ਪੇਸ਼ਾਵਰ—ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਿਆਲਕੋਟ ਸ਼ਹਿਰ ’ਚ ਪਾਕਿਸਤਾਨੀ ਫ਼ੌਜ ਦੇ ਹਥਿਆਰਾਂ ਦੇ ਗੋਦਾਮ ’ਚ ਭਿਆਨਕ ਅੱਗ ਲੱਗ ਤੋਂ ਬਾਅਦ ਹੋਏ ਜ਼ਬਰਦਸਤ ਧਮਾਕਿਅਾ ਨਾਲ ਪੂਰਾ ਸ਼ਹਿਰ ਕੰਬ ਗਿਆ। ਫ਼ੌਜੀ ਅੱਡੇ ਦੇ ਅੰਦਰ ਲੱਗੀ ਅੱਗ ਅਤੇ ਧਮਾਕਿਆਂ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਲਾਕੇ ’ਚ ਥਾਂ-ਥਾਂ ਗੋਲੇ ਡਿੱਗ ਰਹੇ ਸਨ ਅਤੇ ਆਮ ਲੋਕ ਦਹਿਸ਼ਤ ’ਚ ਸਨ। ਇਨ੍ਹਾਂ ਧਮਾਕਿਆਂ ਬਾਰੇ ਪਾਕਿਸਤਾਨੀ ਫ਼ੌਜ ਵੱਲੋਂ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ। ਇਸ ਘਟਨਾ ਦੀ ਵਾਇਰਲ ਵੀਡੀਓ ’ਚ ਨਜ਼ਰ ਜਾ ਰਿਹਾ ਹੈ ਕਿ ਬੰਬ ਪਟਾਕਿਆਂ ਵਾਂਗ ਫਟ ਰਹੇ ਹਨ। ਕਈ ਗੋਲੇ ਆਸ-ਪਾਸ ਦੇ ਇਲਾਕੇ ’ਚ ਜਾਂਦੇ ਵੀ ਨਜ਼ਰ ਆ ਰਹੇ ਹਨ।
ਪਾਕਿਸਤਾਨੀ ਅਖਬਾਰ ‘ਡੇਲੀ ਮਿਲਾਪ’ ਦੇ ਸੰਪਾਦਕ ਰਿਸ਼ੀ ਸੂਰੀ ਨੇ ਟਵੀਟ ਕੀਤਾ ਕਿ ਸਿਆਲਕੋਟ ਦੇ ਮਿਲਟਰੀ ਬੇਸ ’ਚ ਕਈ ਧਮਾਕੇ ਹੋਏ ਹਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਇਕ ਹਥਿਆਰਾਂ ਦਾ ਭੰਡਾਰਨ ਖੇਤਰ ਹੈ। ਹਰ ਪਾਸੇ ਅੱਗ ਦੀਆਂ ਲਪਟਾਂ ਦਿਖਾਈ ਦਿੱਤੀਆਂ। ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ : ਬੈਲਜੀਅਮ ’ਚ ‘ਕਾਰਨੀਵਾਲ’ ਦੌਰਾਨ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ ਤੇ ਕਈ ਜ਼ਖ਼ਮੀ
ਇਸ ਘਟਨਾ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸ਼ੇਅਰ ਹੋ ਰਹੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਈ ਬਾਹਰੀ ਵਸਤੂ ਪਹਿਲਾਂ ਪਾਕਿਸਤਾਨੀ ਫੌਜ ਦੇ ਸਿਆਲਕੋਟ ਆਰਡਨੈਂਸ ਡਿਪੂ ’ਤੇ ਡਿੱਗੀ, ਜਿਸ ਤੋਂ ਬਾਅਦ ਇਸ ਨੂੰ ਅੱਗ ਲੱਗ ਗਈ। ਆਰਡਨੈਂਸ ਡਿਪੂ ’ਚ ਇਕ ਤੋਂ ਬਾਅਦ ਇਕ ਕਈ ਵਾਰ ਹੋਏ ਧਮਾਕਿਆਂ ਨਾਲ ਪੂਰਾ ਇਲਾਕਾ ਹਿੱਲ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਲੋਕ ਘਰਾਂ ’ਚੋਂ ਬਾਹਰ ਆ ਗਏ। ਸਿਆਲਕੋਟ ਦਾ ਛਾਉਣੀ ਖੇਤਰ ਪਾਕਿਸਤਾਨੀ ਫੌਜ ਦੇ ਸਭ ਤੋਂ ਪੁਰਾਣੇ ਫ਼ੌਜੀ ਟਿਕਾਣਿਆਂ ’ਚੋਂ ਇਕ ਹੈ। ਇਹ ਪੂਰੀ ਤਰ੍ਹਾਂ ਸ਼ਹਿਰ ਦੇ ਨਾਲ ਲੱਗਦਾ ਹੈ। ਇਸ ਨੂੰ ਬ੍ਰਿਟਿਸ਼ ਇੰਡੀਅਨ ਆਰਮੀ ਵੱਲੋਂ ਸਾਲ 1852 ’ਚ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ : ਇਟਲੀ ’ਚ ਵਾਪਰੀ ਦਿਲ-ਕੰਬਾਊ ਘਟਨਾ, ਜ਼ਿੰਦਾ ਸੜਿਆ ਪੰਜਾਬੀ ਵਿਅਕਤੀ
ਟਿਊਨੀਸ਼ੀਆ ਦੇ ਤੱਟ ਤੋਂ 20 ਲਾਸ਼ਾਂ ਬਰਾਮਦ
NEXT STORY