ਵਾਸ਼ਿੰਗਟਨ, ਡੀ.ਸੀ. (ਰਾਜ ਗੋਗਨਾ)- ਮੈਰੀਲੈਂਡ ਦੇ ਗਵਰਨਰ ਵੈੱਸ ਮੂਰ ਅਤੇ ਲੈਫਟੀਨੈਂਟ ਗਵਰਨਰ ਅਰੁਣਾ ਮਿਲਰ ਨੇ ਹਾਲ ਹੀ ਵਿੱਚ ਗਵਰਨਰ ਕਮਿਸ਼ਨ ਆਨ ਸਾਊਥ ਏਸ਼ੀਅਨ ਅਮਰੀਕਨ ਅਫੇਅਰਜ਼ ਦੇ ਚੇਅਰਮੈਨ ਸਃ ਜਸਦੀਪ ਸਿੰਘ ਜੱਸੀ ਅਤੇ ਵਾਈਸ ਚੇਅਰਮੈਨ ਸਾਜਿਦ ਤਰਾਰ ਨੂੰ 12 ਸਾਲ ਲੰਮੀਆਂ ਸਮਾਜਿਕ ਸੇਵਾਵਾਂ ਨਿਭਾਉਣ ਲਈ ਇੱਕ ਵੱਕਾਰੀ ਸਨਮਾਨ ਨਾਲ ਸਨਮਾਨਿਤ ਕੀਤਾ। ਇਹ ਸਨਮਾਨ ਮੈਰੀਲੈਂਡ ਵਿੱਚ ਦੱਖਣੀ ਏਸ਼ੀਆਈ ਅਮਰੀਕੀ ਭਾਈਚਾਰੇ ਲਈ ਉਨ੍ਹਾਂ ਦੀਆਂ ਬੇਮਿਸਾਲ ਸੇਵਾਵਾਂ ਨੂੰ ਮਾਨਤਾ ਦਿੰਦਾ ਹੈ।
ਮੈਰੀਲੈਂਡ 'ਚ ਕਰਵਾਏ ਗਏ ਇਸ ਸਮਾਰੋਹ 'ਚ ਸਨਮਾਨ ਮੌਕੇ ਗਵਰਨਰ ਐੱਸ ਮੂਰ, ਲੈਫਟੀਨੈਂਟ ਗਵਰਨਰ ਅਰੁਣਾ ਮਿਲਰ, ਸੈਕਟਰੀ ਆਫ ਸਟੇਟ ਸੂਜਨ ਲੀ, ਸੈਕਟਰੀ ਆਫ ਹਾਇਰ ਐਜੂਕੇਸ਼ਨ ਡਾ.ਸੰਜੇ ਰਾਏ, ਸੈਕਟਰੀ ਆਫ ਡਿਪਾਰਟਮੈਂਟ ਆਪ ਸੈਂਟਰਲ ਸਰਵਸਿਜ ਆਤਿਵ ਚੌਧਰੀ ਅੰਗਜ਼ੈਕਟਿਵ ਡਾਇਰੈਕਟਰ ਗਵਰਨਰ ’ਚ ਆਫਿਸ ਆਫ ਕਮਿਊਨਿਟੀ ਇਨਸ਼ੀਏਟਿਵ ਰੈਵਰਨ ਲੈਰੀ ਵਾਕਰ, ਐਡਮਿਨਸਟ੍ਰੇਟਿਵ ਡਾਇਰੈਕਟਰ ਆਫ ਗਵਰਨਰ ਕਮਿਸ਼ਨ ਕ੍ਰਿਸਟੀਨਾ ਪੋਏ ਵੀ ਹਾਜ਼ਰ ਸਨ |
ਪੜ੍ਹੋ ਇਹ ਅਹਿਮ ਖ਼ਬਰ-ਮੈਲਬੌਰਨ 'ਚ ਆਜ਼ਾਦ ਸਿੱਖ ਸੋਸ਼ਲ ਮੋਟਰਸਾਈਕਲ ਕਲੱਬ ਦਾ ਹੋਇਆ ਆਗਾਜ਼
ਇਸ ਮੌਕੇ ਲੈਕਟੀਨੈਂਟ ਗਵਰਨਰ ਅਰੁਣਾ ਮਿਲਰ ਨੇ ਆਪਣੇ ਸੰਬੋਧਨੀ ਭਾਸ਼ਣ 'ਚ ਜਸਦੀਪ ਸਿੰਘ ਜੰਸੀ ਅਤੇ ਸਾਜਿਦ ਤਰਾਰ ਵਲੋਂ ਕੀਤੀਆਂ ਗਈਆਂ ਸਮਾਜਿਕ ਸੇਵਾਵਾਂ ਦੀ ਵਿਸ਼ੇਸ਼ ਤੌਰ 'ਤੇ ਪ੍ਰਸ਼ੰਸਾ ਕੀਤੀ। ਇਸ ਮੌਕੇ ਗਵਰਨਰਸ ਕਮਿਸ਼ਨ ਆਫ ਸਾਊਥ ਏਸ਼ੀਅਨ ਅਮੈਰਿਕਨ ਅਫੇਅਰ ਦੇ ਕਮਿਸ਼ਨਰ ਬਲਜਿੰਦਰ ਸਿੰਘ ਸ਼ੰਮੀ ਨੇ ਮਾਣ ਸਨਮਾਨ ਮਿਲਣ 'ਤੇ ਜਸਦੀਪ ਸਿੰਘ ਜੱਸੀ ਅਤੇ ਸਾਜਿਦ ਤਰਾਰ ਨੂੰ ਵਧਾਈਆਂ ਵੀ ਦਿੱਤੀਆਂ। ਮੀਡੀਆ ਨਾਲ ਗੱਲਬਾਤ ਕਰਦਿਆਂ ਸਃ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਉਹਨਾਂ ਨੇ 12 ਸਾਲ ਤਿੰਨ ਗਵਰਨਰਾਂ ਦੇ ਕਾਰਜਕਾਲ ਦੌਰਾਨ ਇਸ ਅਹੁਦੇ 'ਤੇ ਸੇਵਾ ਕੀਤੀ ਹੈ। ਅਤੇ ਹੁਣ ਉਹ ਚਾਹੁੰਦੇ ਹਨ ਕਿ ਇਹ ਜ਼ਿੰਮੇਵਾਰੀ ਨਵੀਂ ਪੀੜ੍ਹੀ ਦੇ ਹੱਥਾਂ ਵਿੱਚ ਜਾਵੇ ਤਾਂ ਕਿ ਉਹ ਸਮੇਂ ਦੇ ਹਾਣ ਦੇ ਹੋ ਕੇ ਇਸ ਕਮਿਸ਼ਨ ਨੂੰ ਹੋਰ ਵੀ ਮਜ਼ਬੂਤ ਕਰ ਸਕਣ। ਉਹਨਾਂ ਦੱਸਿਆ ਕਿ ਉਹਨਾਂ ਇਸ ਭਾਵਨਾ ਦਾ ਗਵਰਨਰ ਵੈੱਸ ਕੋਲ ਇਜ਼ਹਾਰ ਵੀ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹੈਰਾਨੀਜਨਕ! ਜੇਲ੍ਹ 'ਚ ਨਹੀਂ ਮਿਲਿਆ ਚੰਗਾ ਖਾਣਾ, ਪ੍ਰੇਮਿਕਾ ਦੇ ਕਤਲ ਦੇ ਦੋਸ਼ੀ ਨੂੰ ਮਿਲੀ 'ਰਿਹਾਈ'
NEXT STORY