ਮਿਸੀਸਾਗਾ- ਮਿਸੀਸਾਗਾ ਵਿਚ 3 ਵਿਅਕਤੀਆਂ ਵੱਲੋਂ ਇਕ ਘਰ ਵਿਚ ਦਾਖ਼ਲ ਹੋਣ ਤੋਂ ਬਾਅਦ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ, ਜਦੋਂਕਿ 2 ਹੋਰ ਜ਼ਖ਼ਮੀ ਹੋ ਗਏ। ਇਹ ਘਟਨਾ ਸਵੇਰੇ 4 ਵਜੇ ਤੋਂ ਪਹਿਲਾਂ ਸੈਂਟਰਲ ਪਾਰਕਵੇਅ ਅਤੇ ਜੋਨ ਡਰਾਈਵ ਦੇ ਖੇਤਰ ਵਿੱਚ ਇੱਕ ਰਿਹਾਇਸ਼ 'ਤੇ ਵਾਪਰੀ।
ਇਹ ਵੀ ਪੜ੍ਹੋ: ਬੱਚੇ ਨੂੰ ਝੂਲੇ 'ਤੇ ਲੈ ਗਈ ਸੀ ਮਾਂ, ਪੈ ਗਿਆ ਦਿਲ ਦਾ ਦੌਰਾ!
ਕਾਂਸਟੇਬਲ ਮਨਦੀਪ ਖਟੜਾ ਮੁਤਾਬਕ 3 ਸ਼ੱਕੀ ਵਿਅਕਤੀ ਘਰ 'ਚ ਦਾਖਲ ਹੋ ਗਏ ਅਤੇ ਝਗੜਾ ਹੋ ਗਿਆ। ਖਟੜਾ ਨੇ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ਅਸੀਂ ਹੁਣ ਤੱਕ ਜੋ ਸਮਝੇ ਹਾਂ, ਉਸ ਮੁਤਾਬਕ ਇਕ ਬੰਦੂਕ ਦੀ ਵਰਤੋਂ ਕੀਤੀ ਗਈ ਸੀ, ਪਰ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਸਭ ਕੁਝ ਕਿਵੇਂ ਵਾਪਰਿਆ। ਸਾਡੇ ਜਾਂਚਕਰਤਾ ਉਨ੍ਹਾਂ ਵੇਰਵਿਆਂ ਦੀ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਲਾਲ ਸਾਗਰ 'ਚ ਡੁੱਬੀਆਂ ਪ੍ਰਵਾਸੀਆਂ ਨੂੰ ਲਿਜਾ ਰਹੀਆਂ 2 ਕਿਸ਼ਤੀਆਂ, 45 ਲੋਕਾਂ ਦੀ ਮੌਤ
ਉਨ੍ਹਾਂ ਅੱਗੇ ਕਿਹਾ ਕਿ ਮੌਕੇ 'ਤੇ ਪੁੱਜੀ ਪੁਲਸ ਨੇ ਇਕ 50 ਸਾਲਾ ਵਿਅਕਤੀ ਨੂੰ ਟਰਾਮਾ ਸੈਂਟਰ ਪਹੁੰਚਾਇਆ ਜਿਸ ਨੂੰ ਗੋਲੀ ਲੱਗੀ ਹੋਈ ਸੀ, ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਦੋਂਕਿ 2 ਹੋਰ ਵਿਅਕਤੀਆਂ ਗੈਰ-ਜਾਨਲੇਵਾ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ। ਖਟੜਾ ਨੇ ਕਿਹਾ ਕਿ ਜਾਂਚਕਰਤਾ ਹਰ ਵੱਖ-ਵੱਖ ਸੁਰਾਗ 'ਤੇ ਗੌਰ ਕਰਨਗੇ ਅਤੇ ਉਮੀਦ ਹੈ ਕਿ ਉਹ ਪਤਾ ਲਗਾ ਲੈਣਗੇ ਕਿ ਅਸਲ ਵਿੱਚ ਕੀ ਹੋਇਆ ਸੀ। ਸ਼ੁਰੂ ਵਿੱਚ ਪੁਲਸ ਨੇ ਕਿਹਾ ਕਿ ਸ਼ੱਕੀ ਪੈਦਲ ਭੱਜੇ ਸਨ ਪਰ ਬਾਅਦ ਵਿੱਚ ਸਪੱਸ਼ਟ ਕੀਤਾ ਕਿ ਉਹ ਇੱਕ ਸਫੇਦ ਰੰਗ ਦੀ ਐੱਸ.ਯੂ.ਵੀ. ਵਿੱਚ ਭੱਜੇ ਸਨ।
ਇਹ ਵੀ ਪੜ੍ਹੋ: ਬੁਰਾ ਨਾ ਮੰਨਣ ਅਮਰੀਕੀ, ਭਾਰਤ ਨੂੰ ਵੀ ਜਵਾਬ ਦੇਣ ਦਾ ਅਧਿਕਾਰ; ਜੈਸ਼ੰਕਰ ਨੇ ਸੁਣਾਈਆਂ ਖ਼ਰੀਆਂ-ਖ਼ਰੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੰਬੋਡੀਆ 'ਚ ਨੌਕਰੀ ਦੇ ਝਾਂਸੇ 'ਚ ਫਸੇ 67 ਭਾਰਤੀ, ਦੂਤਘਰ ਨੇ ਕਰਾਇਆ ਮੁਕਤ
NEXT STORY