ਇੰਟਰਨੈਸ਼ਨਲ ਡੈਸਕ- ਵਿਆਹ ਦੀ ਤਿਆਰੀ ਕਰ ਰਹੇ ਇੱਕ 36 ਸਾਲਾ ਚੀਨੀ ਵਿਅਕਤੀ ਦੀ ਕਹਾਣੀ ਦਿਲ ਦਹਿਲਾ ਦੇਣ ਵਾਲੀ ਹੈ। ਹੇਨਾਨ ਸੂਬੇ ਦੇ ਸ਼ਿਨਜ਼ਿਆਂਗ ਦਾ ਰਹਿਣ ਵਾਲਾ ਇਹ ਵਿਅਕਤੀ, ਜਿਸਦਾ ਨਾਮ ਲੀ ਜਿਆਂਗ ਦੱਸਿਆ ਗਿਆ ਹੈ, ਆਪਣੀ ਪ੍ਰੇਮਿਕਾ ਦੇ ਮਾਪਿਆਂ ਨੂੰ ਮਿਲਣ ਤੋਂ ਪਹਿਲਾਂ ਭਾਰ ਘਟਾਉਣਾ ਚਾਹੁੰਦਾ ਸੀ। ਇਸ ਇੱਛਾ ਨੂੰ ਪੂਰਾ ਕਰਨ ਲਈ ਉਸਨੇ ਗੈਸਟ੍ਰਿਕ ਬਾਈਪਾਸ ਸਰਜਰੀ ਕਰਵਾਈ, ਪਰ ਸਰਜਰੀ ਸਫਲ ਹੋਣ ਦੇ ਬਾਵਜੂਦ ਵੀ ਉਸ ਦੀ ਮੌਤ ਹੋ ਗਈ। ਲੀ ਜਿਆਂਗ ਦਾ ਭਾਰ 130 ਕਿਲੋਗ੍ਰਾਮ ਤੋਂ ਵੱਧ ਸੀ।
ਇਹ ਵੀ ਪੜ੍ਹੋ: ਵਿਆਹਾਂ ਦੀ ਹੋਣੀ ਚਾਹੀਦੀ ਹੈ 'ਐਕਸਪਾਇਰੀ ਡੇਟ'! ਅਦਾਕਾਰਾ ਕਾਜੋਲ ਦਾ ਵੱਡਾ ਬਿਆਨ
ਲੀ ਜਿਆਂਗ ਕਈ ਸਾਲਾਂ ਤੋਂ ਮੋਟਾਪੇ (obesity) ਅਤੇ ਖਾਣ-ਪੀਣ 'ਤੇ ਕੰਟਰੋਲ ਨਾ ਰੱਖ ਸਕਣ ਦੀ ਸਮੱਸਿਆ ਨਾਲ ਜੂਝ ਰਿਹਾ ਸੀ। ਲੀ ਜਿਆਂਗ ਦੇ ਵੱਡੇ ਭਰਾ ਨੇ ਮੀਡੀਆ ਨੂੰ ਦੱਸਿਆ ਕਿ ਲੀ ਦਾ ਹਾਲ ਹੀ ਵਿੱਚ ਇੱਕ ਲੜਕੀ ਨਾਲ ਚੰਗਾ ਰਿਸ਼ਤਾ ਸ਼ੁਰੂ ਹੋਇਆ ਸੀ ਅਤੇ ਦੋਵੇਂ ਪਰਿਵਾਰ ਜਲਦੀ ਹੀ ਮਿਲਣ ਦੀ ਤਿਆਰੀ ਕਰ ਰਹੇ ਸਨ। ਲੀ ਜਿਆਂਗ ਆਪਣੀ ਪ੍ਰੇਮਿਕਾ ਦੇ ਮਾਪਿਆਂ ਨੂੰ ਮਿਲਣ ਤੋਂ ਪਹਿਲਾਂ ਆਪਣਾ ਭਾਰ ਘਟਾਉਣਾ ਚਾਹੁੰਦਾ ਸੀ।
ਇਹ ਵੀ ਪੜ੍ਹੋ: ਮੁੜ ਵਧੀਆਂ ਕੰਗਨਾ ਰਣੌਤ ਦੀਆਂ ਮੁਸ਼ਕਲਾਂ ! ਕਿਸਾਨਾਂ ਖਿਲਾਫ ਅਪਮਾਨਜਨਕ ਟਿੱਪਣੀਆਂ ਕਰਕੇ ਬੁਰੀ ਫਸੀ
ਸਰਜਰੀ ਅਤੇ ਮੌਤ
ਲੀ ਜਿਆਂਗ ਨੂੰ 30 ਸਤੰਬਰ ਨੂੰ ਗੈਸਟ੍ਰਿਕ ਬਾਈਪਾਸ ਸਰਜਰੀ ਲਈ ਝੇਂਗਝੌਊ ਦੇ ਨਾਈਂਥ ਪੀਪਲਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਹ ਸਰਜਰੀ 2 ਅਕਤੂਬਰ ਨੂੰ ਕੀਤੀ ਗਈ ਅਤੇ ਸਫਲ ਰਹੀ। ਸਰਜਰੀ ਤੋਂ ਬਾਅਦ, ਉਸ ਨੂੰ ਅਗਲੇ ਦਿਨ ਸਧਾਰਨ ਵਾਰਡ ਵਿੱਚ ਭੇਜਣ ਤੋਂ ਪਹਿਲਾਂ (ICU) ਵਿੱਚ ਨਿਗਰਾਨੀ ਹੇਠ ਰੱਖਿਆ ਗਿਆ। 4 ਅਕਤੂਬਰ ਨੂੰ ਸਵੇਰੇ ਲਗਭਗ 6.40 ਵਜੇ ਉਸ ਦੀ ਹਾਲਤ ਅਚਾਨਕ ਵਿਗੜ ਗਈ ਅਤੇ ਪਤਾ ਲੱਗਾ ਕਿ ਉਸ ਦਾ ਸਾਹ ਨਹੀਂ ਚੱਲ ਰਿਹਾ ਹੈ। ਇਸ ਮਗਰੋਂ ਤੁਰੰਤ ਐਮਰਜੈਂਸੀ ਇਲਾਜ ਲਈ ਉਸ ਨੂੰ ਵਾਪਸ ਆਈ.ਸੀ.ਯੂ. ਲਿਜਾਇਆ ਗਿਆ, ਪਰ ਡਾਕਟਰੀ ਕੋਸ਼ਿਸ਼ਾਂ ਦੇ ਬਾਵਜੂਦ, 5 ਅਕਤੂਬਰ ਨੂੰ ਸਾਹ ਪ੍ਰਣਾਲੀ ਦੀ ਅਸਫਲਤਾ ਕਾਰਨ ਉਸ ਦੀ ਮੌਤ ਹੋ ਗਈ। ਮੈਡੀਕਲ ਰਿਕਾਰਡ ਤੋਂ ਪਤਾ ਲੱਗਾ ਹੈ ਕਿ ਲੀ ਜਿਆਂਗ ਨੂੰ ਮੈਟਾਬੋਲਿਕ ਸਿੰਡਰੋਮ, ਹਾਈ ਬਲੱਡ ਪ੍ਰੈਸ਼ਰ ਅਤੇ ਫੈਟੀ ਲਿਵਰ ਵਰਗੀਆਂ ਸਮੱਸਿਆਵਾਂ ਸਨ, ਜੋ ਸਰਜਰੀ ਅਤੇ ਰਿਕਵਰੀ ਨੂੰ ਗੁੰਝਲਦਾਰ ਬਣਾ ਸਕਦੀਆਂ ਹਨ।
ਇਹ ਵੀ ਪੜ੍ਹੋ : ਵਿਜੇ ਨੇ ਰਸ਼ਮਿਕਾ ਮੰਦਾਨਾ ਨੂੰ ਸ਼ਰੇਆਮ ਕੀਤਾ Kiss, ਸ਼ਰਮ ਨਾਲ ਲਾਲ ਹੋਈ ਅਦਾਕਾਰਾ (ਵੀਡੀਓ)
ਪਰਿਵਾਰ ਨੇ ਚੁੱਕੇ ਸਵਾਲ
ਲੀ ਦੀ ਮੌਤ ਤੋਂ ਬਾਅਦ, ਉਨ੍ਹਾਂ ਦੇ ਪਰਿਵਾਰ ਨੇ ਸਵਾਲ ਚੁੱਕੇ ਹਨ ਕਿ ਕੀ ਹਸਪਤਾਲ ਨੇ ਆਪ੍ਰੇਸ਼ਨ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਕੀ ਲੀ ਦੀ ਸਮੁੱਚੀ ਸਿਹਤ ਦਾ ਢੁਕਵਾਂ ਮੁਲਾਂਕਣ ਕੀਤਾ ਸੀ? ਉਨ੍ਹਾਂ ਨੇ ਇਸ ਗੱਲ 'ਤੇ ਵੀ ਚਿੰਤਾ ਪ੍ਰਗਟਾਈ ਕਿ ਪੈਦਾ ਹੋਈਆਂ ਜਟਿਲਤਾਵਾਂ ਦੀ ਪਛਾਣ ਅਤੇ ਇਲਾਜ ਕਿੰਨੀ ਜਲਦੀ ਕੀਤਾ ਗਿਆ। ਹਾਲਾਂਕਿ, ਹਸਪਤਾਲ ਨੇ ਦੱਸਿਆ ਕਿ ਲੀ ਨੇ ਸਰਜਰੀ ਦੀਆਂ ਸਪੱਸ਼ਟ ਕਲੀਨਿਕਲ ਜ਼ਰੂਰਤਾਂ ਨੂੰ ਪੂਰਾ ਕੀਤਾ ਸੀ ਅਤੇ ਹਾਲਤ ਵਿਗੜਨ 'ਤੇ ਤੁਰੰਤ ਕਾਰਵਾਈ ਕੀਤੀ ਗਈ ਸੀ।
ਇਹ ਵੀ ਪੜ੍ਹੋ: ਧਰਮਿੰਦਰ ਦੀ ਪਹਿਲੀ ਤਸਵੀਰ ਵੇਖ ਹਰ ਕਿਸੇ ਦਾ ਨਿਕਲਿਆ ਤ੍ਰਾਹ ! ਫੁੱਟ-ਫੁੱਟ ਕੇ ਰੋਂਦੀ ਨਜ਼ਰ ਆਈ ਪਤਨੀ ਪ੍ਰਕਾਸ਼ ਕੌਰ
17 ਨਵੰਬਰ ਨੂੰ ਹੋਵੇਗਾ ਹਸੀਨਾ ਦੀ ਕਿਸਮਤ ਦਾ ਫੈਸਲਾ! ਢਾਕਾ 'ਚ ਹਾਈ ਅਲਰਟ
NEXT STORY