ਕਰਾਚੀ— ਪਾਕਿਸਤਾਨ 'ਚ ਝੂਠੀ ਸ਼ਾਨ ਲਈ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਸਿੰਧ ਸੂਬੇ 'ਚ ਇਕ ਲੜਕੀ ਤੇ ਉਸ ਦੇ ਮੰਗੇਤਰ ਨੂੰ ਆਪਸ 'ਚ ਗੱਲ ਕਰਦੇ ਹੋਏ ਦੇਖ ਕਥਿਤ ਤੌਰ 'ਤੇ ਲੜਕੀ ਦੇ ਮਾਮਲਾ ਨੇ ਦੋਹਾਂ ਨੂੰ ਗੋਲੀ ਮਾਰ ਦਿੱਤੀ। ਘੋਟਕੀ ਕਸਬੇ ਦ ਨਈ ਵਹੀ ਪਿੰਡ 'ਚ ਨਜ਼ੀਰਾਨ ਨਾਂ ਦੀ ਲੜਕੀ ਆਪਣੇ ਹੋਣ ਵਾਲੇ ਪਤੀ ਸ਼ਾਹਿਦ ਨਾਲ ਗੱਲ ਕਰ ਰਹੀ ਸੀ, ਉਦੋਂ ਹੀ ਉਸ ਦੇ ਮਾਮਾ ਨੇ ਉਨ੍ਹਾਂ ਦੋਹਾਂ ਨੂੰ ਦੇਖ ਲਿਆ। ਐਕਸਪ੍ਰੈਸ ਨਿਊਜ਼ ਮੁਤਾਬਕ ਉਸ ਦਾ ਮਾਮਾ ਉਨ੍ਹਾਂ ਨੂੰ ਦੇਖਦਿਆਂ ਹੀ ਭੜਕ ਗਿਆ ਤੇ ਉਨ੍ਹਾਂ ਦੋਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਪੁਲਸ ਮੁਤਾਬਕ ਮ੍ਰਿਤਕ ਇਕ ਦੂਜੇ ਦੇ ਰਿਸ਼ਤੇਦਾਰ ਹਨ ਤੇ ਇਹ ਝੂਠੀ ਸ਼ਾਨ ਲਈ ਹੋਣ ਵਾਲੇ ਕਤਲ ਦਾ ਮਾਮਲਾ ਹੈ।
ਇਸ ਸਾਲ 'ਅਮਰੀਕਾ' ਬਣ ਸਕਦੈ ਦੁਨੀਆ ਦਾ ਬਾਦਸ਼ਾਹ : ਰਿਪੋਰਟ
NEXT STORY