ਟੋਰਾਂਟੋ— ਪੀਰ ਰੀਜਨਲ ਪੁਲਸ ਨੇ ਇਕ 58 ਸਾਲਾਂ ਟੋਰਾਂਟੋ ਦੇ ਵਿਅਕਤੀ ਨੂੰ ਇਕ ਮਸਜਿਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਇਹ ਘਟਨਾ ਬੀਤੇ ਮਹੀਨੇ ਮਿਸੀਸਾਗਾ 'ਚ ਹੋਈ ਸੀ।
ਪੁਲਸ ਦਾ ਕਹਿਣਾ ਹੈ ਕਿ 14 ਮਾਰਚ ਦੀ ਰਾਤ ਪੁਲਸ ਨੂੰ ਕਵੀਨ ਐਲੀਜ਼ਾਬੈਥ ਵੇਅ 'ਤੇ ਨਾਰਥ ਸਰਵਿਸ ਰੋਡ ਦੀ ਮਸਜਿਦ ਰਹਿਮਾਤੁਲ-ਲਿਲ-ਅਲਾਮੀਨ ਤੋਂ ਫੋਨ ਕਰਕੇ ਬੁਲਾਇਆ ਗਿਆ ਸੀ। ਮਸਜਿਦ ਦੇ ਮੌਲਵੀਆਂ ਨੇ ਪੁਲਸ ਨੂੰ ਦੱਸਿਆ ਕਿ ਰਾਤ ਦੇ ਕਰੀਬ 10:30 ਵਜੇ ਉਨ੍ਹਾਂ ਨੇ ਤੋੜ-ਭੰਨ੍ਹ ਦੀਆਂ ਤੇਜ਼ ਅਵਾਜ਼ਾਂ ਸੁਣੀਆਂ, ਜੋ ਮਸਜਿਦ ਦੇ ਮੇਨ ਗੇਟ ਦੇ ਕੋਲੋਂ ਆ ਰਹੀਆਂ ਸਨ। ਬਾਅਦ 'ਚ ਮੌਲਵੀਆਂ ਨੇ ਦੇਖਿਆ ਕਿ ਮਸਜਿਦ ਦੀ ਦਾਨ ਪੇਟੀ ਨਾਲ ਛੇੜਛਾੜ ਕੀਤੀ ਗਈ ਸੀ ਪਰ ਸ਼ੱਕੀ ਪੇਟੀ ਨੂੰ ਲਿਜਾਣ 'ਚ ਅਸਫਲ ਰਿਹਾ।
ਵੀਰਵਾਰ ਨੂੰ ਪੁਲਸ ਨੇ ਇਕ ਸ਼ੱਕੀ ਨੂੰ ਹਿਰਾਸਤ 'ਚ ਲਿਆ, ਜਿਸ ਦਾ ਪਛਾਣ ਪੁਲਸ ਨੇ ਅਸ਼ਰਫ ਅਵਾਦ ਵਜੋਂ ਕੀਤੀ ਹੈ। ਪੁਲਸ ਨੇ ਸ਼ੱਕੀ ਖਿਲਾਫ ਤੋੜ-ਭੰਨ੍ਹ ਸਣੇ ਤਿੰਨ ਹੋਰ ਮਾਮਲੇ ਦਰਜ ਕੀਤੇ ਹਨ। ਅਵਾਦ ਨੂੰ ਸ਼ੁੱਕਰਵਾਰ ਨੂੰ ਬਰੈਂਪਟਨ ਅਦਾਲਤ 'ਚ ਪੇਸ਼ ਕੀਤਾ ਜਾ ਸਕਦਾ ਹੈ। ਪੁਲਸ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਕੋਲ ਘਟਨਾ ਦੇ ਸਬੰਧ 'ਚ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਸ ਨਾਲ ਸੰਪਰਕ ਕਰੇ।
ਟਰੰਪ ਨੇ ਕੋਰੀਆਈ ਦੇਸ਼ਾਂ ਦੀ ਇਤਿਹਾਸਿਕ ਬੈਠਕ ਤੋਂ ਬਾਅਦ ਕਿਹਾ- ਕੋਰੀਆਈ ਜੰਗ ਹੋਵੇਗੀ ਖਤਮ
NEXT STORY