ਸਿਡਨੀ— ਆਸਟ੍ਰੇਲੀਆ 'ਚ ਬੀਤੇ ਦਿਨ ਸਵੇਰੇ 10.30 ਵਜੇ ਇਕ ਨਸ਼ਾ ਤਸਕਰ ਆਪਣੀ ਗੱਡੀ 'ਚ ਭਾਰੀ ਮਾਤਰਾ 'ਚ ਨਸ਼ਾ ਲੈ ਜਾ ਰਿਹਾ ਸੀ ਅਤੇ ਇਸ ਦੌਰਾਨ ਉਸ ਨੇ ਆਪਣੀ ਗੱਡੀ ਨਾਲ ਕਈ ਪੁਲਸ ਵਾਹਨਾਂ ਨੂੰ ਟੱਕਰ ਮਾਰੀ। ਸਿਡਨੀ ਪੁਲਸ ਅਧਿਕਾਰੀ ਨੇ ਦੱਸਿਆ ਕਿ ਟੋਇਟਾ ਗੱਡੀ 'ਚ ਸਵਾਰ 28 ਸਾਲਾ ਵਿਅਕਤੀ ਕੋਲੋਂ 270 ਕਿਲੋਗ੍ਰਾਮ ਨਸ਼ਾ ਫੜਿਆ ਗਿਆ, ਜਿਸ ਦੀ ਬਾਜ਼ਾਰ 'ਚ ਕੀਮਤ ਲਗਭਗ 200 ਮਿਲੀਅਨ ਡਾਲਰ ਹੈ। ਉਨ੍ਹਾਂ ਦੱਸਿਆ ਕਿ ਉਹ ਇੰਨੀ ਤੇਜ਼ੀ 'ਚ ਗੱਡੀ ਲੈ ਜਾ ਰਿਹਾ ਸੀ ਕਿ ਪੁਲਸ ਸਟੇਸ਼ਨ ਅੱਗੇ ਖੜ੍ਹੀਆਂ ਕਈ ਗੱਡੀਆਂ ਨੂੰ ਟੱਕਰ ਮਾਰ ਗਿਆ। ਉਂਝ ਇਸ ਕਾਰਨ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।
ਪੁਲਸ ਨੇ ਉਸ ਦਾ ਪਿੱਛਾ ਕੀਤਾ ਤੇ ਲਗਭਗ ਇਕ ਘੰਟੇ ਬਾਅਦ ਉਹ ਚਰਚ ਨੇੜਿਓਂ ਫੜਿਆ ਗਿਆ। ਪੁਲਸ ਅਧਿਕਾਰੀਆਂ ਨੇ ਗੱਡੀ 'ਚ ਕਈ ਡੱਬੇ ਦੇਖੇ ਅਤੇ ਜਦ ਉਨ੍ਹਾਂ ਨੇ ਇਨ੍ਹਾਂ ਨੂੰ ਖੋਲ੍ਹਿਆ ਤਾਂ ਇਨ੍ਹਾਂ 'ਚ ਨਸ਼ੀਲੇ ਪਦਾਰਥ ਸਨ। ਪੁਲਸ ਨੇ ਦੱਸਿਆ ਕਿ ਬਾਜ਼ਾਰ 'ਚ ਇਸ ਦੀ ਕੀਮਤ ਮਿਲੀਅਨ ਡਾਲਰਾਂ 'ਚ ਹੈ। ਉਸ 'ਤੇ ਨਸ਼ੀਲੇ ਪਦਾਰਥਾਂ ਨੂੰ ਲੈ ਜਾਣ ਅਤੇ ਪੁਲਸ ਦੇ ਵਾਹਨਾਂ ਨੂੰ ਟੱਕਰ ਮਾਰਨ ਦਾ ਦੋਸ਼ ਲੱਗਾ ਹੈ। ਉਸ ਨੂੰ ਜ਼ਮਾਨਤ ਨਹੀਂ ਦਿੱਤੀ ਗਈ ਅਤੇ ਅਦਾਲਤ 'ਚ ਉਸ ਦੀ ਪੇਸ਼ੀ ਹੋਣੀ ਹੈ। ਪੁਲਸ ਵਲੋਂ ਗੱਡੀਆਂ 'ਚ ਲੱਗੇ ਕੈਮਰਿਆਂ ਦੀ ਮਦਦ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਉਸ ਨਾਲ ਮਿਲੇ ਹੋਏ ਹੋਰ ਦੋਸ਼ੀਆਂ ਨੂੰ ਵੀ ਫੜਿਆ ਜਾ ਸਕੇ।
ਟਰੰਪ ਇਕ ਦਿਨ 'ਚ ਬੋਲਦੇ ਨੇ 17 ਵਾਰ ਝੂਠ, ਵਾਸ਼ਿੰਗਟਨ ਪੋਸਟ ਦਾ ਖੁਲਾਸਾ
NEXT STORY