ਐਟਮੋਰ (ਭਾਸ਼ਾ) : ਅਮਰੀਕਾ ਦੇ ਅਲਬਾਮਾ ’ਚ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਵੀਰਵਾਰ ਨੂੰ ਕਤਲ ਦੇ ਇਕ ਮਾਮਲੇ ’ਚ ਕੈਦੀ ਨੂੰ ਘਾਤਕ ਟੀਕਾ ਲਗਾ ਕੇ ਮੌਤ ਦੀ ਸਜ਼ਾ ਦੇ ਦਿੱਤੀ ਗਈ। ਸਿਖਰਲੀ ਅਦਾਲਤ ਨੇ ਬਚਾਅ ਪੱਖ ਦੇ ਇਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਕਿ ਦੋਸ਼ੀ ਵਿਅਕਤੀ ਬੌਧਿਕ ਰੂਪ ਨਾਲ ਦਿਵਿਆਂਗ ਹੈ।
ਇਹ ਵੀ ਪੜ੍ਹੋ: UAE ’ਚ ਭਾਰਤੀ ਸ਼ਖ਼ਸ ਨੇ ਮੌਤ ਨੂੰ ਦਿੱਤੀ ਮਾਤ, 6 ਮਹੀਨਿਆਂ ਬਾਅਦ ਹਸਪਤਾਲ ਤੋਂ ਹੋਈ ਚਮਤਕਾਰੀ ਵਾਪਸੀ
ਸਟੇਟ ਅਟਾਰਨੀ ਜਨਰਲ ਸਟੀਵ ਮਾਰਸ਼ਲ ਨੇ ਇਕ ਬਿਆਨ ਵਿਚ ਕਿਹਾ ਕਿ ਸੁਪਰੀਮ ਕੋਰਟ ਨੇ ਮੈਥਿਊ ਰੀਵਜ਼ (43) ਦੀ ਮੌਤ ਦੀ ਸਜ਼ਾ ’ਤੇ ਰੋਕ ਲਗਾਉਣ ਵਾਲੇ ਹੇਠਲੀ ਅਦਾਲਤ ਦੇ ਹੁਕਮ ਨੂੰ ਪਲਟ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਹੋਲਮੈਨ ਜੇਲ੍ਹ ਵਿਚ ਮੌਤ ਦੀ ਸਜ਼ਾ ਦਿੱਤੀ ਗਈ। ਸਥਾਨਕ ਸਮੇਂ ਅਨੁਸਾਰ ਰਾਤ 9 ਵੱਜ ਕੇ 24 ਮਿੰਟ ’ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਰੀਵਜ਼ ਨੂੰ 1996 ਵਿਚ ਵਾਹਨ ਚਾਲਕ ਵਿਲੀ ਜੌਹਨਸਨ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਸੀ। ਜੌਹਨਸਨ ਨੇ ਉਸ ਨੂੰ ਆਪਣੀ ਕਾਰ ਵਿਚ ਬਿਠਾਇਆ ਸੀ।
ਇਹ ਵੀ ਪੜ੍ਹੋ: ਗੈਰ-ਕਾਨੂੰਨੀ ਢੰਗ ਨਾਲ US ’ਚ ਦਾਖ਼ਲ ਹੋਏ ਭਾਰਤੀਆਂ ਨੂੰ ਕੀਤਾ ਗਿਆ ਰਿਹਾਅ, ਵਾਪਸ ਭੇਜਣ ਦੀ ਪ੍ਰਕਿਰਿਆ ਜਾਰੀ
ਸਾਬਕਾ ਉਪ ਰਾਸ਼ਟਰਪਤੀ ਅੰਸਾਰੀ, ਅਮਰੀਕੀ MPs ਨੇ ਭਾਰਤ ’ਚ ਮਨੁੱਖੀ ਅਧਿਕਾਰਾਂ ਦੀ ਸਥਿਤੀ ’ਤੇ ਪ੍ਰਗਟਾਈ ਚਿੰਤਾ
NEXT STORY