ਫਰਿਜ਼ਨੋ / ਨਿਊਯਾਰਕ (ਅਮਰੀਕਾ) (ਗੁਰਿੰਦਰਜੀਤ ਨੀਟਾ ਮਾਛੀਕੇ)- ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਨੀ ਦਿਨੀਂ ਆਪਣੀ ਅਮਰੀਕਾ ਫੇਰੀ 'ਤੇ ਹਨ। ਆਪਣੀ ਇਸ ਫੇਰੀ ਦੌਰਾਨ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਨਿਊਯਾਰਕ ਸਥਿਤ ਯੂਨਾਈਟਿਡ ਨੇਸ਼ਨਜ਼ ਆਰਗੇਨਾਈਜੇਸ਼ਨ (ਯੂ. ਐੱਨ. ਓ.) 'ਚ ਆਪਣਾ ਭਾਸ਼ਣ ਦਿੱਤਾ ਪਰ ਇਸ ਦਿਨ ਨਰਿੰਦਰ ਮੋਦੀ ਨੂੰ ਯੂ. ਐੱਨ. ਓ. ਸੈਂਟਰ ਅੱਗੇ ਇਕੱਠੇ ਹੋਏ ਕਿਸਾਨ ਹਿਤੈਸ਼ੀ ਲੋਕਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਭਾਰਤੀ/ਪੰਜਾਬੀ ਕਿਸਾਨ ਹਿਤੈਸ਼ੀ ਲੋਕਾਂ ਨੇ ਭਾਰੀ ਗਿਣਤੀ ਵਿਚ ਇਸ ਮੁਜ਼ਾਹਰੇ 'ਚ ਸ਼ਾਮਲ ਹੋ ਕੇ ਇਸ ਨੂੰ ਸਫਲ ਬਣਾਇਆ।
ਇਹ ਖ਼ਬਰ ਪੜ੍ਹੋ- ਸਾਨੀਆ ਨੇ ਓਸਟ੍ਰਾਵਾ 'ਚ ਸੈਸ਼ਨ ਦਾ ਜਿੱਤਿਆ ਪਹਿਲਾ ਖਿਤਾਬ
ਜ਼ਿਕਰਯੋਗ ਹੈ ਕਿ ਭਾਰਤ ਵਿਚ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਮੱਦੇਨਜ਼ਰ ਮੋਦੀ ਸਰਕਾਰ ਦਾ ਭਾਰਤ ਵਿਚ ਵਿਰੋਧ ਹੋਣ ਦੇ ਨਾਲ ਨਾਲ ਵਿਦੇਸ਼ਾਂ 'ਚ ਵੀ ਕਿਸਾਨ ਪੱਖੀ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਹੈ। ਜਿਸ ਦੇ ਤਹਿਤ ਇਹਨੀ ਦਿਨੀਂ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਵੀ ਭਾਰਤੀ/ਪੰਜਾਬੀ ਭਾਈਚਾਰੇ ਦੇ ਕਿਸਾਨ ਪੱਖੀ ਲੋਕਾਂ ਵੱਲੋਂ ਕਿਸਾਨੀ ਝੰਡਿਆਂ ਨਾਲ ਵਿਰੋਧ ਕੀਤਾ ਜਾ ਰਿਹਾ ਹੈ। ਸ਼ਨੀਵਾਰ ਨੂੰ ਨਿਊਯਾਰਕ ਦੇ ਯੂ. ਐੱਨ. ਓ. ਸੈਂਟਰ ਅੱਗੇ ਕੀਤਾ ਗਿਆ ਮੁਜ਼ਾਹਰਾ ਵੀ ਇਸੇ ਹੀ ਲਹਿਰ ਦਾ ਇੱਕ ਹਿੱਸਾ ਸੀ, ਜਿਸ 'ਚ ਕਿਸਾਨ ਪੱਖੀ ਵਿਦੇਸ਼ੀ ਭਾਈਚਾਰੇ ਨੇ ਮੋਦੀ ਸਰਕਾਰ ਵਿਰੁੱਧ ਆਪਣਾ ਰੋਸ ਪ੍ਰਗਟ ਕੀਤਾ।
ਇਹ ਖ਼ਬਰ ਪੜ੍ਹੋ- ਜੇਹਾਨ ਨੇ ਫਾਰਮੂਲਾ-2 ਚੈਂਪੀਅਨਸ਼ਿਪ ਰੇਸ 'ਚ ਹਾਸਲ ਕੀਤਾ ਤੀਜਾ ਸਥਾਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਫਰਿਜ਼ਨੋ ਪ੍ਰਸ਼ਾਸਨ ਨੇ ਸਿਟੀ ਬੱਸ ਨਾਲ ਟਕਰਾਉਣ ਵਾਲੇ ਉਭਰ ਡਰਾਈਵਰ ਨੂੰ ਦਿੱਤੇ 1 ਮਿਲੀਅਨ ਡਾਲਰ
NEXT STORY