੇਰੋਨਾ - ਕੋਰੋਨਾਵਾਇਰਸ ਇਨਫੈਕਸ਼ਨ ਕਾਰਨ ਦੁਨੀਆ ਭਰ ਦੇ ਜ਼ਿਆਦਾਤਰ ਦੇਸ਼ਾਂ ਵਿਚ ਲਾਕਡਾਊਨ ਜਾਰੀ ਹੈ। ਇਨਫੈਕਸ਼ਨ ਤੋਂ ਬਚਣ ਲਈ ਲੋਕ ਸੋਸ਼ਲ ਡਿਸਟੈਂਸਿੰਗ ਅਪਣਾ ਰਹੇ ਹਨ ਅਤੇ ਘਰ ਵਿਚ ਹੀ ਰਹੇ ਹਨ। ਇਕ ਪਾਸੇ ਜਿਥੇ ਕੋਰੋਨਾ ਦੇ ਮਾਮਲੇ ਦੁਨੀਆ ਭਰ ਵਿਚ ਵਧੇ ਹਨ, ਲੋਕ ਦੁਖ ਅਤੇ ਨਿਰਾਸ਼ਾ ਝੇਲ ਰਹੇ ਹਨ, ਉਥੇ ਦੂਜੇ ਪਾਸੇ ਸੁਖ ਦਾ ਅਹਿਸਾਸ ਵੀ ਹੋਇਆ ਹੈ। ਲੋਕ ਪਰਿਵਾਰ ਦੇ ਨਾਲ ਸਮਾਂ ਬਤੀਤ ਕਰ ਰਹੇ ਹਨ, ਰਿਸ਼ਤਿਆਂ ਨੂੰ ਨਵਾਂ ਅਹਿਸਾਸ ਮਿਲ ਰਿਹਾ ਹੈ ਅਤੇ ਇਸ ਲਾਕਡਾਊਨ ਕਾਰਨ ਘਰਾਂ ਵਿਚ ਬੰਦ ਲੋਕਾਂ ਦੀ ਜ਼ਿੰਦਗੀ ਵਿਚ ਪਿਆਰ ਪੈਦਾ ਹੋ ਰਿਹਾ ਹੈ। ਦੁਨੀਆ ਭਰ ਤੋਂ ਅਜਿਹੇ ਕਿੱਸੇ ਸਾਹਮਣੇ ਆਏ ਰਹੇ ਹਨ, ਜਿਨ੍ਹਾਂ ਵਿਚੋਂ ਲਾਕਡਾਊਨ ਕਾਰਨ ਘਰਾਂ ਦੀ ਬਾਲਕਨੀਆਂ ਅਤੇ ਛੱਤਾਂ ਤੋਂ ਇਕ ਦੂਜੇ ਨੂੰ ਦੇਖਣ ਵਾਲਿਆਂ ਨੂੰ ਪਹਿਲੀ ਨਜ਼ਰ ਦਾ ਪਿਆਰ ਹੋ ਰਿਹਾ ਹੈ।
ਇਟਲੀ ਦੇ ਵੇਰੋਨਾ ਸ਼ਹਿਰ ਵਿਚ ਰੋਮਾਂਟਿਕ ਲਵ ਸਟੋਰੀ ਦਾ ਅਜਿਹਾ ਹੀ ਇਕ ਕਿੱਸਾ ਸਾਹਮਣੇ ਆਇਆ ਹੈ। 38 ਸਾਲ ਦੇ ਮਿਸ਼ੇਲੇ ਡੀ ਅਲਫਾਸੋ ਨੂੰ ਆਪਣੇ ਘਰ ਦੇ ਸਾਹਮਣੇ ਰਹਿਣ ਵਾਲੀ ਪਾਓਲਾ ਅਗਨੇਲੀ (39) ਨਾਲ ਪਹਿਲੀ ਨਜ਼ਰ ਦਾ ਪਿਆਰ ਹੋਇਆ, ਜਦ ਉਹ ਦੋਵੇਂ ਸ਼ਾਮ ਦੇ ਵੇਲੇ ਆਪਣੀ-ਆਪਣੀ ਬਾਲਕਨੀ 'ਤੇ ਖਡ਼੍ਹੇ ਸਨ ਅਤੇ ਸੰਗੀਤ ਦਾ ਮਜ਼ਾ ਲੈ ਰਹੇ ਸਨ। ਇਟਲੀ ਦੇ ਕਈ ਸ਼ਹਿਰਾਂ ਵਿਚ ਰੁਜ਼ਾਨਾ ਸ਼ਾਮ 6 ਵਜੇ ਲੋਕ ਆਪਣੀ-ਆਪਣੀ ਬਾਲਕਨੀ 'ਤੇ ਆ ਕੇ ਸੰਗੀਤ ਸੁਣਦੇ ਹਨ ਅਤੇ ਕੋਰੋਨਾ ਮਹਾਮਾਰੀ ਦੇ ਇਸ ਦੌਰ ਵਿਚ ਏਕਤਾ ਦਾ ਸੰਦੇਸ਼ ਦਿੰਦੇ ਹਨ। ਸੰਗੀਤ ਬਜਾਉਣ ਵਾਲਿਆਂ ਵਿਚ ਪਾਓਲਾ ਦੀ ਭੈਣ ਲੀਜ਼ਾ ਐਗਨੇਲੀ ਵੀ ਸ਼ਾਮਲ ਹੈ, ਜੋ ਵਾਇਲਨ ਵਜਾਉਂਦੀ ਹੈ।
ਇਕ ਅੰਗ੍ਰੇਜ਼ੀ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਮਿਸੇਲੇ ਨੇ ਦੱਸਿਆ ਕਿ ਉਨ੍ਹਾਂ ਨੇ ਪਾਓਲਾ ਨੂੰ ਪਹਿਲੀ ਵਾਰ ਉਦੋਂ ਦੇਖਿਆ ਜਦ ਉਹ ਸੰਗੀਤ ਦੇ ਲਈ ਆਪਣੀ ਬਾਲਕਨੀ 'ਤੇ ਆਈ। ਦੋਹਾਂ ਦਾ ਘਰ ਆਹਮੋ-ਸਾਹਮਣੇ ਹੈ। ਪਾਓਲਾ 6ਵੀਂ ਮੰਜ਼ਿਲ 'ਤੇ ਆਪਣੀ ਭੈਣ ਅਤੇ ਮਾਂ ਦੇ ਨਾਲ ਰਹਿੰਦੀ ਹੈ। ਸਾਹਮਣੇ ਦੀ ਬਿਲਡਿੰਗ ਵਿਚ ਮਿਸ਼ੇਲ 7ਵੀਂ ਮੰਜ਼ਿਲਾ 'ਤੇ ਰਹਿੰਦੇ ਹਨ। ਸੰਗੀਤ ਦੇ ਸੈਸ਼ਨ ਦੌਰਾਨ ਉਨ੍ਹਾਂ ਦੋਹਾਂ ਦੀ ਨਜਰ ਮਿਲੀ ਅਤੇ ਇਕ ਦੂਜੇ 'ਤੇ ਟਿਕੀ ਰਹੀ। ਮੇਸ਼ੇਲੇ ਦੀ ਭੈਣ ਸਿਲਵੀਆ ਅਤੇ ਪਾਓਲਾ ਦੀ ਜਾਨ ਪਛਾਣ ਪੁਰਾਣੀ ਸੀ। ਲੀਜ਼ਾ ਐਗਨੇਲੀ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਮੈਂ ਰੋਜ਼ ਬਾਲਕਨੀ ਵਿਚ ਵਾਇਲਨ ਵਜਾਉਂਦੀ ਹਾਂ। 17 ਮਾਰਚ ਨੂੰ ਮੇਰੀ ਭੈਣ ਵੀ ਉਥੇ ਸੀ ਅਤੇ ਮੇਰੀ ਮਦਦ ਕਰ ਰਹੀ ਸੀ। ਮਿਸ਼ੇਲ ਨੇ ਉਦੋਂ ਮੇਰੀ ਭੈਣ ਨੂੰ ਦੇਖਿਆ ਅਤੇ ਉਨ੍ਹਾਂ ਨੂੰ ਪਿਆਰ ਹੋ ਗਿਆ।
ਪਾਓਲਾ ਆਖਦੀ ਹੈ ਕਿ ਮੈਂ ਆਪਣੀ ਭੈਣ ਦੀ ਮਦਦ ਲਈ ਬਾਲਕਨੀ 'ਤੇ ਗਈ ਅਤੇ ਉਦੋਂ ਮੈਂ ਸਾਹਮਣੇ ਖਡ਼੍ਹੇ ਮਿਸ਼ੇਲੇ ਨੂੰ ਦੇਖਿਆ। ਪਹਿਲੀ ਨਜ਼ਰ ਵਿਚ ਮੇਰੇ ਮਨ ਵਿਚ ਖਿਆਲ ਆਇਆ ਕਿ ਇਹ ਆਦਮੀ ਹੈਂਡਸਮ ਹੈ। ਮਿਸ਼ੇਲੇ ਨੇ ਇੰਸਟਾਗ੍ਰਾਮ 'ਤੇ ਪਾਓਲਾ ਨੂੰ ਲੱਭਿਆ ਅਤੇ ਉਨ੍ਹਾਂ ਨੂੰ ਮੈਸੇਜ ਭੇਜਿਆ। ਪਾਓਲਾ ਆਖਦੀ ਹੈ ਕਿ ਸੰਗੀਤ ਖਤਮ ਹੋਣ ਤੋਂ ਬਾਅਦ ਮੈਂ ਇੰਸਟਾਗ੍ਰਾਮ 'ਤੇ ਇਕ ਮੈਸੇਜ ਦੇਖਿਆ। ਇਹ ਮਿਸ਼ੇਲੇ ਦਾ ਸੀ। ਉਸ ਨੇ ਲਿੱਖਿਆ ਸੀ ਕਿ ਮੈਂ ਇਕ ਕਿਤਾਬ ਲਿੱਖ ਸਕਦਾ ਹਾਂ ਜਿਸ ਦਾ ਨਾਂ ਹੋਵੇਗਾ ਕੋਰੋਨਾਵਾਇਰਸ ਦੇ ਦੌਰ ਵਿਚ ਇਸ਼ਕ। ਉਸ ਰਾਜ ਦੋਹਾਂ ਨੇ 3 ਵਜੇ ਤੱਕ ਮੈਸੇਜ ਤੱਕ ਗੱਲਬਾਤ ਕੀਤੀ। ਉਹ ਆਖਦੀ ਹੈ ਕਿ ਸਾਨੂੰ ਅਹਿਸਾਸ ਹੋਇਆ ਕਿ ਅਸੀਂ ਇਕੋ ਜਿਹਾ ਹੀ ਸੋਚਦੇ ਹਾਂ, ਜਿਹਡ਼ਾ ਕਿ ਇਕ ਰਿਸ਼ਤੇ ਲਈ ਸਭ ਤੋਂ ਮਜ਼ਬੂਤ ਆਧਾਰ ਹੈ। ਮਿਸ਼ੇਲੇ ਨੇ ਪਾਓਲਾ ਦੇ ਨਾਂ ਦਾ ਇਕ ਬੈਨਰ ਬਿਲਡਿੰਗ ਦੀ ਛੱਤ 'ਤੇ ਲਗਾਇਆ ਜੋ ਕਿ ਉਨ੍ਹਾਂ ਕਾਫੀ ਪਸੰਦ ਆਇਆ ਅਤੇ ਉਹ ਕਾਫੀ ਖੁਸ਼ ਹੋਈ। ਆਹਮੋ-ਸਾਹਮਣੇ ਰਹਿਣ ਦੇ ਬਾਵਜੂਦ ਉਨ੍ਹਾਂ ਦੋਹਾਂ ਨੇ ਤੈਅ ਕੀਤਾ ਹੈ ਕਿ ਫਿਲਹਾਲ ਉਹ ਨਹੀਂ ਮਿਲਣਗੇ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਗੇ ਕਿਉਂਕਿ ਮਿਸ਼ੇਲ ਪੇਸ਼ੇ ਤੋਂ ਬੈਂਕਰ ਹਨ ਅਤੇ ਰੁਜ਼ਾਨਾ ਬਹੁਤੇ ਲੋਕਾਂ ਨਾਲ ਸੰਪਰਕ ਵਿਚ ਆਉਂਦੇ ਹਨ।
ਕੈਨੇਡਾ ਦੇ ਇਸ ਸ਼ਹਿਰ ਨੇ Dr. B. R. Ambedkar ਦੇ ਜਨਮ ਦਿਵਸ 'ਤੇ ਲਿਆ ਇਤਿਹਾਸਕ ਫੈਸਲਾ
NEXT STORY