ਮੈਲਬੌਰਨ (ਭਾਸ਼ਾ)- ਪਾਪੂਆ ਨਿਊ ਗਿਨੀ ਵਿਚ ਸੋਮਵਾਰ ਨੂੰ 6.5 ਤੀਬਰਤਾ ਦੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ, ਅਜੇ ਤੱਕ ਸੁਨਾਮੀ ਦੀ ਕੋਈ ਚਿਤਾਵਨੀ ਜਾਂ ਕਿਸੇ ਨੁਕਸਾਨ ਦੀ ਖ਼ਬਰ ਨਹੀਂ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਇਕ ਬਿਆਨ ਵਿਚ ਦੱਸਿਆ ਕਿ ਦੱਖਣੀ ਪ੍ਰਸ਼ਾਂਤ ਟਾਪੂ ਦੇਸ਼ ਵਿਚ ਸਥਾਨਕ ਸਮੇਂ ਮੁਤਾਬਕ ਸਵੇਰੇ 7 ਵਜੇ ਭੂਚਾਲ ਆਇਆ।
ਇਹ ਵੀ ਪੜ੍ਹੋ: ਪੁਲਾੜ ਦੀ ਸੈਰ ਕਰਨ ਵਾਲੇ ਪਹਿਲੇ ਭਾਰਤੀ ਸੈਲਾਨੀ ਬਣਨਗੇ ਗੋਪੀ ਥੋਟਾਕੁਰਾ
ਭੂਚਾਲ ਦਾ ਕੇਂਦਰ ਵੈਸਟ ਨਿਊ ਬ੍ਰਿਟੇਨ ਦੀ ਸੂਬਾਈ ਰਾਜਧਾਨੀ ਕਿਮਬੇ ਤੋਂ 110 ਕਿਲੋਮੀਟਰ ਦੱਖਣ-ਪੂਰਬ ਵਿਚ 68 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤ ਸੀ। ਅਮਰੀਕੀ ਸੁਨਾਮੀ ਚਿਤਾਵਨੀ ਪ੍ਰਣਾਲੀ ਨੇ ਦੱਸਿਆ ਕਿ ਅਜੇ ਸੁਨਾਮੀ ਦਾ ਕੋਈ ਅਲਰਟ ਨਹੀਂ ਹੈ। ਪਾਪੂਆ ਨਿਊ ਗਿਨੀ ਭੂਚਾਲ ਦੇ ਲਿਹਾਜ ਤੋਂ ਸੰਵੇਦਨਸ਼ੀਲ ਖੇਤਰ ਹੈ।
ਇਹ ਵੀ ਪੜ੍ਹੋ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਸਿੱਖ ਭਾਈਚਾਰੇ ਨੂੰ ਵਿਸਾਖੀ ਦੀ ਦਿੱਤੀ ਵਧਾਈ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੀਡੀਓ 'ਚ ਦੇਖੋ ਕਿਵੇਂ ਇਜ਼ਰਾਇਲੀ ਜਹਾਜ਼ਾਂ ਨੇ ਇਰਾਨ ਦੇ ਸੈਂਕੜੇ ਡਰੋਨ, ਮਿਜ਼ਾਈਲਾਂ ਨੂੰ ਕੀਤਾ ਨਸ਼ਟ
NEXT STORY