ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)- ਲੂਟਨ ਦੇ ਮੇਅਰ ਨੇ ਗਾਰਡਨ ਵਿਚ ਹੋਏ ਇਕੱਠ 'ਚ ਸ਼ਾਮਲ ਹੋਣ ਲਈ ਕੋਰੋਨਾ ਵਾਇਰਸ ਸੰਬੰਧੀ ਨਿਯਮਾਂ ਨੂੰ ਭੰਗ ਕੀਤਾ ਸੀ। ਆਲੋਚਨਾ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੌਂਸਲਰ ਤਾਹਿਰ ਮਲਿਕ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਕੀਤੇ ’ਤੇ ਅਫਸੋਸ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਅਸਤੀਫਾ ਦੇਣਾ ਉਨ੍ਹਾਂ ਲਈ ਸ਼ਹਿਰ ਦੇ ਹਿੱਤ 'ਚ ਹੈ।
ਉਨ੍ਹਾਂ ਨੂੰ ਪਿਛਲੇ ਮਹੀਨੇ ਮੁਆਫੀ ਮੰਗਣ ਲਈ ਮਜਬੂਰ ਕੀਤਾ ਗਿਆ ਸੀ ਜਦੋਂ ਉਨ੍ਹਾਂ ਨੇ ਦੋ ਹੋਰ ਕੌਂਸਲਰਾਂ ਨਾਲ ਇਕ ਪਾਰਟੀ 'ਚ ਸ਼ਮੂਲੀਅਤ ਕੀਤੀ ਸੀ ਤੇ ਤਸਵੀਰਾਂ 'ਚ ਸਾਫ ਦਿਖਾਈ ਦੇ ਰਿਹਾ ਸੀ ਕਿ ਉਨ੍ਹਾਂ ਨੇ ਮਾਸਕ ਮੂੰਹ 'ਤੇ ਲਗਾਉਣ ਦੀ ਬਜਾਏ ਮਹਿਜ਼ ਲਟਕਾਇਆ ਹੋਇਆ ਸੀ। ਕੌਂਸਲਰ ਮਲਿਕ ਨੇ ਅੱਜ ਇਕ ਬਿਆਨ ਵਿਚ ਕਿਹਾ ਕਿ ਇਕ ਵਾਰ ਫਿਰ ਮੈਨੂੰ ਉਨ੍ਹਾਂ ਕੰਮਾਂ 'ਤੇ ਅਫਸੋਸ ਹੈ, ਜੋ ਮੇਰੀ ਸਥਿਤੀ ਦੇ ਮਿਆਰ ਤੋਂ ਹੇਠਾਂ ਸਨ ਅਤੇ ਲੂਟਨ ਦੇ ਲੋਕਾਂ ਤੋਂ ਇਸ ਇਕੱਠ 'ਚ ਸ਼ਾਮਲ ਹੋਣ ਲਈ ਦਿਲੋਂ ਮੁਆਫੀ ਮੰਗਣਾ ਚਾਹੁੰਦੇ ਹਾਂ।
ਦੁਨੀਆ ਦੇ ਕਈ ਦੇਸ਼ਾਂ ਨੇ ਲੇਬਨਾਨ ਨੂੰ ਮਦਦ ਦੀ ਕੀਤੀ ਪੇਸ਼ਕਸ਼
NEXT STORY