ਕੋਲੰਬੋ (ਵਾਰਤਾ)- ਸ੍ਰੀਲੰਕਾ ਵਿਚ ਬਦਤਰ ਹੁੰਦੀ ਆਰਥਿਕ ਸਥਿਤੀ ਦਰਮਿਆਨ ਦਵਾਈਆਂ, ਤੇਲ ਅਤੇ ਉਪਕਰਨਾਂ ਦੀ ਘਾਟ ਅਤੇ ਲਗਾਤਾਰ ਬਿਜਲੀ ਕੱਟਾਂ ਕਾਰਨ ਦੇਸ਼ ਵਿਚ ਸਿਹਤ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਸ੍ਰੀਲੰਕਾ ਗਵਰਨਮੈਂਟ ਮੈਡੀਕਲ ਆਫੀਸਰਜ਼ ਐਸੋਸੀਏਸ਼ਨ ਨੇ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਸੋਮਵਾਰ ਨੂੰ ਕੇਂਦਰੀ ਕਮੇਟੀ ਦੀ ਐਮਰਜੈਂਸੀ ਬੈਠਕ ਵਿਚ ਇਹ ਫ਼ੈਸਲਾ ਲਿਆ ਗਿਆ ਸੀ।
ਇਹ ਵੀ ਪੜ੍ਹੋ: ਨਿਊਯਾਰਕ 'ਚ ਬਜ਼ੁਰਗ ਸਿੱਖ 'ਤੇ ਹੋਏ ਹਮਲੇ ਦੇ ਮਾਮਲੇ 'ਚ ਭਾਰਤੀ ਕੌਂਸਲੇਟ ਦਾ ਬਿਆਨ ਆਇਆ ਸਾਹਮਣੇ
ਐਸੋਸੀਏਸ਼ਨ ਨੇ ਕਿਹਾ, 'ਐਮਰਜੈਂਸੀ ਬੈਠਕ ਵਿਚ ਦੇਸ਼ ਦੇ ਮੌਜੂਦਾ ਖ਼ਰਾਬ ਆਰਥਿਕ ਅਤੇ ਵਿੱਤੀ ਪ੍ਰਬੰਧਨ ਕਾਰਨ ਦਵਾਈਆਂ ਅਤੇ ਉਪਕਰਨਾਂ ਦੀ ਭਾਰੀ ਘਾਟ, ਬਿਜਲੀ ਕੱਟਾਂ ਅਤੇ ਤੇਲ ਦੀ ਘਾਟ ਦਰਮਿਆਨ ਸਿਹਤ ਖੇਤਰ ਦੇ ਡਗਮਗਾਉਣ ਸਮੇਤ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ ਅਤੇ ਫ਼ੈਸਲੇ ਲਏ ਗਏ।'
ਇਹ ਵੀ ਪੜ੍ਹੋ: ਇਮਰਾਨ ਖ਼ਾਨ ਦੇ ਬਦਲੇ 'ਸੁਰ', ਕਿਹਾ-ਮੈਂ ਭਾਰਤ ਵਿਰੋਧੀ ਜਾਂ ਅਮਰੀਕਾ ਵਿਰੋਧੀ ਨਹੀਂ ਹਾਂ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਹੰਗਰੀ 'ਚ ਪਟੜੀ ਤੋਂ ਉਤਰੀ ਰੇਲਗੱਡੀ, ਕਈ ਲੋਕਾਂ ਦੀ ਮੌਤ
NEXT STORY