ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪੇਸ਼ਾਵਰ ਮੈਡੀਕਲ ਕਾਲਜ ’ਚ ਤੀਸਰੇ ਸਾਲ ਦੀ ਵਿਦਿਆਰਥਣ ਅਸਮਾਂ ਬੀਬੀ ਦੀ ਹੱਤਿਆ ਕਰਨ ਵਾਲੇ ਦੋਸ਼ੀ ਨੂੰ ਜ਼ਿਲ੍ਹਾ ਤੇ ਸੈਸ਼ਨ ਜੱਜ ਪੇਸ਼ਾਵਰ ਨੇ ਅੱਜ ਦੁਪਹਿਰ ਬਾਅਦ ਫਾਂਸੀ ਦੀ ਸਜ਼ਾ ਅਤੇ ਤਿੰਨ ਲੱਖ ਰੁਪਏ ਮੁਆਵਜ਼ਾ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਦੇਣ ਦਾ ਹੁਕਮ ਸੁਣਾਇਆ। ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਜਨਵਰੀ 2018 ਨੂੰ ਦੋਸ਼ੀ ਮੁਜਾਹਿਦ ਅਫਰੀਦੀ ਨਿਵਾਸੀ ਕੋਹਾਟ ਨੇ ਐੱਮ. ਬੀ. ਬੀ. ਐੱਸ. ਦੀ ਤੀਸਰੇ ਸਾਲ ’ਚ ਸਿੱਖਿਆ ਪ੍ਰਾਪਤ ਕਰ ਰਹੀ ਵਿਦਿਆਰਥਣ ਅਸਮਾਂ ਦੀ ਇਸ ਲਈ ਹੱਤਿਆ ਕਰ ਦਿੱਤੀ ਸੀ ਕਿਉਂਕਿ ਉਸ ਨੇ ਦੋਸ਼ੀ ਦਾ ਨਿਕਾਹ ਪਰਸਤਾਵ ਠੁਕਰਾ ਦਿੱਤਾ ਸੀ।
ਇਸ ਸਬੰਧੀ ਅੱਜ ਪੇਸ਼ਾਵਰ ਜੇਲ੍ਹ ’ਚ ਹੀ ਸੁਰੱਖਿਆ ਕਾਰਨਾਂ ਤੋਂ ਲਗਾਈ ਅਦਾਲਤ ’ਚ ਸ਼ੈਸਨ ਜੱਜ ਅਸ਼ਫਾਕ ਤਾਜ ਨੇ ਦੋਸ਼ੀ ਦੇ ਭਰਾ ਸਦੀਕ ਉੱਲਾ ਅਫਰੀਦੀ ਨੂੰ ਤਾਂ ਬਰੀ ਕਰ ਦਿੱਤਾ ਪਰ ਮੁੱਖ ਦੋਸ਼ੀ ਮੁਜਾਹਿਦ ਅਫਰੀਦੀ ਨੂੰ ਮੌਤ ਦੀ ਸਜ਼ਾ ਦੇ ਨਾਲ-ਨਾਲ 30 ਹਜ਼ਾਰ ਰੁਪਏ ਜੁਰਮਾਨਾ ਅਤੇ ਮ੍ਰਿਤਕਾਂ ਦੇ ਪਰਿਵਾਰ ਨੂੰ ਤਿੰਨ ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਸੁਣਾਇਆ।
ਲਾਈਵ ਬੁਲੇਟਿਨ ‘ਚ ਐਂਕਰ ਨੇ ਬਿਆਨ ਕੀਤਾ ਤਨਖ਼ਾਹ ਨਾ ਮਿਲਣ ਦਾ ਦਰਦ, ਚੈਨਲ ਨੇ ਦੱਸਿਆ ਸ਼ਰਾਬੀ (ਵੀਡੀਓ)
NEXT STORY