ਬੀਜਿੰਗ - ਚੀਨ ਦੀ ਪੁਲਸ ਨੇ ਦੇਸ਼ ਦੀ ਹਾਲੀਆ ਫੌਜੀ ਪਰੇਡ ’ਤੇ ਕਥਿਤ ਤੌਰ ’ਤੇ ‘ਅਪਮਾਨਜਨਕ ਟਿੱਪਣੀ’ ਕਰਨ ਅਤੇ ਅਫਵਾਹਾਂ ਫੈਲਾਉਣ ਦੇ ਦੋਸ਼ ’ਚ 47 ਸਾਲਾ ਇਕ ਵਿਅਕਤੀ ਨੂੰ ਹਿਰਾਸਤ ’ਚ ਲਿਆ ਹੈ। ਜਿਆਂਗਯਾਂਗ ਸ਼ਹਿਰ ਦੀ ਸਾਈਬਰ ਪੁਲਸ ਅਨੁਸਾਰ ਮੇਂਗ ਨਾਮਕ ਇਸ ਵਿਅਕਤੀ ਦੂਜੇ ਵਿਸ਼ਵ ਯੁੱਧ ’ਚ ਜਾਪਾਨ ’ਤੇ ਚੀਨ ਦੀ ਜਿੱਤ ਦੀ 80ਵੀਂ ਵਰ੍ਹੇਗੰਢ ਮੌਕੇ ਆਯੋਜਿਤ ਫੌਜੀ ਪਰੇਡ ਬਾਰੇ ਇਕ ਸੋਸ਼ਲ ਮੀਡੀਆ ਪੋਸਟ ’ਤੇ ਅਪਮਾਨਜਨਕ ਟਿੱਪਣੀ ਕੀਤੀ।
ਪੁਲਸ ਨੇ ਵੀਰਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਜਦੋਂ ਹੋਰ ਲੋਕਾਂ ਨੇ ਦੇਸ਼ ਭਗਤੀ ਦੀ ਭਾਵਨਾ ਪ੍ਰਗਟ ਕੀਤੀ ਤਾਂ ਮੇਂਗ ਨੇ ‘ਉਨ੍ਹਾਂ ਦਾ ਅਪਮਾਨ ਕੀਤਾ ਅਤੇ ਅਫਵਾਹਾਂ ਫੈਲਾਈਆਂ, ਜਿਸ ਨਾਲ ਇੰਟਰਨੈੱਟ ਯੂਜ਼ਰਜ਼ ’ਚ ਗੁੱਸਾ ਭੜਕ ਗਿਆ।’ ਪੁਲਸ ਨੇ ਜਾਂਚ ਸ਼ੁਰੂ ਕੀਤੀ ਅਤੇ ਮੱਧ ਹੁਬੇਈ ਸੂਬੇ ਦੇ ਰਹਿਣ ਵਾਲੇ ਮੇਂਗ ਨੇ ਆਪਣੇ ‘ਗੈਰ-ਕਾਨੂੰਨੀ ਵਿਵਹਾਰ’ ਨੂੰ ਸਵੀਕਾਰ ਕੀਤਾ।
ਟਰੰਪ ਦੀ EU ਨੂੰ ਚੇਤਾਵਨੀ- 'Google, Apple 'ਤੇ ਜ਼ਿਆਦਾ ਜੁਰਮਾਨਾ ਲਾਇਆ ਤਾਂ ਅਮਰੀਕਾ ਕਰੇਗਾ ਜਵਾਬੀ ਕਾਰਵਾਈ'
NEXT STORY