ਪੈਰਿਸ (ਏਜੰਸੀ): ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਰਗਬੀ ਡਰੈਸਿੰਗ ਰੂਮ ਦਾ ਦੌਰਾ ਕਰਨ ਦੌਰਾਨ 17 ਸਕਿੰਟਾਂ ਵਿੱਚ ਬੀਅਰ ਦੀ ਇੱਕ ਬੋਤਲ ਖਾਲੀ ਕਰ ਦਿੱਤੀ। ਇਸ ਸਬੰਧੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਹੈ। ਮੀਡੀਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਸ਼ਟਰਪਤੀ ਮੈਕਰੋਨ ਨੇ ਵੀਆਈਪੀ ਖੇਤਰ ਤੋਂ ਮੈਚ ਦੇਖਿਆ ਸੀ। ਇੱਕ ਰਿਪੋਰਟ ਵਿੱਚ ਇੰਡੀਪੈਡੈਂਟ ਅਖ਼ਬਾਰ ਨੇ ਕਿਹਾ ਕਿ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਫ਼ਤੇ ਦੇ ਅੰਤ ਵਿੱਚ ਪੈਰਿਸ ਦੇ ਸਟੈਡ ਡੀ ਫਰਾਂਸ ਵਿੱਚ ਰਗਬੀ ਯੂਨੀਅਨ ਕਲੱਬ ਨੇ ਲਾ ਰੋਸ਼ੇਲ ਨੂੰ ਹਰਾਉਣ ਤੋਂ ਬਾਅਦ ਟੂਲੂਜ਼ ਦੇ ਚੇਂਜਿੰਗ ਰੂਮ ਵਿੱਚ ਰਾਸ਼ਟਰਪਤੀ ਨੂੰ ਕੋਰੋਨਾ ਬੀਅਰ ਦੀ ਇਕ ਬੋਤਲ ਦਿੱਤੀ ਗਈ।
ਮੈਕਰੋਨ ਨੇ ਖਿਡਾਰੀਆਂ ਅਤੇ ਕੋਚਿੰਗ ਸਟਾਫ ਵੱਲੋਂ ਚੀਅਰ ਕੀਤੇ ਜਾਣ ਤੋਂ ਬਾਅਦ ਬੋਤਲ ਨੂੰ ਮੁੂੰਹ ਨਾਲ ਲਗਾਇਆ। ਇਸ ਪਲ ਨੂੰ ਉੱਥੇ ਮੌਜੂਦ ਲੋਕਾਂ ਨੇ ਆਪਣੇ ਫੋਨ ਵਿਚ ਰਿਕਾਰਡ ਕਰ ਲਿਆ। ਰਾਸ਼ਟਰਪਤੀ ਨੇ ਫਿਰ ਕਾਊਂਟਰ 'ਤੇ ਖਾਲੀ ਬੋਤਲ ਨੂੰ ਸੁੱਟ ਦਿੱਤਾ। ਉੱਧਰ ਵਿਰੋਧੀ ਸਿਆਸਤਦਾਨਾਂ ਵੱਲੋਂ ਇਸ ਘਟਨਾ ਦੀ ਆਲੋਚਨਾ ਕੀਤੀ ਗਈ ਹੈ। ਗ੍ਰੀਨ ਪਾਰਟੀ ਦੀ ਸੰਸਦ ਮੈਂਬਰ ਸੈਂਡਰੀਨ ਰੂਸੋ ਨੇ ਇਸ ਘਟਨਾ 'ਤੇ ਟਵੀਟ ਕੀਤਾ ਅਤੇ ਇਤਰਾਜ਼ ਜਤਾਇਆ।
ਪੜ੍ਹੋ ਇਹ ਅਹਿਮ ਖ਼ਬਰ-ਰਿਪੋਰਟ 'ਚ ਖੁਲਾਸਾ, ਜ਼ਿਆਦਾਤਰ ਆਸਟ੍ਰੇਲੀਆਈ ਵਿਨਾਸ਼ਕਾਰੀ ਸੰਕਟ ਤੋਂ ਅਣਜਾਣ
ਰੂਸੋ ਦੇ ਟਵੀਟ ਦੇ ਜਵਾਬ ਵਿਚ ਮੈਕਰੋਨ ਦੀ ਆਪਣੀ ਪਾਰਟੀ ਦੇ ਇਕ ਸੰਸਦ ਮੈਂਬਰ ਜੀਨ-ਰੇਨੇ ਕੈਜ਼ੇਨਿਊਵ ਨੇ ਜਵਾਬ ਦਿੱਤਾ। ਜਿਸ ਵਿਚ ਉਸ ਨੇ ਕਿਹਾ ਕਿ "ਇੱਕ ਰਾਸ਼ਟਰਪਤੀ ਜੋ 23 ਖਿਡਾਰੀਆਂ ਦੀ ਖੁਸ਼ੀ ਵਿੱਚ ਹਿੱਸਾ ਲੈ ਰਿਹਾ ਹੈ ਅਤੇ ਉਨ੍ਹਾਂ ਦੀਆਂ ਪਰੰਪਰਾਵਾਂ ਵਿੱਚ ਹਿੱਸਾ ਲੈ ਰਿਹਾ ਹੈ। ਬੱਸ ਇਹੀ ਹੈ।" ਚੈਰਿਟੀ ਐਸੋਸੀਏਸ਼ਨ ਐਡਿਕਸ਼ਨਜ਼ ਫਰਾਂਸ ਦੇ ਬਰਨਾਰਡ ਬਾਸੇਟ ਨੇ ਸਥਾਨਕ BFMTV ਨੂੰ ਦੱਸਿਆ ਕਿ "ਵਿਵਹਾਰ ਲਈ ਇੱਕ ਸਿਹਤਮੰਦ ਉਦਾਹਰਣ ਸਥਾਪਤ ਕਰਨ ਦੇ ਮਾਮਲੇ ਵਿੱਚ ਇੱਕ ਰੋਲ ਮਾਡਲ ਵਜੋਂ ਪੇਸ਼ ਹੋਣਾ ਰਾਸ਼ਟਰਪਤੀ ਦੀ ਜ਼ਿੰਮੇਵਾਰੀ ਹੈ"।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰਿਪੋਰਟ 'ਚ ਖੁਲਾਸਾ, ਜ਼ਿਆਦਾਤਰ ਆਸਟ੍ਰੇਲੀਆਈ ਵਿਨਾਸ਼ਕਾਰੀ ਸੰਕਟ ਤੋਂ ਅਣਜਾਣ
NEXT STORY