ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) ਵਿਦੇਸ਼ ‘ਚ ਮਾਂ-ਬੋਲੀ ਪੰਜਾਬੀ ਦੇ ਪਸਾਰ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਵੱਧ ਤੋਂ ਵੱਧ ਪ੍ਰਫੁਲਿਤ ਕਰਨ ਹਿਤ ਇੱਥੇ ਛੋਟੇ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਤੇ ਵਿਰਾਸਤ ਨਾਲ ਜੋੜੀ ਰੱਖਣ ਲਈ ‘ਮਾਝਾ ਯੂਥ ਕਲੱਬ ਬ੍ਰਿਸਬੇਨ’ ਵੱਲੋਂ ਪੰਜਾਬੀ ਪਰਿਵਾਰਾਂ ਦੀ ਮੰਗ ਦੇ ਮੱਦੇਨਜ਼ਰ ਕੈਮਡਨ ਕਾਲਜ ਅੰਡਰਵੁੱਡ ਵਿਖੇ ਮੁਫ਼ਤ ਪੰਜਾਬੀ ਕਲਾਸਾਂ ਲਗਾਉਣ ਦਾ ਹਫ਼ਤਾਵਾਰੀ ਪ੍ਰਬੰਧ ਕੀਤਾ ਗਿਆ ਹੈ। ਇਥੇ ਦੱਸਣਯੋਗ ਹੈ ਕਿ ਸੰਸਥਾ ਵੱਲੋਂ ਪਹਿਲਾਂ ਪਿਛਲੇ ਸਾਲ (ਅਕਤੂਬਰ 2020) ‘ਮਾਝਾ ਪੰਜਾਬੀ ਸਕੂਲ’ ਦੀ ਸ਼ੁਰੂਆਤ ਘਰ ਤੋਂ ਕੀਤੀ ਗਈ ਸੀ। ਇਸ ਉੱਦਮ ਨੂੰ ਚੰਗਾ ਹੁੰਗਾਰਾ ਮਿਲਿਆ ਸੀ ਅਤੇ ਪੰਜਾਬੀ ਮਾਂ-ਬੋਲੀ ਸਿੱਖਣ ਵਾਲੇ ਬੱਚਿਆ ਦੀ ਗਿਣਤੀ ਵਿੱਚ ਦਿਨੋ-ਦਿਨ ਵਾਧੇ ਨੂੰ ਦੇਖਦਿਆਂ ਇਕ ਸਕੂਲ ਬ੍ਰਿਸਬੇਨ ਦੇ ਰਨਕੌਰਨ ਇਲਾਕੇ ਅਤੇ ਗਾਰਡਨ ਸਿਟੀ ਲਾਇਬ੍ਰੇਰੀ ਵਿਖੇ ਚਲਾਇਆ ਜਾ ਰਿਹਾ ਸੀ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਇਡਾ ਤੂਫ਼ਾਨ ਦੀ ਲਪੇਟ 'ਚ ਆਏ ਭਾਰਤੀ ਮੂਲ ਦੇ ਮੁੰਡੇ ਅਤੇ ਕੁੜੀ ਦੀਆਂ ਮਿਲੀਆਂ ਲਾਸ਼ਾਂ
ਰਣਜੀਤ ਸਿੰਘ ਮੱਲੂਨੰਗਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਣਾਮ ਸਿੰਘ ਹੇਅਰ ਦੇ ਵਿਸ਼ੇਸ਼ ਉਪਰਾਲੇ ਸਦਕਾ ਕੈਮਡਨ ਕਾਲਜ ਅੰਡਰਵੁੱਡ ਦੇ ਮੈਨੇਜਿੰਗ ਡਾਇਰੈਕਟਰ ਕੁਲਦੀਪ ਸਿੰਘ ਵੱਲੋਂ ਆਪਦੇ ਕਾਲਜ ਵਿੱਚ ਮੁਫ਼ਤ ਕਲਾਸ ਲਗਾਉਣ ਲਈ ਜਗ੍ਹਾ ਦਿੱਤੀ ਗਈ ਹੈ ਅਤੇ ਇੱਥੇ ਮਾਝਾ ਯੂਥ ਕਲੱਬ ਦੇ ਸਹਿਯੋਗ ਨਾਲ ਮੁਫ਼ਤ ਹਫ਼ਤਾਵਰੀ ਪੰਜਾਬੀ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸਕੂਲ ਦੇ ਪਹਿਲੇ ਦਿਨ ਵਿਸ਼ੇਸ਼ ਸਮਾਗਮ ‘ਚ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਡੱਡਵਾਲ, ਪ੍ਰਣਾਮ ਸਿੰਘ ਹੇਅਰ, ਡਾਕਟਰ ਹੰਸਾ ਸਿੰਘ ਹੇਅਰ, ਬਲਰਾਜ ਸਿੰਘ ਸੰਧੂ, ਸਰਵਣ ਸਿੰਘ ਵੜੈਚ, ਜੱਗਾ ਵੜੈਚ, ਜਤਿੰਦਰਪਾਲ ਗਿੱਲ, ਗੁਰਜੀਤ ਗਿੱਲ, ਸੁਲਤਾਨ ਸਿੰਘ, ਮਨਦੀਪ ਸਿੰਘ ਅਤੇ ਬੱਚਿਆਂ ਦੇ ਮਾਪਿਆਂ ਵੱਲੋੰ ਹਾਜ਼ਰੀ ਭਰੀ ਗਈ। ਪੰਜਾਬੀ ਭਾਈਚਾਰੇ ਵਲੋਂ ਮਾਝਾ ਯੂਥ ਕਲੱਬ ਵਲੋਂ ਮਨੁੱਖਤਾ ਦੀ ਭਲਾਈ ਲਈ ਲਗਾਏ ਜਾ ਰਹੇ ਖੂਨਦਾਨ ਕੈਂਪ ਅਤੇ ਮਾਂ-ਬੋਲੀ ਪੰਜਾਬੀ ਦੇ ਪਸਾਰ ਲਈ ਕੀਤੇ ਜਾ ਰਹੇ ਕਾਰਜਾਂ ਦੀ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ।
ਨਿਊ ਸਾਊਥ ਵੇਲਜ਼ 'ਚ ਕੋਰੋਨਾ ਦਾ ਕਹਿਰ ਜਾਰੀ, ਸਰਕਾਰ ਦੀ ਵਧੀ ਚਿੰਤਾ
NEXT STORY