ਐਟਮੋਰ (ਭਾਸ਼ਾ) : ਇਕ ਵਿਅਕਤੀ ਨੂੰ ਜ਼ਿੰਦਾ ਸਾੜਨ ਵਿਚ ਮਦਦ ਕਰਨ ਦੇ ਦੋਸ਼ੀ ਪਾਏ ਗਏ ਅਲਬਾਮਾ ਦੇ ਵਿਅਕਤੀ ਨੂੰ ਨਾਈਟ੍ਰੋਜਨ ਗੈਸ ਨਾਲ ਮੌਤ ਦੀ ਸਜ਼ਾ ਦਿੱਤੀ ਗਈ। 1993 ਦਾ ਇਹ ਮਾਮਲਾ 200 ਡਾਲਰ ਦੇ ਨਸ਼ੀਲੇ ਪਦਾਰਥਾਂ ਦੇ ਲੈਣ-ਦੇਣ ਦੇ ਵਿਵਾਦ ਨਾਲ ਜੁੜਿਆ ਹੋਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ 54 ਸਾਲਾ ਐਂਥਨੀ ਬਾਇਡ ਨੂੰ ਵੀਰਵਾਰ ਸ਼ਾਮ 6.33 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਵਿਅਕਤੀ ਨੂੰ ਨਾਈਟ੍ਰੋਜਨ ਗੈਸ ਨਾਲ ਮੌਤ ਦੀ ਸਜ਼ਾ ਦਿੱਤੀ ਗਈ। ਇਸ ਤਰੀਕੇ ਦੀ ਵਰਤੋਂ ਅਲਬਾਮਾ ਨੇ ਪਿਛਲੇ ਸਾਲ ਸ਼ੁਰੂ ਕੀਤੀ ਸੀ। ਟੈਲਾਡੇਗਾ ਕਾਉਂਟੀ ਵਿਚ ਗ੍ਰੈਗਰੀ ਹਿਊਗਲੀ ਦੀ ਹੱਤਿਆ ਵਿਚ ਬਾਇਡ ਦੀ ਭੂਮਿਕਾ ਕਾਰਨ ਉਸਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਭਾਰਤ-ਚੀਨ ਵਿਚਕਾਰ ਉਡਾਣਾਂ ਮੁੜ ਸ਼ੁਰੂ ਕਰਨਾ ਇਕ ਹਾਂ-ਪੱਖੀ ਕਦਮ: ਜਿਆਕੁਨ
NEXT STORY