ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ )- ਭਾਰਤ ‘ਚ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਵਿਚ ਹਰ ਕੋਈ ਆਪਣਾ ਯੋਗਦਾਨ ਪਾ ਰਿਹਾ ਹੈ। ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿਚ ਰੋਜ਼ਾਨਾ ਰੋਸ ਰੈਲੀਆਂ, ਮੁਜ਼ਾਹਰੇ ਅਤੇ ਹੋਰ ਪ੍ਰਦਰਸ਼ਨ ਹੋ ਰਹੇ ਹਨ। ਇਸੇ ਲੜੀ ਅਧੀਨ ਕਿਸਾਨ ਮੋਰਚੇ ਦੇ ਹੱਕ ਵਿਚ ਪ੍ਰਚਾਰ ਲਈ ਫਰਿਜ਼ਨੋ ਨਿਵਾਸੀ ਮਨਜੋਤ ਕੌਰ, ਸਪੁੱਤਰੀ ਸ. ਧਰਮਿੰਦਰ ਸਿੰਘ ਗਿੱਲ ਨੇ ਭਾਰਤ ਵਿਚ ਖੇਤੀ ਸੰਬੰਧੀ ਬਣੇ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ 18 ਹਜ਼ਾਰ ਦੀ ਉਚਾਈ ਤੋਂ ਸਕਾਈਡਾਈਵਿੰਗ ਕਰਦਿਆਂ ਛਾਲ ਮਾਰ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਦੇ ਕੱਪੜਿਆਂ ‘ਤੇ ਕਿਰਸਾਨੀ ਦਾ ਨਾਅਰਾ ‘ਨੋ ਫਾਰਮਰਜ਼ ਨੋ ਫੂਡ’ ਲਿਖਿਆ ਹੋਇਆ ਸੀ।
ਇਹ ਪਰਿਵਾਰ ਕਿਰਸਾਨੀ ਨਾਲ ਜੁੜਿਆ ਹੋਇਆ ਹੈ ਅਤੇ ਪੰਜਾਬ ਤੋਂ ਪਿਛੋਕੜ ਪਿੰਡ ਚੜਿੱਕ, ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ ਅਤੇ ਹੁਣ ਕਾਫੀ ਅਰਸੇ ਤੋਂ ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿਖੇ ਰਹਿ ਰਿਹਾ ਹੈ। ਨਵਜੋਤ ਦੇ ਪੜਦਾਦਾ ਬਰਤਾਨਵੀ ਫ਼ੌਜ ਵਿਚ ਸਨ ਅਤੇ ਉਨ੍ਹਾਂ ਨੇ ਦੂਜੀ ਵਿਸ਼ਵ ਜੰਗ ਲੜੀ ਸੀ । ਮਨਜੋਤ ਦੇ ਦਾਦਾ ਜੀ ਵੀ ਭਾਰਤੀ ਫ਼ੌਜ ‘ਚ 1965-71 ਦੀ ਜੰਗ ਲੜ ਚੁੱਕੇ ਹਨ। ਹੁਣ ਮਨਜੋਤ ਕੌਰ ਦਾ ਵੱਡਾ ਭਰਾ ਹਰਜੋਤ ਸਿੰਘ ਗਿੱਲ ਅਮਰੀਕੀ ਫ਼ੌਜ ਵਿਚ ਸੇਵਾਵਾਂ ਦੇ ਰਿਹਾ ਹੈ।
ਇਹ ਵੀ ਪੜ੍ਹੋ- ਗੁਜਰਾਤ : ਸੂਰਤ 'ਚ ਸੜਕ ਕਿਨਾਰੇ ਸੌਂ ਰਹੇ 18 ਲੋਕਾਂ ਨੂੰ ਡੰਪਰ ਨੇ ਦਰੜਿਆ, 13 ਦੀ ਮੌਤ
ਮਨਜੋਤ ਕੌਰ ਦੇ ਇਸ ਪ੍ਰਦਰਸ਼ਨ ਦੀ ਸਮੁੱਚੇ ਭਾਰਤ ਅਤੇ ਸਥਾਨਕ ਭਾਈਚਾਰੇ ਵਿਚ ਭਰਪੂਰ ਸ਼ਲਾਘਾ ਹੋ ਰਹੀ ਹੈ। ਅਜਿਹੇ ਬੱਚੇ ਹਰ ਦੇਸ਼ ਅਤੇ ਸੱਭਿਆਚਾਰ ਦਾ ਮਾਣ ਹੁੰਦੇ ਹਨ।
►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ
ਏਲਨ ਮਸਕ ਨੂੰ ਪਛਾੜ ਜੈੱਫ ਬੇਜੋਸ ਮੁੜ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਜਾਣੋ ਮੁਕੇਸ਼ ਅੰਬਾਨੀ ਦੀ ਸਥਿਤੀ
NEXT STORY