ਇਸਲਾਮਾਬਾਦ-ਪਾਕਿਸਤਾਨ ਅਤੇ ਚੀਨ ਨੇ ਇਥੇ ਦੇ ਬਲੂਚਿਸਤਾਨ ਸੂਬੇ ਸਥਿਤ ਰਣਨੀਤੀ ਰੂਪ ਨਾਲ ਮਹੱਤਵਪੂਰਨ ਗਵਾਦਰ ਬੰਦਰਗਾਹ ਦਾ ਪੂਰੀ ਸਮਰੱਥਾ ਦੀ ਵਰਤੋਂ ਕਰਨਾ ਦਾ ਸੰਕਲਪ ਲਿਆ ਹੈ। ਗਵਾਦਰ ਬੰਦਰਗਾਹ ਕਰੀਬ 60 ਅਰਬ ਡਾਲਰ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (CPEC) ਪ੍ਰੋਜੈਕਟ ਦਾ ਹਿੱਸਾ ਹੈ ਜਿਸ ਨੂੰ ਚੀਨ ਨੇ ਵਿਕਸਿਤ ਕੀਤਾ ਹੈ ਅਤੇ ਇਸ ਨਾਲ ਉਸ ਦੀ ਪਹੁੰਚ ਅਰਬ ਸਾਗਰ ਤੱਕ ਹੋ ਗਈ ਹੈ।
ਇਹ ਵੀ ਪੜ੍ਹੋ :ਪਿੰਡ ਜਾਜਾ 'ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ, ਬਜ਼ੁਰਗ ਜੋੜੇ ਦੀਆਂ ਕਮਰੇ ’ਚੋਂ ਮਿਲੀਆਂ ਸੜੀਆਂ ਲਾਸ਼ਾਂ
ਗਵਾਦਰ ਬੰਦਰਗਾਹ ਦਾ ਪੂਰੀ ਤਰ੍ਹਾਂ ਸਮਰਥਾ ਨਾਲ ਫਾਇਦਾ ਉਠਾਉਣ ਦਾ ਫੈਸਲਾ ਪਾਕਿਸਤਾਨੀ ਅਤੇ ਚੀਨੀ ਅਧਿਕਾਰੀਆਂ ਦੀ ਵੀਰਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਹੋਈ ਬੈਠਕ 'ਚ ਲਿਆ ਗਿਆ।ਇਥੇ ਜਾਰੀ ਬਿਆਨ 'ਚ ਕਿਹਾ ਗਿਆ ਦੋਵਾਂ ਪੱਖਾਂ ਨੇ ਗਵਾਦਰ ਬੰਦਰਗਾਹ ਅਤੇ ਮੁਕਤ ਖੇਤਰ ਦੀ ਪੂਰੀ ਸਮਰਥਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਦੋਗੁਣਾ ਕਰਨ ਦਾ ਸੰਕਲਪ ਲਿਆ ਅਤੇ ਨਾਲ ਹੀ ਸਹਿਮਤੀ ਜਤਾਈ ਕਿ ਗਵਾਦਰ ਅਤੇ ਉਸ ਦੇ ਨੇੜੇ ਦੀ ਆਬਾਦੀ ਨੂੰ ਵੀ ਇਨ੍ਹਾਂ ਪ੍ਰੋਜੈਕਟਾਂ ਤੋਂ ਵੱਖ-ਵੱਖ ਖੇਤਰਾਂ 'ਚ ਪੈਦਾ ਹੋਏ ਮੌਕਿਆਂ ਦਾ ਲਾਭ ਯਕੀਨੀ ਹੋਵੇ।
ਇਹ ਵੀ ਪੜ੍ਹੋ : ਪੰਜਾਬ ਕੋਰੋਨਾ ਦੀ ਤੀਜੀ ਲਹਿਰ ਤੇ ਓਮੀਕ੍ਰੋਨ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ : ਮੁੱਖ ਮੰਤਰੀ ਚੰਨੀ
CPEC ਦੇ ਲਾਗੂ ਕਰਨ ਲਈ ਸਾਂਝੀ ਟਾਸਕ ਫੋਰਸ ਨੇ ਛੇਵੀਂ ਸਮੀਖਿਆ ਬੈਟਕ ਕੀਤੀ ਜਿਸ 'ਚ ਗਵਾਦਰ ਬੰਦਰਗਾਹ ਅਤੇ ਗਵਾਦਰ ਸ਼ਹਿਰ ਦੇ ਵਿਕਾਸ, ਮੁਕਤ ਖੇਤਰ ਆਦਿ 'ਤੇ ਚਰਚਾ ਹੋਈ। ਬਿਆਨ ਮੁਤਾਬਕ ਦੋਵਾਂ ਪੱਖਾਂ ਨੇ ਵੱਖ-ਵੱਖ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਜਿਨ੍ਹਾਂ 'ਚ ਗਵਾਦਰ ਬੰਦਰਗਾਹ ਦੇ ਸੰਚਾਲਨ, ਅਫਗਾਨ ਟ੍ਰਾਂਜਿਟ ਵਾਪਰਕ ਮਾਰਗ ਨੂੰ ਸ਼ਾਮਲ ਕਰਨਾ ਅਤੇ ਗਵਾਦਰ ਬੰਦਰਗਾਹ ਦੀ ਸਮਰਥਾ ਦਾ ਫਾਇਦਾ ਲੈਣ ਲਈ ਕੋਸ਼ਿਸ਼ਾਂ ਨੂੰ ਦੋਗੁਣੀ ਕਰਨਾ ਸ਼ਾਮਲ ਹੈ।
ਇਹ ਵੀ ਪੜ੍ਹੋ :ਮਹਿੰਦਰਾ ਦੀ ਕੁੱਲ ਵਿਕਰੀ ਦਸੰਬਰ 'ਚ 11 ਫੀਸਦੀ ਵਧੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਬਾਈਡੇਨ ਨੇ ਰੂਸ 'ਤੇ ਨਵੀਆਂ ਪਾਬੰਦੀਆਂ ਲਾਉਣ ਦੀ ਦਿੱਤੀ ਧਮਕੀ, ਪੁਤਿਨ ਨੇ ਦਿੱਤਾ ਕਰਾਰਾ ਜਵਾਬ
NEXT STORY