ਮਾਲੇ (ਏ.ਐੱਨ.ਆਈ.) : ਭਾਰਤ ਵੱਲੋਂ ਮਾਲਦੀਵ ਤੋਂ ਆਪਣੀਆਂ ਫੌਜਾਂ ਵਾਪਸ ਬੁਲਾਏ ਜਾਣ ਦੇ ਕੁਝ ਹਫ਼ਤੇ ਬਾਅਦ ਵੀ ਭਾਰਤ ਵੱਲੋਂ ਮਾਲਦੀਵ ਨੂੰ ਤੋਹਫ਼ੇ ਵਿਚ ਦਿੱਤੇ ਗਏ 2 ਹੈਲੀਕਾਪਟਰ ਨਿਯਮਿਤ ਤੌਰ ’ਤੇ ਚਲਾਏ ਜਾ ਰਹੇ ਹਨ, ਜਿਨ੍ਹਾਂ ’ਚ ਮਾਲਦੀਵ ਨੈਸ਼ਨਲ ਡਿਫੈਂਸ ਫੋਰਸ (ਐੱਮ.ਐੱਨ.ਡੀ.ਐੱਫ.) ਦਾ ਇਕ ਫੌਜੀ ਸਵਾਰ ਹੁੰਦਾ ਹੈ। ਅਜਾਜੂ ਡਾਟ ਕਾਮ ਨੇ ਹਵਾਈ ਅੱਡੇ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਐੱਮ.ਐੱਨ.ਡੀ.ਐੱਫ. ਦਾ ਇਕ ਫੌਜੀ ਹੈਲੀਕਾਪਟਰਾਂ ’ਤੇ ਮੌਜੂਦ ਹੁੰਦਾ ਹੈ, ਜਦੋਂ ਉਨ੍ਹਾਂ ਨੂੰ ਉਡਾਇਆ ਜਾਂਦਾ ਹੈ।
ਇਹ ਵੀ ਪੜ੍ਹੋ - ਇਜ਼ਰਾਈਲ ਦੇ ਹਮਲੇ ’ਚ 3 ਬੱਚਿਆਂ ਸਣੇ ਘੱਟੋ-ਘੱਟ 11 ਵਿਅਕਤੀਆਂ ਦੀ ਮੌਤ
ਇਸ ਦੇ ਨਾਲ ਹੀ ਚੀਨ ਪੱਖੀ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਪਿਛਲੇ ਸਾਲ ਸਤੰਬਰ ’ਚ ਸੱਤਾ ’ਚ ਆਉਣ ’ਤੇ ਆਪਣੇ ਦੇਸ਼ ਤੋਂ ਸਾਰੇ ਭਾਰਤੀ ਫੌਜੀ ਕਰਮਚਾਰੀਆਂ ਨੂੰ ਵਾਪਸ ਭੇਜਣ ਦਾ ਵਾਅਦਾ ਕੀਤਾ ਸੀ। ਭਾਰਤ ਦੇ 88 ਫੌਜੀ ਜਵਾਨਾਂ ਨੂੰ 10 ਮਈ ਦੀ ਤੈਅ ਮਿਆਦ ਤੱਕ ਵਾਪਸ ਭੇਜ ਦਿੱਤਾ ਗਿਆ ਸੀ। ਭਾਰਤ ਵੱਲੋਂ ਤੋਹਫ਼ੇ ’ਚ ਦਿੱਤੇ ਦੋ ਹੈਲੀਕਾਪਟਰ ਅਤੇ ਇਕ ਡੋਰਨੀਅਰ ਜਹਾਜ਼ ਮਾਲਦੀਵ ’ਚ ਸੈਂਕੜੇ ਨਿਕਾਸੀ ਅਤੇ ਮਨੁੱਖਤਾਵਾਦੀ ਮਿਸ਼ਨਾਂ ’ਚ ਵਰਤੇ ਗਏ ਹਨ।
ਇਹ ਵੀ ਪੜ੍ਹੋ - ਫ਼ਤਹਿਗੜ੍ਹ ਸਾਹਿਬ ਤੋਂ ਜਿੱਤ ਹਾਸਲ ਕਰਨ ਮਗਰੋਂ ਮੀਡੀਆ ਸਾਹਮਣੇ ਆਏ ਡਾ.ਅਮਰ ਸਿੰਘ, ਦਿੱਤਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਜ਼ਰਾਈਲ ਦੇ ਹਮਲੇ ’ਚ 3 ਬੱਚਿਆਂ ਸਣੇ ਘੱਟੋ-ਘੱਟ 11 ਵਿਅਕਤੀਆਂ ਦੀ ਮੌਤ
NEXT STORY