ਪੇਸ਼ਾਵਰ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਸੁਰੱਖਿਆ ਬਲਾਂ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਵੱਖ-ਵੱਖ ਅਭਿਆਨਾਂ ਵਿੱਚ 11 ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਫੌਜ ਦੀ ਮੀਡੀਆ ਸ਼ਾਖਾ, ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ISPR) ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ, ਇਹ ਕਾਰਵਾਈਆਂ ਵੀਰਵਾਰ ਨੂੰ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਕੀਤੀਆਂ ਗਈਆਂ ਸਨ।
ਦੋ ਜ਼ਿਲ੍ਹਿਆਂ ਵਿੱਚ ਚਲਾਏ ਗਏ ਆਪਰੇਸ਼ਨ ਸੁਰੱਖਿਆ ਬਲਾਂ ਨੇ ਇਹ ਕਾਰਵਾਈਆਂ ਸੂਬੇ ਦੇ ਦੋ ਵੱਖ-ਵੱਖ ਹਿੱਸਿਆਂ ਵਿੱਚ ਅੰਜਾਮ ਦਿੱਤੀਆਂ। ਉੱਤਰੀ ਵਜ਼ੀਰਿਸਤਾਨ 'ਚ ਚਲਾਏ ਗਏ ਇੱਕ ਅਭਿਆਨ ਦੌਰਾਨ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਭਾਰੀ ਗੋਲੀਬਾਰੀ ਹੋਈ, ਜਿਸ 'ਚ 6 ਅੱਤਵਾਦੀ ਮਾਰੇ ਗਏ। ਕੁਰੱਮ ਜ਼ਿਲ੍ਹਾ 'ਚ ਦੂਜੇ ਆਪਰੇਸ਼ਨ ਵਿੱਚ ਪੁਲਸ ਤੇ ਸੁਰੱਖਿਆ ਬਲਾਂ ਨੇ ਸਾਂਝੇ ਤੌਰ 'ਤੇ ਕਾਰਵਾਈ ਕਰਦਿਆਂ 5 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।
'ਫਿਤਨਾ ਅਲ ਖਵਾਰਿਜ' ਦੇ ਅੱਤਵਾਦੀ ਨਿਸ਼ਾਨੇ 'ਤੇ
ISPR ਅਨੁਸਾਰ, ਮਾਰੇ ਗਏ ਸਾਰੇ ਅੱਤਵਾਦੀ 'ਫਿਤਨਾ ਅਲ ਖਵਾਰਿਜ' ਸੰਗਠਨ ਨਾਲ ਜੁੜੇ ਹੋਏ ਸਨ। ਦੱਸਣਯੋਗ ਹੈ ਕਿ ਪਾਕਿਸਤਾਨੀ ਫੌਜ ਇਸ ਸ਼ਬਦ ਦੀ ਵਰਤੋਂ ਤਹਿਰੀਕ-ਏ-ਤਾਾਲਿਬਾਨ ਪਾਕਿਸਤਾਨ (TTP) ਨਾਲ ਸਬੰਧਤ ਅੱਤਵਾਦੀਆਂ ਲਈ ਕਰਦੀ ਹੈ। ਇਨ੍ਹਾਂ ਸਫਲ ਅਭਿਆਨਾਂ ਨੇ ਇਲਾਕੇ 'ਚ ਅੱਤਵਾਦੀ ਨੈੱਟਵਰਕ ਨੂੰ ਵੱਡਾ ਝਟਕਾ ਦਿੱਤਾ ਹੈ। ਸੁਰੱਖਿਆ ਬਲਾਂ ਵੱਲੋਂ ਇਲਾਕੇ 'ਚ ਅਜੇ ਵੀ ਤਲਾਸ਼ੀ ਮੁਹਿੰਮ ਜਾਰੀ ਰਹਿਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਾਕਿ ਦੀ 'ਸਰਕਾਰੀ ਦੇਖ ਰੇਖ' ਹੇਠ ਰਹੇਗੀ ਸਰਬਜੀਤ ਕੌਰ, ਹਾਲੇ ਨਹੀਂ ਆਵੇਗੀ ਭਾਰਤ
NEXT STORY