ਕੁਆਲਾਲੰਪੁਰ (ਵਾਰਤਾ)- ਮਲੇਸ਼ੀਆ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 4,782 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਭਰ ਵਿਚ ਪੀੜਤ ਲੋਕਾਂ ਦੀ ਕੁੱਲ ਗਿਣਤੀ ਵੱਧ ਕੇ 24,36,498 ਹੋ ਗਈ ਹੈ। ਸਿਹਤ ਮੰਤਰਾਲਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਹਤ ਮੰਤਰਾਲਾ ਦੀ ਵੈੱਬਸਾਈਟ 'ਤੇ ਦਿਖਾਏ ਗਏ ਅੰਕੜਿਆਂ ਮੁਤਾਬਕ ਨਵੇਂ ਮਾਮਲਿਆਂ 'ਚੋਂ 15 ਵਿਦੇਸ਼ਾਂ ਤੋਂ ਆਏ ਮਾਮਲੇ ਹਨ, ਜਦਕਿ 4,767 ਲੋਕ ਸਥਾਨਕ ਲੋਕਾਂ ਦੇ ਸੰਪਰਕ 'ਚ ਆਉਣ ਨਾਲ ਸੰਕਰਮਿਤ ਹੋਏ ਹਨ। ਇਸ ਸਮੇਂ ਦੌਰਾਨ 92 ਹੋਰ ਲੋਕਾਂ ਦੀ ਵਾਇਰਸ ਨਾਲ ਮੌਤ ਹੋ ਗਈ ਅਤੇ ਕੁੱਲ ਮੌਤਾਂ ਦੀ ਗਿਣਤੀ ਵੱਧ ਕੇ 28,492 ਹੋ ਗਈ ਹੈ, ਜਦੋਂ ਕਿ ਮਹਾਮਾਰੀ ਨੂੰ 7,414 ਲੋਕਾਂ ਵੱਲੋਂ ਮਾਤ ਦੇਣ ਦੇ ਨਾਲ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 23,34,783 ਹੋ ਗਈ ਹੈ।
ਮਲੇਸ਼ੀਆ ਵਿਚ ਇਸ ਸਮੇਂ 73,223 ਐਕਟਿਵ ਮਾਮਲੇ ਹਨ, ਜਿਨ੍ਹਾਂ ਵਿਚੋਂ 602 ਦਾ ਇਲਾਜ ਇੰਟੈਂਸਿਵ ਕੇਅਰ (ਆਈ.ਸੀ.ਯੂ.) ਵਿਚ ਕੀਤਾ ਜਾ ਰਿਹਾ ਹੈ ਅਤੇ 300 ਆਕਸੀਜਨ ਸਪੋਰਟ 'ਤੇ ਹਨ। ਮਲੇਸ਼ੀਆ ਵਿਚ ਸੋਮਵਾਰ ਨੂੰ 1,84,162 ਲੋਕਾਂ ਦਾ ਟੀਕਾਕਰਨ ਕਰਾਇਆ ਗਿਆ। ਵੈਕਸੀਨ ਦੀ ਪਹਿਲੀ ਡੋਜ਼ ਇਥੋਂ ਦੀ 77.7 ਫੀਸਦੀ ਆਬਾਦੀ ਨੂੰ ਦਿੱਤੀ ਗਈ ਹੈ, ਜਦਕਿ 73.2 ਲੋਕਾਂ ਨੂੰ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ।
8 ਨਵੰਬਰ ਤੋਂ ਭਾਰਤੀ ਕਰ ਸਕਣਗੇ ਅਮਰੀਕਾ ਦੀ ਯਾਤਰਾ, ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼
NEXT STORY