ਇੰਟਰਨੈਸ਼ਨਲ ਡੈਸਕ (ਬਿਊਰੋ) ਕੋਰੋਨਾ ਵਾਇਰਸ ਇਨਫੈਕਸ਼ਨ ਮਾਮਲਿਆਂ ਵਿਚ ਕਮੀ ਆਉਣ ਮਗਰੋਂ ਦੁਨੀਆ ਦੇ ਕਈ ਦੇਸ਼ਾਂ ਨੇ ਪ੍ਰਵਾਸੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਹੁਣ ਮਾਲਦੀਵ ਨੇ 15 ਜੁਲਾਈ ਤੋਂ ਭਾਰਤੀ ਸੈਲਾਨੀਆਂ ਲਈ ਆਪਣੇ ਦਰਵਾਜ਼ੇ ਖੋਲ੍ਹਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਮਾਲਦੀਵ ਨੇ ਕੋਰੋਨਾ ਦੇ ਡੈਲਟਾ ਵੈਰੀਐਂਟ ਕਾਰਨ ਭਾਰਤੀ ਸੈਲਾਨੀਆਂ 'ਤੇ ਰੋਕ ਲਗਾ ਦਿੱਤੀ ਸੀ। ਹੁਣ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਸਾਲਿਹ ਨੇ ਐਲਾਨ ਕੀਤਾ ਹੈ ਕਿ ਮਾਲਦੀਵ ਦੱਖਣੀ ਏਸ਼ੀਆਈ ਦੇਸ਼ਾਂ, ਜਿਹਨਾਂ ਵਿਚ ਭਾਰਤ ਵੀ ਸ਼ਾਮਲ ਹੈ ਦੇ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ ਹੈ। ਉਹਨਾਂ ਮੁਤਾਬਕ 15 ਜੁਲਾਈ ਤੋਂ ਇਹਨਾਂ ਦੇਸ਼ਾਂ ਦੇ ਸੈਲਾਨੀ ਮਾਲਦੀਵ ਆ ਸਕਣਗੇ। ਨਾਲ ਹੀ ਸਰਕਾਰ ਕੋਵਿਡ-19 ਦੇ ਹਾਲਾਤ 'ਤੇ ਵੀ ਨਜ਼ਰ ਬਣਾਈ ਰੱਖੇਗੀ।
ਜਾਰੀ ਕੀਤੇ ਇਹ ਨਿਯਮ
ਪਹਿਲਾਂ ਗੋ ਏਅਰ ਅਤੇ ਹੁਣ ਗੋ ਫਸਟ ਦੇ ਨਾਮ ਨਾਲ ਜਾਣੀ ਜਾਂਦੀ ਏਅਰਲਾਈਨਜ਼ 15 ਜੁਲਾਈ ਤੋਂ ਮਾਲਦੀਵ ਦੀ ਰਾਜਧਾਨੀ ਮਾਲੇ ਤੋਂ ਦਿੱਲੀ, ਬੇਂਗਲੁਰੂ ਅਤੇ ਮੁੰਬਈ ਲਈ ਫਲਾਈਟ ਸ਼ੁਰੂ ਕਰਨ ਦੀ ਪਲਾਨਿੰਗ ਕਰ ਰਹੀ ਹੈ। ਗੋ ਫਸਟ ਦੀ ਸੂਚੀ ਮੁਤਾਬਕ ਹਾਲੇ ਸ਼ੁਰੂ ਵਿਚ 20 ਦਿਨਾਂ ਲਈ ਹਫ਼ਤੇ ਵਿਚ ਦੋ ਦਿਨ ਵੀਰਵਾਰ ਅਤੇ ਐਤਵਾਰ ਨੂੰ ਫਲਾਈਟ ਦਾ ਸੰਚਾਲਨ ਹੋਵੇਗਾ। ਇਸ ਮਗਰੋਂ ਇਸ ਦੀ ਸਮਾਂ ਸੂਚੀ ਵਧਾ ਕੇ ਹਫ਼ਤੇ ਵਿਚ 4 ਦਿਨ ਕੀਤੀ ਜਾ ਸਕਦੀ ਹੈ। ਇਹਨਾਂ ਵਿਚ ਬੁੱਧਵਾਰ ਅਤੇ ਸ਼ਨੀਵਾਰ ਵੀ ਜੋੜਿਆ ਜਾਵੇਗਾ। ਇਹ 4 ਅਗਸਤ ਤੋਂ ਹੋ ਸਕਦਾ ਹੈ।
ਇਸ ਮਗਰੋਂ ਗੋ ਫਸਟ 3 ਸਤੰਬਰ ਤੋਂ ਮਾਲਦੀਵ ਲਈ ਰੋਜ਼ਾਨਾ ਫਲਾਈਟ ਚਲਾਉਣ ਦੀ ਯੋਜਨਾ 'ਤੇ ਵੀ ਕੰਮ ਕਰ ਰਹੀ ਹੈ।ਫਲਾਈਟ ਦੇ ਸਮੇਂ ਦੀ ਗੱਲ ਕਰੀਏ ਤਾਂ ਗੋ ਫਸਟ ਦਿੱਲੀ ਤੋਂ ਸਵੇਰੇ 10:15 ਵਜੇ ਜਹਾਜ਼ ਮਾਲੇ ਲਈ ਉਡਾਣ ਭਰੇਗਾ। ਇਹ ਜਹਾਜ਼ ਦੁਪਹਿਰ 1:45 ਵਜੇ ਪਹੁੰਚੇਗਾ। ਇਹੀ ਫਲਾਈਟ ਉਸੇ ਦਿਨ ਦੁਪਹਿਰ 2:45 ਵਜੇ ਮਾਲੇ ਤੋਂ ਦਿੱਲੀ ਲਈ ਵਾਪਸ ਆਵੇਗੀ। ਇਹ ਦਿੱਲੀ ਵਿਚ 7:15 ਵਜੇ ਪਹੁੰਚੇਗੀ।
ਇੰਡੀਗੋ ਦੀ ਫਲਾਈਟ
ਇੰਡੀਗੋ ਵੀ ਮਾਲੇ ਲਈ ਮੁੰਬਈ, ਕੋਚੀ ਅਤੇ ਬੇਂਗਲੁਰੂ ਤੋਂ ਫਲਾਈਟ ਦੀ ਸ਼ੁਰਆਤ ਕਰੇਗੀ। ਇੰਡੀਗੋ ਕੋਚੀ ਅਤੇ ਬੇਂਗਲੁਰੂ ਤੋਂ ਮਾਲਦੀਵ ਲਈ ਹਫ਼ਤੇ ਵਿਚ ਸਿਰਫ ਇਕ ਦਿਨ ਉਡਾਣ, ਮੁੰਬਈ ਲਈ ਹਫ਼ਤੇ ਵਿਚ ਦੋ ਦਿਨ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਉਡਾਣ ਸ਼ੁਰੂ ਕਰੇਗੀ। ਕੁਝ ਰੋਜ਼ਾਨਾ ਉਡਾਣਾਂ 20 ਜੁਲਾਈ ਤੋਂ ਸ਼ੁਰੂ ਹੋਣਗੀਆਂ।
ਪੜ੍ਹੋ ਇਹ ਅਹਿਮ ਖਬਰ- ਇਹ ਹੈ ਦੁਨੀਆ ਦਾ ਸਭ ਤੋਂ ਮਹਿੰਗਾ The Golden Boy 'ਬਰਗਰ', ਕੀਮਤ ਕਰ ਦੇਵੇਗੀ ਹੈਰਾਨ
ਜਾਰੀ ਕੀਤੇ ਗਏ ਹੋਰ ਨਿਯਮ
- ਲੋੜੀਂਦੇ ਕੁਆਰੰਟੀਨ ਦੀ ਲੋੜ ਨਹੀਂ।
- ਅੰਤਰਰਾਸ਼ਟਰੀ ਯਾਤਰੀਆਂ ਲਈ ਆਰ.ਟੀ. ਪੀ.ਸੀ.ਆਰ. ਰਿਪੋਰਟ ਲਿਆਉਣੀ ਲਾਜ਼ਮੀ।
- ਕੋਵਿਡ ਲੱਛਣ ਦਿਸਣ ਵਾਲਿਆਂ ਦਾ ਹੋਵੇਗਾ ਪੀ.ਸੀ.ਆਰ. ਟੈਸਟ।
- ਵੈਧ ਪਾਸਪੋਰਟ 'ਤੇ ਭਾਰਤੀ ਯਾਤਰੀਆਂ ਲਈ ਵੀਜ਼ਾ ਆਨ ਐਰਾਈਵਲ ਦੀ ਸਹੂਲਤ।
- ਯਾਤਰੀਆਂ ਕੋਲ ਹੋਟਲ ਅਤੇ ਵਾਪਸੀ ਦੀ ਫਲਾਈਟ ਦੀ ਪੁਸ਼ਟੀ ਕੀਤੀ ਟਿਕਟ ਹੋਣੀ ਲਾਜ਼ਮੀ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਕ੍ਰੋਏਸ਼ੀਆ, ਸਵਿਟਜ਼ਰਲੈਂਡ, ਸੰਯੁਕਤ ਅਰਬ ਅਮੀਰਾਤ, ਸਾਊਦੀ ਅਰਬ, ਬੰਗਲਾਦੇਸ਼ ,ਮੋਰੱਕੋ, ਆਈਸਲੈਂਡ, ਨਾਰਵੇ, ਨੀਦਰਲੈਂਡ ਅਤੇ ਕੈਨੇਡਾ ਆਦਿ ਦੇਸ਼ਾਂ ਨੇ ਵੀ ਭਾਰਤੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
MQM ਦੇ ਆਗੂ ਅਲਤਾਫ਼ ਹੁਸੈਨ ਨੂੰ ਇਮਰਾਨ ਖਾਨ ਵਲੋਂ ‘ਮੌਤ ਦੀ ਧਮਕੀ’, ਲੰਡਨ ’ਚ ਵਿਰੋਧ ਪ੍ਰਦਰਸ਼ਨ
NEXT STORY