ਸ਼ਾਰਲੋਟ (ਭਾਸ਼ਾ) – ਉੱਤਰੀ ਕੈਰੋਲੀਨਾ ਦੇ ਇਕ ਹਵਾਈ ਅੱਡੇ ’ਤੇ ਕਰਮਚਾਰੀਆਂ ਨੂੰ ਇਕ ਵਿਅਕਤੀ ਦੀ ਲਾਸ਼ ਮਿਲੀ ਹੈ, ਜੋ ਯੂਰਪ ਤੋਂ ਆਏ ਇਕ ਜਹਾਜ਼ ਦੇ ਲੈਂਡਿੰਗ ਗੀਅਰ ’ਚ ਲੁਕ ਕੇ ਆਇਆ ਸੀ।
ਪੁਲਸ ਨੇ ਦੱਸਿਆ ਕਿ ਲਾਸ਼ ਐਤਵਾਰ ਸਵੇਰੇ ਉਸ ਸਮੇਂ ਮਿਲੀ, ਜਦੋਂ ਹਵਾਈ ਅੱਡੇ ’ਤੇ ਰੈਗੂਲਰ ਰੱਖ-ਰਖਾਅ ਲਈ ਜਹਾਜ਼ ਦੀ ਜਾਂਚ ਕੀਤੀ ਜਾ ਰਹੀ ਸੀ। ਪੁਲਸ ਵਿਭਾਗ ਨੇ ਇਕ ਬਿਆਨ ’ਚ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਨਾ ਤਾਂ ਸਬੰਧਤ ਏਅਰਲਾਈਨ ਕੰਪਨੀ ਅਤੇ ਨਾ ਹੀ ਪੁਲਸ ਨੇ ਮ੍ਰਿਤਕ ਬਾਰੇ ਕੋਈ ਜਾਣਕਾਰੀ ਦਿੱਤੀ ਅਤੇ ਨਾ ਹੀ ਇਹ ਦੱਸਿਆ ਕਿ ਜਹਾਜ਼ ਕਿੱਥੋਂ ਆਇਆ ਸੀ।
ਲੰਡਨ ’ਚ ਮਹਾਤਮਾ ਗਾਂਧੀ ਦੀ ਮੂਰਤੀ ਤੋੜੀ
NEXT STORY