ਕਰਾਚੀ— ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ 'ਚ ਪਿਛਲੇ ਹਫਤੇ ਚੋਣ ਸਭਾ 'ਚ ਫਿਦਾਈਨ ਹਮਲਾ ਕਰਨ ਵਾਲੇ ਅੱਤਵਾਦੀ ਦੀ ਪਛਾਣ ਹੋ ਗਈ ਹੈ। ਇਹ ਹਮਲਾਵਰ ਦੋ ਸਾਲ ਪਹਿਲਾਂ ਵਿਦੇਸ਼ੀ ਤਾਕਤਾਂ ਨਾਲ 'ਜਿਹਾਦ' ਕਰਨ ਦੇ ਲਈ ਅਫਗਾਨਿਸਤਾਨ ਚਲਾ ਗਿਆ ਸੀ। ਚੋਣ ਸਭਾ 'ਚ ਹੋਏ ਫਿਦਾਈਨ ਹਮਲੇ 'ਚ 149 ਲੋਕਾਂ ਦੀ ਮੌਤ ਹੋ ਗਈ ਸੀ।
ਅੱਤਵਾਦ ਰੋਕੂ ਵਿਭਾਗ 'ਚ ਡਿਪਟੀ ਇੰਸਪੈਕਟਰ ਜਨਰਲ ਏਤਜਾਜ਼ ਅਹਿਮਦ ਗੋਰਾਇਆ ਨੇ ਦੱਸਿਆ ਕਿ ਹਮਲਾਵਰ ਦੀ ਪਛਾਣ ਹਫੀਜ਼ ਨਵਾਜ਼ ਦੇ ਤੌਰ 'ਤੇ ਹੋਈ ਹੈ ਜੋ ਮੀਰਪੁਰ ਸਕਰੋ ਦਾ ਰਹਿਣ ਵਾਲਾ ਹੈ। ਉਨ੍ਹਾਂ ਨੇ ਦੱਸਿਆ ਕਿ ਹਮਲਾਵਰ ਦੀ ਪਛਾਣ ਉਸ ਦੇ ਹੱਥ ਨਾਲ ਹੋਈ ਜੋ ਕਿ ਘਟਨਾ ਵਾਲੀ ਥਾਂ ਤੋਂ ਮਿਲਿਆ ਸੀ। ਅਫਸਰ ਨੇ ਦੱਸਿਆ ਕਿ ਨੁੱਕੜ ਸਭਾ ਦੌਰਾਨ ਫਿਦਾਈਨ ਹਮਲਾਵਰ ਚੌਥੀ ਕਤਾਰ 'ਚ ਬੈਠਾ ਸੀ। ਧਮਾਕੇ ਤੋਂ ਪਹਿਲਾਂ ਉਹ ਮੰਚ ਦੇ ਕੋਲ ਜਾ ਕੇ ਖੜ੍ਹਾ ਹੋ ਗਿਆ ਸੀ। ਹਮਲਾਵਰ ਦੇ ਪਰਿਵਾਰ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦਾ ਬੇਟਾ ਵਿਦੇਸ਼ੀ ਤਾਕਤਾਂ ਨਾਲ ਜਿਹਾਦ ਕਰਨ ਦੇ ਲਈ ਦੋ ਸਾਲਾਂ ਤੋਂ ਅਫਗਾਨਿਸਤਾਨ 'ਚ ਸੀ। 13 ਜੁਲਾਈ ਨੂੰ ਹੋਏ ਧਮਾਕੇ 'ਚ 149 ਲੋਕਾਂ ਦੀ ਮੌਤ ਹੋ ਗਈ ਸੀ ਤੇ ਕਰੀਬ 200 ਲੋਕ ਇਸ ਹਮਲੇ 'ਚ ਜ਼ਖਮੀ ਹੋ ਗਏ ਸਨ। ਇਹ ਦੇਸ਼ ਦੇ ਇਤਿਹਾਸ ਦਾ ਸਭ ਤੋਂ ਘਾਤਕ ਹਮਲਾ ਬਣ ਗਿਆ ਹੈ। ਪੀਬੀ-35 (ਮਸਤੁੰਗ) ਤੋਂ ਉਮੀਦਵਾਰ ਨਵਾਬ ਸਿਰਾਜ ਸੈਸਾਨੀ ਦੀ ਵੀ ਇਸ ਹਮਲੇ 'ਚ ਮੌਤ ਹੋ ਗਈ ਸੀ। ਇਸ ਹਮਲੇ ਦੀ ਜ਼ਿੰਮੇਦਾਰੀ ਇਸਲਾਮਿਕ ਸਟੇਟ ਨੇ ਲਈ ਸੀ।
ਪਾਕਿਸਤਾਨ ਦੇ ਲਈ ਅੱਤਵਾਦ ਸਭ ਤੋਂ ਵੱਡਾ ਖਤਰਾ
NEXT STORY