ਬੀਜਿੰਗ (ਭਾਸ਼ਾ) : ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੁਓ ਜਿਆਕੁਨ ਨੇ ਸ਼ੁੱਕਰਵਾਰ ਕਿਹਾ ਕਿ ਚੀਨ ਭਾਰਤ ਨਾਲ ਆਪਣੇ ਸਬੰਧਾਂ ਨੂੰ ਰਣਨੀਤਕ ਅਤੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਤੋਂ ਦੇਖਣ ਲਈ ਤਿਆਰ ਹੈ ਅਤੇ ਅਗਲੇ ਐਤਵਾਰ ਤੋਂ ਦੋਵਾਂ ਦੇਸ਼ਾਂ ਵਿਚਕਾਰ 5 ਸਾਲਾਂ ਬਾਅਦ ਉਡਾਣਾਂ ਦੀ ਮੁੜ ਸ਼ੁਰੂਆਤ 2.8 ਅਰਬ ਲੋਕਾਂ ਵਿਚਕਾਰ ਦੋਸਤਾਨਾ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਵੱਲ ਇਕ ਹਾਂ-ਪੱਖੀ ਕਦਮ ਹੈ।
ਭਾਰਤ ਨੇ 2 ਅਕਤੂਬਰ ਨੂੰ ਐਲਾਨ ਕੀਤਾ ਸੀ ਕਿ ਚੀਨ ਲਈ ਸਿੱਧੀਆਂ ਉਡਾਣਾਂ 26 ਅਕਤੂਬਰ ਤੋਂ ਮੁੜ ਸ਼ੁਰੂ ਹੋਣਗੀਆਂ। ਇਸ ਤੋਂ ਬਾਅਦ ਇੰਡੀਗੋ ਨੇ ਕਿਹਾ ਕਿ ਉਹ 26 ਅਕਤੂਬਰ ਨੂੰ ਕੋਲਕਾਤਾ ਤੋਂ ਗੁਆਂਗਜੋਊ ਅਤੇ 10 ਨਵੰਬਰ ਨੂੰ ਦਿੱਲੀ ਤੋਂ ਗੁਆਂਗਜੋਊ ਲਈ ਉਡਾਣਾਂ ਮੁੜ ਸ਼ੁਰੂ ਕਰੇਗੀ। ਚਾਈਨਜ਼ ਏਅਰਲਾਈਨ ‘ਚਾਈਨਾ ਈਸਟਰਨ’ ਨੇ ਐਲਾਨ ਕੀਤਾ ਹੈ ਕਿ ਉਹ 9 ਨਵੰਬਰ ਤੋਂ ਸ਼ੰਘਾਈ ਤੋਂ ਦਿੱਲੀ ਲਈ ਉਡਾਣਾਂ ਮੁੜ ਸ਼ੁਰੂ ਕਰੇਗੀ।
ਅਮਰੀਕਾ ’ਚ ਬਿਨਾਂ ਤਨਖਾਹ ਦੇ ਕੰਮ ਕਰ ਰਹੇ ਹਵਾਈ ਆਵਾਜਾਈ ਕੰਟਰੋਲਰ
NEXT STORY