ਪੈਰਿਸ (ਭਾਸ਼ਾ)— ਫ੍ਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਦਫਤਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਇਕ ਸੀਨੀਅਰ ਅਧਿਕਾਰੀ ਦੀ ਬਰਖਾਸਤਗੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਅਧਿਕਾਰੀ ਨੇ ਮਈ ਵਿਚ ਪੈਰਿਸ ਵਿਚ ਇਕ ਪ੍ਰਦਰਸ਼ਨ ਦੌਰਾਨ ਇਕ ਪ੍ਰਦਰਸ਼ਨਕਾਰੀ 'ਤੇ ਹਮਲਾ ਕੀਤਾ ਸੀ। ਇਸ ਹਫਤੇ ਜਾਰੀ ਇਕ ਵੀਡੀਓ ਵਿਚ ਦਿੱਸ ਰਿਹਾ ਹੈ ਕਿ ਅਲੈਗਜ਼ੈਂਡਰ ਬੇਨਾਲਾ ਇਕ ਪ੍ਰਦਰਸ਼ਨਕਾਰੀ ਨਾਲ ਕੁੱਟਮਾਰ ਕਰ ਰਹੇ ਹਨ। ਉਸ ਨੇ ਪੁਲਸ ਹੈਲਮੈੱਟ ਪਹਿਨਿਆ ਹੋਇਆ ਹੈ ਜਦਕਿ ਉਹ ਅਧਿਕਾਰੀ ਨਹੀਂ ਹੈ।
ਪੈਰਿਸ ਦੇ ਇਸਤਗਾਸਾ ਪੱਖ ਨੇ ਵੀ ਕਿਹਾ ਕਿ ਬੇਨਾਲਾ ਨੂੰ ਹਮਲੇ ਦੀ ਜਾਂਚ ਦੇ ਮਾਮਲੇ ਵਿਚ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ। ਮੈਕਰੋਂ ਦਫਤਰ ਨੇ ਕਿਹਾ ਹੈ ਕਿ ਮਾਮਲੇ ਵਿਚ ਨਵੀਆਂ ਚੀਜ਼ਾਂ ਸਾਹਮਣੇ ਆਉਣ ਦੇ ਬਾਅਦ ਬੇਨਾਲਾ ਨੂੰ ਬਰਖਾਸਤ ਕਰਨ ਦਾ ਫੈਸਲਾ ਲਿਆ ਗਿਆ ਹੈ। ਜਾਂਚ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਸ਼ੱਕ ਦੇ ਆਧਾਰ 'ਤੇ ਤਿੰਨ ਪੁਲਸ ਕਰਮਚਾਰੀਆਂ ਨੂੰ ਵੀ ਮੁਅੱਤਲ ਕੀਤਾ ਗਿਆ ਹੈ, ਜਿਨ੍ਹਾਂ ਨੇ ਬੇਨਾਲਾ ਨੂੰ 1 ਮਈ ਦੇ ਪ੍ਰਦਰਸ਼ਨ ਦੌਰਾਨ ਨਿਗਰਾਨੀ ਫੁਟੇਜ ਮੁਹੱਈਆ ਕੀਤੀ ਸੀ। ਗੌਰਲਤਬ ਹੈ ਕਿ ਬੇਨਾਲਾ ਨੂੰ ਮਈ ਵਿਚ ਦੋ ਹਫਤਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਬਾਅਦ ਵਿਚ ਦੂਜੇ ਅਹੁਦੇ 'ਤੇ ਸਥਾਪਿਤ ਕਰ ਦਿੱਤਾ ਗਿਆ ਸੀ ਪਰ ਇਸ ਘਟਨਾ ਦੀ ਜਾਣਕਾਰੀ ਇਸਤਗਾਸਾ ਪੱਖ ਨੂੰ ਨਹੀਂ ਦਿੱਤੀ ਗਈ ਸੀ।
ਸਿੰਗਾਪੁਰ 'ਚ ਸਾਈਬਰ ਹਮਲਾ, ਹੈਕਰਾਂ ਨੇ ਸਿਹਤ ਸਬੰਧੀ 15 ਲੱਖ ਰਿਕਾਰਡ ਕੀਤੇ ਚੋਰੀ
NEXT STORY