ਪੈਰਿਸ (ਯੂ.ਐੱਨ.ਆਈ.)- ਫਰਾਂਸ ਦੇ ਨਿਊ ਕੈਲੇਡੋਨੀਆ ਨੇੜੇ ਓਵਰਸੀਜ਼ ਟੈਰਾਟਰੀ ਇਲਾਕੇ ਵਿਚ ਮੰਗਲਵਾਰ ਨੂੰ 5.6 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਜਾਣਕਾਰੀ ਅਮਰੀਕੀ ਭੂ-ਵਿਗਿਆਨ ਸਰਵੇਖਣ ਵਲੋਂ ਦਿੱਤੀ ਗਈ ਹੈ। ਇਹ ਭੂਚਾਲ ਟੇਡੀਨ ਦੇ ਉੱਤਰ-ਪੂਰਬ ਵੱਲ 100 ਕਿਲੋਮੀਟਰ ਦੀ ਦੂਰੀ 'ਤੇ ਅਤੇ 10 ਕਿਲਮੋਮੀਟਰ ਦੀ ਗਹਿਰਾਈ 'ਤੇ ਸਵੇਰੇ 8:40 ਵਜੇ ਦਰਜ ਕੀਤਾ ਗਿਆ। ਭੂਚਾਲ ਕਾਰਨ ਅਜੇ ਕਿਸੇ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਚੀਨ ਵਿਚ 8 ਸਾਲ 'ਚ ਸਭ ਤੋਂ ਜ਼ਿਆਦਾ ਵਧੀ ਮਹਿੰਗਾਈ, ਲੋਕਾਂ ਦੇ ਡੁੱਬੇ ਕਰੋੜਾਂ
NEXT STORY