ਨਵੀਂ ਦਿੱਲੀ (ਇੰਟ.) – ਐਮਾਜ਼ੋਨ ਦੇ ਸੀ. ਈ. ਓ. ਜੈੱਫ ਬੇਜੋਸ ਇਕ ਵਾਰ ਮੁੜ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾਂ ਨੇ ਟੈੱਸਲਾ ਅਤੇ ਸਪੇਸਐਕਸ ਦੇ ਸੀ. ਈ. ਓ. ਏਲਨ ਮਸਕ ਨੂੰ ਪਛਾੜ ਕੇ ਇਹ ਸਥਾਨ ਹਾਸਲ ਕੀਤਾ ਹੈ। ਕੁਝ ਦਿਨ ਪਹਿਲਾਂ ਮਸਕ ਨੇ ਬੇਜੋਸ ਨੂੰ ਪਹਿਲੇ ਨੰਬਰ ਤੋਂ ਹਟਾ ਕੇ ਉਨ੍ਹਾਂ ਦਾ ਤਾਜ ਖੋਹਿਆ ਸੀ। ਫੋਰਬਸ ਰਿਅਲ ਟਾਈਮ ਅਰਬਪਤੀ ਸੂਚਕ ਅੰਕ ਦੀ ਤਾਜ਼ਾ ਲਿਸਟ ਮੁਤਾਬਕ ਜੈੱਫ ਬੇਜੋਸ ਹੁਣ 181.5 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਪਹਿਲੇ ਨੰਬਰ ’ਤੇ ਹਨ।
ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਟੌਪ-10 ਲਿਸਟ ’ਚ ਹੁਣ ਏਲਨ ਮਸਕ ਦੂਜੇ ਨੰਬਰ ’ਤੇ ਹਨ ਅਤੇ ਉਨ੍ਹਾਂ ਦੀ ਕੁਲ ਨੈੱਟਵਰਥ 179.2 ਅਰਬ ਡਾਲਰ ਹੈ। ਉਥੇ ਹੀ ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ 76 ਅਰਬ ਡਾਲਰ ਦੀ ਜਾਇਦਾਦ ਨਾਲ 10ਵੇਂ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਵਜੋਂ ਝੋਂਗ ਸ਼ਾਨਸ਼ਾਨ 6ਵੇਂ ਨੰਬਰ ’ਤੇ ਹਨ।
ਇਹ ਵੀ ਪਡ਼੍ਹੋ : ਸੋਨੇ ’ਚ 7000 ਤੇ ਚਾਂਦੀ ’ਚ 12000 ਰੁਪਏ ਤੋਂ ਜ਼ਿਆਦਾ ਦੀ ਗਿਰਾਵਟ, ਜਾਣੋ ਇਸ ਸਾਲ ਕੀ ਰਹੇਗਾ ਰੁਝਾਨ
ਦੱਸ ਦਈਏ ਕਿ ਬਲੂਮਬਰਗ ਇੰਡੈਕਸ ਦੀ 13 ਜਨਵਰੀ ਦੀ ਲਿਸਟ ਮੁਤਾਬਕ ਇਕ ਦਿਨ ’ਚ ਉਨ੍ਹਾਂ ਦੀ ਜਾਇਦਾਦ ’ਚ 8.69 ਅਰਬ ਡਾਲਰ ਦਾ ਵਾਧਾ ਹੋਇਆ ਸੀ। ਦੂਜੇ ਨੰਬਰ ’ਤੇ ਐਮਾਜ਼ੋਨ ਦੇ ਸੀ. ਈ. ਓ. ਜੈੱਫ. ਬੇਜੋਸ 183 ਅਰਬ ਡਾਲਰ ਦੇ ਨੈੱਟਵਰਥ ਦੇ ਨਾਲ ਹਨ। ਫੋਰਬਸ ਦੇ ਰਿਅਲ ਟਾਈਮ ਅਰਬਪਤੀ ਰੈਂਕਿੰਗਸ ਤੋਂ ਰੋਜ਼ਾਨਾ ਪਬਲਿਕ ਹੋਲਡਿੰਗਸ ’ਚ ਹੋਣ ਵਾਲੇ ਉਤਰਾਅ-ਚੜ੍ਹਾਅ ਬਾਰੇ ਜਾਣਕਾਰੀ ਮਿਲਦੀ ਹੈ। ਦੁਨੀਆ ਦੇ ਵੱਖ-ਵੱਖ ਹਿੱਸਿਆਂ ’ਚ ਸ਼ੇਅਰ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਹਰ 5 ਮਿੰਟ ’ਚ ਇਹ ਇੰਡੈਕਸ ਅਪਡੇਟ ਹੁੰਦਾ ਹੈ। ਜਿਨ੍ਹਾਂ ਵਿਅਕਤੀਆਂ ਦੀ ਜਾਇਦਾਦ ਕਿਸੇ ਪ੍ਰਾਈਵੇਟ ਕੰਪਨੀ ਨਾਲ ਸਬੰਧਤ ਹੈ, ਉਨ੍ਹਾਂ ਦਾ ਨੈੱਟਵਰਥ ਦਿਨ ’ਚ ਇਕ ਵਾਰ ਅਪਡੇਟ ਹੁੰਦਾ ਹੈ।
ਇਹ ਵੀ ਪਡ਼੍ਹੋ : ਸੈਮਸੰਗ ਇਲੈਕਟ੍ਰਾਨਿਕਸ ਦੇ ਉਪ ਚੇਅਰਮੈਨ ਭਿ੍ਰਸ਼ਟਾਚਾਰ ਦੇ ਕੇਸ ’ਚ ਦੋਸ਼ੀ ਪਾਏ ਗਏ, ਮਿਲੀ 2.5 ਸਾਲ ਦੀ ਸਜ਼ਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਉਤਪਾਦਨ 'ਚ ਕਮੀ ਕਾਰਨ ਤੇਲ ਦੀਆਂ ਕੀਮਤਾਂ 'ਚ ਆ ਰਿਹੈ ਉਛਾਲ : ਪ੍ਰਧਾਨ
NEXT STORY