ਤੇਲ ਅਵੀਵ - ਇਜ਼ਰਾਈਲ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇਕ ਸਵਿਮਿੰਗ ਪੂਲ ਦੇ ਅੰਦਰ ਇੱਕ ਵੱਡਾ ਸਿੰਕਹੋਲ ਹੋਣ ਕਾਰਨ ਇੱਕ 32 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਅੰਦਰ ਇਕ ਪਾਰਟੀ ਚੱਲ ਰਹੀ ਸੀ ਅਤੇ ਪਾਰਟੀ ਵਿਚ 50 ਦੇ ਕਰੀਬ ਲੋਕ ਮੌਜੂਦ ਸਨ। ਕਈ ਲੋਕ ਵਿੱਲਾ ਦੇ ਅੰਦਰ ਬਣੇ ਸਵਿਮਿੰਗ ਪੂਲ ਵਿਚ ਇੰਜੁਆਏ ਕਰ ਰਹੇ ਸਨ ਪਰ ਇਸ ਦੌਰਾਨ ਸਵਿਮਿੰਗ ਪੂਲ ਵਿਚ ਅਚਾਨਕ ਇਕ ਵੱਡਾ ਸਿੰਕਹੋਲ ਹੋ ਗਿਆ ਅਤੇ ਦੇਖਦੇ ਹੀ ਦੇਖਦੇ ਸਵਿਮਿੰਗ ਪੂਲ ਦਾ ਸਾਰਾ ਪਾਣੀ ਉਸ ਵਿਚ ਸਮਾ ਗਿਆ। ਇਸ ਦੇ ਨਾਲ ਇਕ ਵਿਅਕਤੀ ਵੀ ਉਸ ਸਿੰਕਹੋਲ ਦੇ ਅੰਦਰ ਚਲਾ ਗਿਆ ਅਤੇ ਉਸ ਦੀ ਮੌਤ ਹੋ ਗਈ। ਇਸ ਦੌਰਾਨ ਆਸ-ਪਾਸ ਖੜ੍ਹੇ ਕਈ ਲੋਕਾਂ ਨੇ ਇਸ ਹਾਦਸੇ ਨੂੰ ਦੇਖਿਆ ਪਰ ਉਨ੍ਹਾਂ ਨੂੰ ਸਮਝ ਨਹੀਂ ਆਇਆ ਕਿ ਅਚਾਨਕ ਕੁਝ ਹੀ ਸਕਿੰਟਾਂ 'ਚ ਉੱਥੇ ਕੀ ਹੋ ਗਿਆ।
ਇਹ ਵੀ ਪੜ੍ਹੋ: ਨਦੀ ਪਾਰ ਕਰ ਰਹੀ ਟਰੇਨ ਨੂੰ ਲੱਗੀ ਭਿਆਨਕ ਅੱਗ, ਲੋਕਾਂ ਨੇ ਖਿੜਕੀਆਂ ਰਾਹੀਂ ਮਾਰੀਆਂ ਛਾਲਾਂ (ਵੀਡੀਓ)
תיעוד: כך נפער הבור בכרמי יוסף@daniel_elazar pic.twitter.com/b1QdkrBBad
— כאן חדשות (@kann_news) July 21, 2022
ਉਥੇ ਮੌਜੂਦ ਇਕ ਮਹਿਲਾ ਨੇ ਜਦੋਂ ਸਵਿਮਿੰਗ ਪੂਲ ਵਿਚ ਸਿੰਕਹੋਲ ਹੁੰਦਾ ਦੇਖਿਆ ਤਾਂ ਉਸ ਨੇ ਤੁਰੰਤ ਬਾਕੀ ਦੋਸਤਾਂ ਨੂੰ ਪੂਲ ਵਿਚੋਂ ਬਾਹਰ ਆਉਣ ਲਈ ਕਿਹਾ ਪਰ ਇਸ ਦੌਰਾਨ ਇਕ ਵਿਅਕਤੀ ਪੂਲ ਵਿਚੋਂ ਬਾਹਰ ਨਿਕਲਣ ਵਿਚ ਅਸਫ਼ਲ ਰਿਹਾ। ਉਹ ਸਿੰਕਹੋਲ ਦੇ ਅੰਦਰ 15 ਮੀਟਰ ਦੀ ਡੂੰਘਾਈ ਵਿਚ ਚਲਾ ਗਿਆ। ਉਥੇ ਹੀ ਇਸ ਘਟਨਾ ਸਬੰਧੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪੁੱਜੀ ਰੈਸਕਿਉ ਟੀਮ ਨੇ 15 ਮੀਟਰ ਡੂੰਘੇ ਸਿੰਕਹੋਲ ਵਿਚ ਫਸੇ ਵਿਅਕਤੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਅੰਦਰੋਂ ਉਸ ਦੀ ਲਾਸ਼ ਨਿਕਲੀ। ਇਸ ਹਾਦਸੇ ਵਿਚ ਇਕ ਹੋਰ 34 ਸਾਲਾ ਵਿਅਕਤੀ ਵੀ ਜ਼ਖ਼ਮੀ ਹੋ ਗਿਆ, ਜਿਸ ਦਾ ਮੈਡੀਕਲ ਅਫਸਰਾਂ ਦੁਆਰਾ ਇਲਾਜ ਕੀਤਾ ਗਿਆ। ਇਸ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ: ਗਲੋਬਲ ਸਟੂਡੈਂਟ ਪੁਰਸਕਾਰ 2022 ਦੀ ਸੂਚੀ 'ਚ 3 ਭਾਰਤੀ ਵਿਦਿਆਰਥੀ ਸ਼ਾਮਲ, ਮਿਲੇਗਾ ਵੱਡਾ ਇਨਾਮ
ਪਾਕਿ ਪੰਜਾਬ ’ਚ ਇਮਰਾਨ ਨੂੰ ਝਟਕਾ, ਹਮਜ਼ਾ ਸ਼ਾਹਬਾਜ਼ ਦੇ ਪੁੱਤਰ ਨੇ ਬਰਕਰਾਰ ਰੱਖਿਆ ਮੁੱਖ ਮੰਤਰੀ ਦਾ ਅਹੁਦਾ
NEXT STORY