ਮੈਰੀਲੈਂਡ, ( ਰਾਜ ਗੋਗਨਾ)— ਲੈਰੀ ਹੋਗਨ ਗਵਰਨਰ ਮੈਰੀਲੈਂਡ ਬਹੁਤ ਹੀ ਅਹਿਮ ਪ੍ਰਬੰਧਕ ਹਨ, ਜਿਨ੍ਹਾਂ ਨੇ ਮੈਰੀਲੈਂਡ ਸਟੇਟ ਵਿੱਚ ਅਹਿਮ ਤਬਦੀਲੀਆਂ ਕਰਕੇ ਲੋਕਾਂ ਦਾ ਮਨ ਜਿੱਤਿਆ ਹੈ। ਇਸ ਕਰਕੇ ਇਸ ਸਟੇਟ ਦੇ ਡੈਮੋਕ੍ਰੇਟਿਵ ਵੀ ਲੈਰੀ ਹੋਗਨ ਗਵਰਨਰ ਦੇ ਮੁਰੀਦ ਬਣ ਗਏ ਹਨ।
ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨਰ ਅਤੇ ਸਾਜਿਦ ਤਰਾਰ ਉੱਪ ਚੇਅਰਮੈਨ ਵਲੋਂ ਸਾਂਝੇ ਤੌਰ 'ਤੇ ਜਸਦੀਪ ਸਿੰਘ ਜੱਸੀ ਦੀ ਰਿਹਾਇਸ਼ 'ਤੇ ਸਾਊਥ ਏਸ਼ੀਅਨ ਮਿਲਣੀ ਦਾ ਇਕ ਆਯੋਜਨ ਕੀਤਾ ਗਿਆ, ਜਿੱਥੇ ਹਿੰਦੂ, ਮੁਸਲਿਮ, ਸਿੱਖ ਅਤੇ ਕ੍ਰਿਸਚਨ ਕਮਿਊਨਿਟੀ ਦੇ ਅਹਿਮ ਲੀਡਰਾਂ ਵਲੋਂ ਸ਼ਿਰਕਤ ਕੀਤੀ ਗਈ। ਢੋਲ ਦੇ ਡਗੇ 'ਤੇ ਭੰਗੜਾ ਪਾ ਕੇ ਲੈਰੀ ਹੋਗਨ ਦਾ ਸਵਾਗਤ ਵੀ ਕੀਤਾ ਗਿਆ। ਉਪਰੰਤ ਜਸਦੀਪ ਸਿੰਘ ਜੱਸੀ ਵਲੋਂ ਲੈਰੀ ਹੋਗਨ ਦੇ ਕਾਰਜਾਂ ਅਤੇ ਵਿਕਾਸ ਸਬੰਧੀ ਲੋਕਾਂ ਨੂੰ ਜਾਣੂ ਕਰਵਾਇਆ, ਜਿੱਥੇ ਆਏ ਮਹਿਮਾਨਾਂ ਵਿੱਚ ਅਹਿਮ ਮਹਿਮਾਨ ਡਾ. ਸਕਸੇਰੀਆ, ਡਾ. ਅਜਰਾਵਤ, ਹਰਭਜਨ ਸਿੰਘ, ਕੰਵਲਜੀਤ ਸਿੰਘ ਸੋਨੀ ਸਿੱਖ ਅਫੇਅਰ ਚੇਅਰਮੈਨ, ਸੁਰਿੰਦਰ ਸਿੰਘ ਰਹੇਜਾ, ਪ੍ਰਿਤਪਾਲ ਸਿੰਘ ਲੱਕੀ, ਕੰਵਲ ਸੰਧੂ, ਗੁਰਪ੍ਰੀਤ ਸਿੰਘ ਸੰਨੀ ਪ੍ਰਧਾਨ ਸਿੱਖ ਐਸੋਸੀਏਸ਼ਨ ਗੁਰਦੁਆਰਾ, ਮਨਿੰਦਰ ਸਿੰਘ ਸੇਠੀ, ਚਤਰ ਸਿੰਘ ਸੈਣੀ, ਬਖਸ਼ੀਸ਼ ਸਿੰਘ, ਗੁਰਚਰਨ ਸਿੰਘ ਵਰਲਡ ਬੈਂਕ, ਡਾ. ਅਜੈਪਾਲ ਸਿੰਘ ਗਿੱਲ , ਰੁਪਿੰਦਰ ਸਿੰਘ ਸੂਰੀ, ਹਾਜ਼ਰ ਸਨ।
ਸਾਜਿਦ ਤਰਾਰ ਨੇ ਕਿਹਾ ਕਿ ਗਵਰਨਰ ਲੈਰੀ ਹੋਗਨ ਰਾਜਨੀਤਿਕ ਨਹੀਂ ਹਨ, ਇਹ ਆਮ ਵਿਅਕਤੀ ਹਨ, ਜੋ ਕਹਿੰਦੇ ਹਨ ਉਹ ਕਰਦੇ ਹਨ। ਜਿੱਥੇ ਉਨ੍ਹਾਂ ਨੇ ਮੈਰੀਲੈਂਡ ਦੇ ਟੈਕਸਾਂ ਵਿੱਚ ਕਟੌਤੀ ਕੀਤੀ ਹੈ, ਉੱਥੇ ਵਿਕਾਸ ਦੀ ਝੜੀ ਲਗਾਈ ਹੈ। ਉਨ੍ਹਾਂ ਨਾਲ ਮੁਸਲਿਮ ਭਾਈਚਾਰੇ ਦੇ ਨੇਤਾਵਾਂ ਡਾ. ਰਿਜ਼ਵੀ ਅਹਿਮਦ ਰਾਣਾ , ਸੋਨੀਆ ਰਾਣਾ , ਸ਼ਫੀਕ ਚੌਧਰੀ, ਸਗੀਰ ਰਾਣਾ, ਅਲਤਾਫ ਮਾਂਗਟ, ਨੀਮ ਭੱਟ ਤੇ ਹੋਰ ਨੇਤਾਵਾਂ ਦਾ ਖਾਸ ਜ਼ਿਕਰ ਕੀਤਾ।
ਲੈਰੀ ਹੋਗਨ ਗਵਰਨਰ ਨੇ ਕਿਹਾ ਕਿ ਮੈਂ ਰਾਜਨੀਤਿਕਾਂ ਵਾਂਗ ਲਾਰੇ ਨਹੀਂ ਲਾਉਂਦਾ, ਜੋ ਕਹਿੰਦਾ ਹਾਂ ਉਹ ਕਰਦਾ ਹਾਂ ਜਿਸ ਕਰਕੇ 26 ਫੀਸਦੀ ਰੀਪਬਲਿਕਨ ਦੀ ਸਟੇਟ ਵਿੱਚ ਮੈਂ ਦੂਜੀ ਵਾਰ ਜਿੱਤ ਦਾ ਇਤਿਹਾਸ ਇਸੇ ਕਰਕੇ ਦਰਜ ਕਰਾਂਗਾ । ਮੈਂ ਡੈਮੋਕ੍ਰੇਟਰਾਂ ਦੇ ਦਿਲ ਆਪਣੇ ਕੰਮਾਂ ਕਰਕੇ ਜਿੱਤੇ ਹਨ। ਉਨ੍ਹਾਂ ਮੇਰੇ ਕੰਮਾਂ ਦੀ ਵੀ ਕਦਰ ਕੀਤੀ ਹੈ। ਅੱਜ ਸਾਰੀਆਂ ਸਾਊਥ ਏਸ਼ੀਅਨ ਕਮਿਊਨਿਟੀਆਂ ਵੱਲੋਂ ਮੇਰੀ ਹਮਾਇਤ ਕੀਤੀ ਗਈ ਹੈ ਅਤੇ ਖੁੱਲ੍ਹ ਕੇ ਚੋਣ ਪ੍ਰਚਾਰ ਲਈ ਫੰਡ ਵੀ ਮੁਹੱਈਆ ਕੀਤਾ ਹੈ। ਉਨ੍ਹਾਂ ਕਿਹਾ ਕਿ ਜੱਸੀ ਤੇ ਸਾਜਿਦ ਤਰਾਰ ਮੇਰੇ ਸਟੇਟ ਸੈਕਟਰੀ ਹਨ ਅਤੇ ਸਿੱਖਾਂ ਦੇ ਅਹਿਮ ਤਿਉਹਾਰ ਵਿਸਾਖੀ ਨੂੰ ਵੀ ਗਵਰਨਰ ਹਾਊਸ ਵਿਖੇ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੈਰੀਲੈਂਡ ਦੀ ਪਹਿਲੀ ਔਰਤ ਮੇਰੀ ਧਰਮ ਪਤਨੀ ਮੇਰੇ ਕਾਰਜਾਂ ਵਿੱਚ ਪੂਰਨ ਯੋਗਦਾਨ ਪਾ ਕੇ ਇਸ ਮੁਹਿੰਮ ਨੂੰ ਹੁਲਾਰਾ ਦੇ ਰਹੀ ਹੈ। ਡਾ. ਅਰੁਣ ਭੰਡਾਰੀ ਵਲੋਂ ਮੰਦਰ ਵਿੱਚ ਪ੍ਰਾਰਥਨਾ ਕਰਨ ਉਪਰੰਤ ਭਾਰਤੀ ਗੈਸਟ ਵਿਜੈ ਜੋਲੀ ਅਤੇ ਡਾ. ਅਡੱਪਾ ਪ੍ਰਸਾਦ ਵਲੋਂ ਵੀ ਲੈਰੀ ਹੋਗਨ ਨੂੰ ਸਨਮਾਨਿਤ ਕੀਤਾ ਗਿਆ। ਸਿੱਖ ਕਮਿਊਨਿਟੀ ਵਲੋਂ ਜਸਦੀਪ ਸਿੰਘ ਜੱਸੀ ਵਲੋਂ ਦਲਵੀਰ ਸਿੰਘ ਸਾਬਕਾ ਚੇਅਰਮੈਨ ਨੂੰ ਬੁਲਾਵਾ ਦਿੱਤਾ ਜਿਨ੍ਹਾਂ ਨੇ ਕ੍ਰਿਪਾਨ ਅਤੇ ਸਿਰੋਪਾਓ ਨਾਲ ਲੈਰੀ ਹੋਗਨ ਦਾ ਸਨਮਾਨ ਕੀਤਾ ਅਤੇ ਅਗਾਊਂ ਹੀ ਜਿੱਤ ਦਾ ਇਜ਼ਹਾਰ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਜਨਾ ਬਰੋਦਰੀ, ਮਿਸਜ਼ ਸਤੀਸ਼ ਗੁਪਤਾ, ਮਿਸਜ਼ ਅਜਰਾਵਤ, ਮਿਸਜ਼ ਜਸਦੀਪ ਸਿੰਘ, ਮਿਸਜ਼ ਸੇਠੀ ਤੋਂ ਇਲਾਵਾ ਮੀਡੀਆ ਦੇ ਸੁਰਮੁਖ ਸਿੰਘ ਮਾਣਕੂ ਅਤੇ ਡਾ. ਸੁਖਪਾਲ ਸਿੰਘ ਧਨੋਆ ਵਲੋਂ ਇਸ ਈਵੈਂਟ ਦੀ ਕਾਰਗੁਜ਼ਾਰੀ ਨੂੰ ਲੋਕਹਿੱਤ ਕਰਨ ਦੀ ਜ਼ਿੰਮੇਵਾਰੀ ਨਿਭਾਈ। ਸਮੁੱਚੇ ਤੌਰ ਤੇ ਇਹ ਮੀਟ ਐਂਡ ਗਰੀਟ ਸਮਾਗਮ ਵਜੋਂ ਆਪਣੀ ਵੱਖਰੀ ਛਾਪ ਛੱਡ ਗਿਆ।
ਫਲੋਰੈਂਸ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 12
NEXT STORY