ਕਾਬੁਲ (ਏ. ਪੀ.)-ਅਫ਼ਗਾਨਿਸਤਾਨ ਦੀ ਰਾਜਧਾਨੀ ’ਚ ਐਤਵਾਰ ਨੂੰ ਇਕ ਮਸਜਿਦ ਦੇ ਗੇਟ ’ਤੇ ਹੋਏ ਜ਼ਬਰਦਸਤ ਬੰਬ ਧਮਾਕੇ ’ਚ ਕਈ ਨਾਗਰਿਕਾਂ ਦੀ ਮੌਤ ਹੋ ਗਈ। ਤਾਲਿਬਾਨ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਕਾਬੁਲ ਦੀ ਈਦਗਾਹ ਮਸਜਿਦ ਨੂੰ ਨਿਸ਼ਾਨਾ ਬਣਾ ਕੇ ਇਹ ਧਮਾਕਾ ਕੀਤਾ ਗਿਆ, ਜਿਥੇ ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਦੀ ਮਾਂ ਦੀ ਯਾਦ ’ਚ ਪ੍ਰਾਰਥਨਾ ਕੀਤੀ ਜਾ ਰਹੀ ਸੀ। ਇਸ ਹਮਲੇ ਲਈ ਕਿਸੇ ਨੇ ਤੁਰੰਤ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ, ਅਗਸਤ ਦੇ ਅੱਧ ’ਚ ਤਾਲਿਬਾਨ ਦੇ ਅਫ਼ਗਾਨਿਸਤਾਨ ਉੱਤੇ ਕਬਜ਼ਾ ਕਰਨ ਦੇ ਬਾਅਦ ਤੋਂ ਇਸਲਾਮਿਕ ਸਟੇਟ ਅੱਤਵਾਦੀ ਸਮੂਹ ਦੇ ਹਮਲਿਆਂ ’ਚ ਵਾਧਾ ਹੋਇਆ ਹੈ।
ਅਜਿਹੀ ਸਥਿਤੀ ’ਚ ਦੋ ਕੱਟੜਪੰਥੀ ਸਮੂਹਾਂ ਵਿਚਾਲੇ ਸੰਘਰਸ਼ ਹੋਰ ਵਧਣ ਦੀ ਸੰਭਾਵਨਾ ਵਧ ਗਈ ਹੈ। ਆਈ. ਐੱਸ. ਨੰਗਰਹਾਰ ਦੇ ਪੂਰਬੀ ਪ੍ਰਾਂਤ ’ਤੇ ਹਾਵੀ ਹੈ ਅਤੇ ਤਾਲਿਬਾਨ ਨੂੰ ਦੁਸ਼ਮਣ ਮੰਨਦਾ ਹੈ। ਇਸ ਨੇ ਉਸ ਦੇ ਵਿਰੁੱਧ ਕਈ ਹਮਲਿਆਂ ਦਾ ਦਾਅਵਾ ਕੀਤਾ ਹੈ, ਜਿਸ ’ਚ ਸੂਬਾਈ ਰਾਜਧਾਨੀ ਜਲਾਲਾਬਾਦ ’ਚ ਕਈ ਕਤਲ ਸ਼ਾਮਲ ਹਨ। ਕਾਬੁਲ ’ਚ ਹਮਲੇ ਹੁਣ ਤਕ ਬਹੁਤ ਹੀ ਦੁਰਲੱਭ ਮੰਨੇ ਜਾਂਦੇ ਹਨ।
ਪਹਿਲਾਂ ਤੋਂ ਕਰਜ਼ੇ ਦੇ ਭਾਰ ਥੱਲ੍ਹੇ ਦੱਬਿਆ ਪਾਕਿਸਤਾਨ, ਅਰਬਾਂ ਡਾਲਰ ਦੇ ਕਰਜ਼ੇ ਲਈ ਮੁੜ ਸ਼ੁਰੂ ਕਰੇਗਾ ਗੱਲਬਾਤ
NEXT STORY