ਲੰਡਨ (ਭਾਸ਼ਾ) – ਭਾਰਤੀ ਹਾਈ ਕਮਿਸ਼ਨ ਨੇ ਸੋਮਵਾਰ ਨੂੰ ਲੰਡਨ ਦੇ ‘ਟੈਵਿਸਟਾਕ ਸਕੁਏਅਰ’ ’ਤੇ ਮਹਾਤਮਾ ਗਾਂਧੀ ਦੀ ਮੂਰਤੀ ਦੀ ਭੰਨਤੋੜ ਦੀ ਸਖ਼ਤ ਨਿੰਦਾ ਕੀਤੀ। ਇਹ ਘਟਨਾ 2 ਅਕਤੂਬਰ ਨੂੰ ਗਾਂਧੀ ਜਯੰਤੀ ਸਮਾਰੋਹ ਤੋਂ ਕੁਝ ਦਿਨ ਪਹਿਲਾਂ ਵਾਪਰੀ ਹੈ।
ਇਸ ਮੂਰਤੀ ਦੇ ਪਲੇਟਫਾਰਮ ’ਤੇ ਕੁਝ ਪ੍ਰੇਸ਼ਾਨ ਕਰਨ ਵਾਲੇ ਚਿੱਤਰ ਪਾਏ ਗਏ। ਇਸ ਮੂਰਤੀ ਵਿਚ ਰਾਸ਼ਟਰਪਿਤਾ ਨੂੰ ਧਿਆਨ ਦੀ ਸਥਿਤੀ ’ਚ ਦਿਖਾਇਆ ਗਿਆ ਹੈ। ਭਾਰਤੀ ਹਾਈ ਕਮਿਸ਼ਨ ਨੇ ਇਸ ਘਟਨਾ ਬਾਰੇ ਸਥਾਨਕ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ। ਇੰਡੀਆ ਲੀਗ ਦੇ ਸਹਿਯੋਗ ਨਾਲ ਬਣਾਈ ਗਈ ਇਸ ਕਾਂਸੀ ਦੀ ਮੂਰਤੀ ਦਾ ਉਦਘਾਟਨ 1968 ਵਿਚ ਕੀਤਾ ਗਿਆ ਸੀ।
ਗਾਜ਼ਾ ਯੋਜਨਾ 'ਤੇ ਇਜ਼ਰਾਈਲ ਨੇ ਲਾਈ ਮੋਹਰ, ਟਰੰਪ ਨੇ ਹਮਾਸ ਨੂੰ ਦਿੱਤੀ ਸਖ਼ਤ ਚਿਤਾਵਨੀ
NEXT STORY