ਇਸਲਾਮਾਬਾਦ (ਭਾਸ਼ਾ)— ਜੇਲ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਸ਼ਰੀਫ ਨੇ ਸ਼ਿਯਾਲਾ ਰੈਸਟ ਹਾਊਸ ਜਾਣ ਵਿਚ ਇਨਕਾਰ ਤੋਂ ਕਰ ਦਿੱਤਾ। ਮਰੀਅਮ ਨੇ ਕਿਹਾ ਕਿ ਉਹ ਉੱਚ ਸੁਰੱਖਿਆ ਵਾਲੀ ਅਡਿਆਲਾ ਜੇਲ ਵਿਚ ਆਪਣੇ ਪਿਤਾ ਅਤੇ ਪਤੀ ਨਾਲ ਹੀ ਰਹਿਣਾ ਪਸੰਦ ਕਰੇਗੀ। ਦੱਸਣਯੋਗ ਹੈ ਕਿ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਬੇਟੀ ਮਰੀਅਮ ਨੂੰ 13 ਜੁਲਾਈ ਨੂੰ ਲੰਡਨ ਤੋਂ ਲਾਹੌਰ ਪਹੁੰਚਣ 'ਤੇ ਗ੍ਰਿਫਤਾਰ ਕਰ ਲਿਆ ਗਿਆ ਸੀ। ਦੋਹਾਂ ਨੂੰ ਰਾਵਲਪਿੰਡੀ ਦੀ ਅਡਿਆਲਾ ਜੇਲ ਵਿਚ ਲਿਜਾਇਆ ਗਿਆ ਸੀ।
ਜਵਾਬਦੇਹੀ ਅਦਾਲਤ ਨੇ ਉਨ੍ਹਾਂ ਨੂੰ ਲੰਡਨ ਵਿਚ ਲਗਜ਼ਰੀ ਫਲੈਟਾਂ ਦੀ ਮਲਕੀਅਤ ਨੂੰ ਲੈ ਕੇ ਦੋਸ਼ੀ ਠਹਿਰਾਇਆ ਸੀ। ਅਦਾਲਤ ਨੇ ਪਨਾਮਾ ਪੇਪਰਸ ਘਪਲੇ ਨਾਲ ਜੁੜੇ ਭ੍ਰਿਸ਼ਟਾਚਾਰ ਨੂੰ ਲੈ ਕੇ ਸ਼ਰੀਫ ਨੂੰ 10 ਸਾਲ ਅਤੇ ਮਰੀਅਮ ਨੂੰ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਮਰੀਅਮ ਦੇ ਪਤੀ ਸਫਦਰ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ। ਇਸਲਾਮਬਾਦ ਦੇ ਮੁੱਖ ਕਮਿਸ਼ਨਰ ਨੇ ਕਿਹਾ ਕਿ ਇਸਲਾਮਾਬਾਦ ਦੇ ਉੱਪ ਨਗਰੀ ਖੇਤਰ ਵਿਚ ਸ਼ਿਯਾਲਾ ਰੈਸਟ ਹਾਊਸ ਨੂੰ ਉੱਪ ਜੇਲ ਵਿਚ ਤਬਦੀਲ ਕੀਤਾ ਗਿਆ ਹੈ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਜੇਲ ਪ੍ਰਸ਼ਾਸਨ ਮਰੀਅਮ ਨੂੰ ਰੈਸਟ ਹਾਊਸ ਭੇਜਣਾ ਚਾਹੁੰਦਾ ਸੀ, ਕਿਉਂਕਿ ਉਨ੍ਹਾਂ ਨੂੰ ਅਡਿਆਲਾ ਜੇਲ 'ਚ ਮਹਿਲਾ ਕੈਦੀਆਂ ਵਾਲੀਆਂ ਸਹੂਲਤਾਂ ਨਹੀਂ ਮਿਲੀਆਂ ਸਨ। ਰਿਪੋਰਟ ਮੁਤਾਬਕ ਮਰੀਅਮ ਨੇ ਜੇਲ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਪਿਤਾ ਅਤੇ ਪਤੀ ਨਾਲ ਅਡਿਆਲਾ ਜੇਲ ਵਿਚ ਹੀ ਰਹਿਣਾ ਪਸੰਦ ਕਰੇਗੀ।
ਪਾਕਿਸਤਾਨ 'ਚ ਚੋਣਾਂ ਤੋਂ ਪਹਿਲਾਂ ਆਜ਼ਾਦ ਉਮੀਦਵਾਰ ਨੇ ਕੀਤੀ ਖੁਦਕੁਸ਼ੀ
NEXT STORY