ਮੈਨੀਟੋਬਾ- ਐਤਵਾਰ ਨੂੰ ਚੱਲੀਆਂ ਤੇਜ਼ ਹਵਾਵਾਂ ਕਾਰਨ ਸੈਂਕੜੇ ਘਰਾਂ ਦੀ ਬੱਤੀ ਗੁਲ ਰਹੀ। ਵਪਾਰਕ ਅਦਾਰਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
5,379 ਹਾਈਡ੍ਰੋ ਗਾਹਕਾਂ ਨੇ ਸੋਮਵਾਰ ਸਵੇਰੇ 11 ਵਜੇ ਤੱਕ ਬਿਜਲੀ ਵਿਭਾਗ ਨੂੰ ਮਦਦ ਕਰਨ ਲਈ ਫੋਨ ਕੀਤੇ। ਲੇਕ ਵਿਨੀਪੈੱਗ ਖੇਤਰ ਦੇ ਵਧੇਰੇ ਘਰਾਂ ਤੇ ਵਪਾਰਕ ਅਦਾਰਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਕੈਨੇਡਾ ਵਾਤਾਵਰਣ ਵਿਭਾਗ ਮੁਤਾਬਕ 102 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੀਆਂ ਹਵਾਵਾਂ ਕਾਰਨ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਤੇ ਇਨ੍ਹਾਂ ਨੂੰ ਠੀਕ ਕਰਨ ਵਿਚ ਕਾਫੀ ਸਮਾਂ ਲੱਗ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਈ ਦਰੱਖਤਾਂ ਦੀਆਂ ਟਾਹਣੀਆਂ ਤਾਰਾਂ ਵਿਚ ਫਸ ਗਈਆਂ, ਜਿਸ ਕਾਰਨ ਬੱਤੀ ਗੁਲ ਰਹੀ। ਖਰਾਬ ਮੌਸਮ, ਬਿਜਲੀ ਚਮਕਣ ਅਤੇ ਦਰੱਖਤਾਂ ਦੀਆਂ ਟਾਹਣੀਆਂ ਡਿਗਣ ਕਾਰਿ ਮੈਨੀਟੋਬਾ ਵਿਚ ਇਕ-ਤਿਹਾਈ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ।
ਅਧਿਕਾਰੀਆਂ ਮੁਤਾਬਕ ਐਤਵਾਰ ਸ਼ਾਮ 8 ਵਜੇ ਤੱਕ 16,000 ਗਾਹਕ ਬਿਨਾਂ ਬੱਤੀ ਦੇ ਰਹਿ ਰਹੇ ਸਨ। ਵਿਕਟੋਰੀਆ ਬੀਚ , ਓਕਪੁਆਇੰਟ, ਵਿਨੀਪੈੱਗ ਇੰਟਰਨੈਸ਼ਨਲ ਹਵਾਈ ਅੱਡਾ, ਗ੍ਰੀਨ ਲੇਕ, ਅਲਟੋਨਾ ਤੇ ਫਲੀ ਖੇਤਰ ਵਿਚ ਬਹੁਤ ਤੇਜ਼ ਹਵਾਵਾਂ ਕਾਰਨ ਨੁਕਸਾਨ ਹੋਇਆ।
ਪਾਕਿ 'ਚ ਖਾਨ ਹਾਦਸਾ, 18 ਲੋਕਾਂ ਦੀ ਮੌਤ ਅਤੇ ਕਈ ਹੋਰ ਫਸੇ
NEXT STORY